ਕੋਰੋਨਾ ਦਾ ਖੌਫ : ਅਮਰੀਕਾ 'ਚ ਗੰਨ ਤੇ ਗੋਲੀਆਂ ਦੀ ਖਰੀਦਦਾਰੀ 'ਚ ਆਈ ਤੇਜੀ

03/16/2020 9:10:54 PM

ਨਿਊਯਾਰਕ (ਇੰਟ.)-ਕੋਰੋਨਾ ਵਾਇਰਸ ਦਾ ਕਹਿਰ ਵਧਣ ਨਾਲ ਹੈਂਡ ਸੇਨੇਟਾਇਜ਼ਰ ਤੇ ਟਾਇਲਟ ਪੇਪਰ ਦੀ ਮੰਗ ਵਧਣ ਦੀਆਂ ਖਬਰਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ। ਜਦ ਹੱਥ ਸਾਫ ਰੱਖਣ ’ਤੇ ਸਾਰਾ ਜੋਰ ਦਿੱਤਾ ਜਾ ਰਿਹਾ ਹੋਵੇ ਤਾਂ ਇਨ੍ਹਾਂ ਦੋ ਚੀਜਾਂ ਦੀ ਵਿਕਰੀ 'ਚ ਤੇਜ਼ੀ ਸਮਝ 'ਚ ਵੀ ਆਉਂਦੀ ਹੈ ਪਰ ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹੈਰਾਨ ਕਰਨ ਵਾਲੀ ਇਹ ਗੱਲ ਸਾਹਮਣੇ ਆਈ ਹੈ ਕਿ ਜਿੱਥੇ ਗੰਨ ਅਤੇ ਗੋਲੀ ਸਿੱਕੇ ਦੀ ਖਰੀਦਦਾਰੀ ਕਈ ਗੁਣਾ ਵਧ ਗਈ ਹੈ। ਸਭ ਤੋਂ ਵੱਡੀ ਗੱਲ ਇਸ ਸਮੇਂ ਇਹ ਲੋਕ ਵੀ ਗੰਨ ਅਤੇ ਗੋਲੀਆਂ ਖਰੀਦ ਰਹੇ ਹਨ, ਜਿੰਨ੍ਹਾਂ ਨੇ ਜਿੰਦਗੀ 'ਚ ਕਦੇ ਨਾ ਇਹ ਹਥਿਆਰ ਖਰੀਦੇ ਅਤੇ ਨਾ ਹੀ ਇਨ੍ਹਾਂ ਬਾਰੇ ਕਦੇ ਸੋਚਿਆ ਸੀ। ਇਕ ਆਨਲਾਈਨ ਐਮਿਊਨੇਸ਼ਨ ਸਟੋਰ ਏਮੋ ਡਾਟ ਕਾਮ ਨੇ ਦੱਸਿਆ ਕਿ 23 ਫਰਵਰੀ ਤੋਂ ਲੈ ਕੇ 4 ਮਾਰਚ ਦਰਮਿਆਨ ਉਸ ਦੇ ਇੱਥੇ ਹਥਿਆਰਾਂ ਦੀ ਵਿਕਰੀ 68 ਫੀਸਦੀ ਤਕ ਵਧ ਗਈ। ਉਨ੍ਹਾਂ ਦੱਸਿਆ ਕਿ ਉੱਤਰ ਕੈਰੋਲੀਨਾ ਅਤੇ ਜਾਰਜੀਆ 'ਚ ਸਭ ਤੋਂ ਜਿਆਦਾ ਹਥਿਆਰ ਖਰੀਦੇ ਗਏ।


Sunny Mehra

Content Editor

Related News