ਕੈਨੇਡਾ ''ਚ ਕੋਰੋਨਾ ਪੀੜਤਾਂ ਦੀ ਗਿਣਤੀ 1 ਲੱਖ 6 ਹਜ਼ਾਰ ਤੋਂ ਪਾਰ

07/08/2020 9:33:23 AM

ਟੋਰਾਂਟੋ- ਕੈਨੇਡਾ ਦੇ ਓਂਟਾਰੀਓ ਅਤੇ ਕਿਊਬਿਕ ਸੂਬੇ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਦੇ ਬਾਅਦ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 1,06,000 ਤੋਂ ਵੱਧ ਹੋ ਗਈ ਹੈ। ਕੈਨੇਡਾ ਦੇ ਓਂਟਾਰੀਓ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 112 ਅਤੇ ਕਿਊਬਿਕ ਵਿਚ 60 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਦੇ ਬਾਅਦ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1,06,107 ਹੋ ਗਈ ਹੈ।
 
ਦੇਸ਼ ਵਿਚ 15 ਹੋਰ ਵਾਇਰਸ ਪੀੜਤਾਂ ਦੀ ਮੌਤ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 8,708 ਹੋ ਗਈ ਹੈ। ਕੋਰੋਨਾ ਮਹਾਮਾਰੀ ਦੇ ਵਧੇਰੇ ਮਾਮਲੇ ਕਿਊਬਿਕ ਵਿਚ ਦਰਜ ਕੀਤੇ ਗਏ , ਜਿੱਥੇ ਹੁਣ ਤੱਕ 55,997 ਲੋਕ ਕੋਰੋਨਾ ਪੀੜਤ ਹਨ ਅਤੇ 5,590 ਲੋਕਾਂ ਦੀ ਮੌਤ ਹੋ ਗਈ। ਕਿਊਬਿਕ ਦੇ ਬਾਅਦ ਓਂਟਾਰੀਓ ਕੋਰੋਨਾ ਨਾਲ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ। 

Lalita Mam

This news is Content Editor Lalita Mam