ਇਜ਼ਰਾਇਲ ''ਚ ਕੋਰੋਨਾ ਪੀੜਤਾਂ ਦੀ ਗਿਣਤੀ 91 ਹਜ਼ਾਰ ਤੋਂ ਪਾਰ

08/15/2020 4:47:27 PM

ਯੇਰੂਸ਼ਲਮ- ਇਜ਼ਰਾਇਲ 'ਚ ਕੋਰੋਨਾ ਵਾਇਰਸ ਦੇ 1,258 ਨਵੇਂ ਮਾਮਲੇ ਆਉਣ ਨਾਲ ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 91,080 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 

ਮੰਤਰਾਲੇ ਨੇ ਕਿਹਾ ਕਿ 14 ਹੋਰ ਲੋਕਾਂ ਦੀ ਮੌਤ ਹੋਣ ਨਾਲ, ਮਰਨ ਵਾਲਿਆਂ ਦੀ ਗਿਣਤੀ 665 ਹੋ ਗਈ ਹੈ, ਜਦਕਿ 783 ਮਰੀਜ਼ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿਚੋਂ 375 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰਾਹਤ ਦੀ ਖਬਰ ਇਹ ਹੈ ਕਿ ਇਸ ਦੌਰਾਨ 2,219 ਮਰੀਜ਼ਾਂ ਦੀ ਸਿਹਤ ਠੀਕ ਹੋਣ ਨਾਲ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 66,965 ਹੋ ਗਈ ਹੈ ਜਦੋਂ ਕਿ ਇਸ ਸਮੇਂ 23,450 ਕਿਰਿਆਸ਼ੀਲ ਮਾਮਲੇ ਹਨ। ਪ੍ਰਧਾਨ ਮੰਤਰੀ ਦਫਤਰ ਅਤੇ ਸਿਹਤ ਮੰਤਰਾਲੇ ਦੇ ਇਕ ਸਾਂਝੇ ਬਿਆਨ ਅਨੁਸਾਰ ਕਾਫੀ ਖੁੱਲ੍ਹੇ ਥਾਂ 'ਤੇ 30 ਲੋਕ ਹੀ ਇਕੱਠੇ ਹੋ ਸਕਦੇ ਹਨ। ਹਾਲਾਂਕਿ ਘਰਾਂ ਵਿਚ 10 ਲੋਕਾਂ ਦੇ ਅਤੇ ਬਾਹਰਲੇ ਖੇਤਰ ਵਿਚ 20 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਹੈ। 


Lalita Mam

Content Editor

Related News