ਪਾਕਿਸਤਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 2.83 ਲੱਖ ਤੋਂ ਪਾਰ

08/08/2020 6:36:33 PM

ਇਸਲਾਮਾਬਾਦ- ਪਾਕਿਸਤਾਨ ਵਿਚ ਸ਼ਨੀਵਾਰ ਨੂੰ ਕੋਵਿਡ -19 ਦੇ 842 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ ਵਿਚ ਵਾਇਰਸ ਪੀੜਤਾਂ ਦੇ ਕੁੱਲ ਮਾਮਲੇ 2,83,487 ਹੋ ਗਏ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਕਾਰਨ 24 ਹੋਰ ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਦੇਸ਼ ਵਿਚ 6,068 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਹਾਲਾਂਕਿ 2,59,604 ਮਰੀਜ਼ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਹਾਲਾਂਕਿ, ਅਜੇ ਵੀ 801 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿੰਧ ਸੂਬੇ ਵਿਚ ਕੋਰੋਨਾ ਦੇ 1,23,246 ਮਾਮਲੇ ਹਨ, ਜਦੋਂ ਕਿ ਪੰਜਾਬ ਸੂਬੇ ਵਿਚ 94,223, ਖੈਬਰ-ਪਖਤੂਨਵਾ ਵਿਚ 34,539, ਇਸਲਾਮਾਬਾਦ ਵਿਚ 15,214, ਬਲੋਚਿਸਤਾਨ ਵਿਚ 11,835, ਗਿਲਗਿਤ-ਬਾਲਿਤਸਤਾਨ ਵਿਚ 2,301 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 2,129 ਮਾਮਲੇ ਦਰਜ ਹਨ। ਪਿਛਲੇ 24 ਘੰਟਿਆਂ ਵਿਚ ਪਾਕਿਸਤਾਨ ਵਿਚ 24,366 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਹੁਣ ਤੱਕ ਕੁੱਲ 21,03,699 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

Sanjeev

This news is Content Editor Sanjeev