ਕੋਰੋਨਾ ਕਾਰਨ ਲਾਤੀਨੀ ਅਮਰੀਕਾ ''ਚ 3.7 ਕਰੋੜ ਲੋਕ ਹੋਏ ਬੇਰੁਜ਼ਗਾਰ

10/01/2020 4:33:00 PM

ਮੈਕਸੀਕੋ ਸਿਟੀ- ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਮਜ਼ਦੂਰ ਸੰਗਠਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਾਤੀਨੀ ਅਮਰੀਕਾ ਵਿਚ ਘੱਟ ਤੋਂ ਘੱਟ 3.7 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। 

ਆਈ. ਐੱਲ. ਓ. ਨੇ ਖੇਤਰ ਦੇ ਦੇਸ਼ਾਂ ਨਾਲ ਸਮੱਸਿਆ ਨਜਿੱਠਣ ਲਈ ਤਤਕਾਲ ਰਣਨੀਤੀਆਂ ਨੂੰ ਅਪਨਾਉਣ ਦੀ ਅਪੀਲ ਕੀਤੀ ਹੈ। ਇਹ ਅੰਕੜਾ ਆਈ. ਐੱਲ. ਓ. ਦੇ ਅਗਸਤ ਦੀ ਸ਼ੁਰੂਆਤ ਵਿਚ ਲਗਾਏ ਅੰਦਾਜ਼ਿਆਂ ਤੋਂ ਕਿਤੇ ਵੱਧ ਹੈ।
ਉਸ ਅੰਦਾਜ਼ੇ ਵਿਚ ਕਿਹਾ ਗਿਆ ਸੀ ਕਿ 1.4 ਕਰੋੜ ਲੋਕਾਂ ਦੀ ਨੌਕਰੀ ਗਈ। ਲਾਤੀਨੀ ਅਮਰੀਕਾ ਅਤੇ ਕੈਰੇਬੀਆਈ ਖੇਤਰ ਲਈ ਸੰਗਠਨ ਦੇ ਨਿਰਦੇਸ਼ਕ ਵਿਨਿਸਿਅਸ ਪਿਨੇਹਿਰੋ ਨੇ ਇਸ ਨੂੰ ਇਕ ਅਪ੍ਰਤੱਖ ਚੁਣੌਤੀ ਮੰਨਿਆ। 
ਉਨ੍ਹਾਂ ਕਿਹਾ ਕਿ ਖੇਤਰ ਘੱਟ ਉਤਪਾਦਕਤਾ ਤੇ ਆਮਦਨੀ ਵਿਚ ਅਸਮਾਨਤਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਤੀਜੀ ਤਿਮਾਹੀ ਵਿਚ ਆਰਥਿਕ ਗੀਤੀਵਿਧੀਆਂ ਵਧੀਆਂ ਹੋਈਆਂ ਹਨ ਤੇ ਰੁਜ਼ਗਾਰ ਦੀ ਸਥਿਤੀ ਵੀ ਪਹਿਲਾਂ ਨਾਲੋਂ ਥੋੜ੍ਹੀ ਵਧੀਆ ਹੋਈ ਹੈ। ਉਨ੍ਹਾਂ ਦੇ ਅੰਕੜੇ 9 ਦੇਸ਼ਾਂ ਦੇ ਅੰਕੜਿਆਂ 'ਤੇ ਆਧਾਰਤ ਸਨ, ਜੋ ਇਸ ਖੇਤਰ ਦੇ ਕਾਰਜਬਲ ਦਾ 80 ਫੀਸਦੀ ਹਿੱਸਾ ਹੈ। 

Lalita Mam

This news is Content Editor Lalita Mam