ਕੋਰੋਨਾ : ਸਰਬੀਆਈ ਫੁੱਟਬਾਲਰ ਅਲੇਕਸਾਂਦਰ ਪ੍ਰੋਜੋਵਿਕ ਨੂੰ ਸੁਣਾਈ ਗਈ ਤਿੰਨ ਮਹੀਨੇ ਦੀ ਸਜ਼ਾ

04/06/2020 7:32:35 PM

ਨਵੀਂ ਦਿੱਲੀ - ਸਰਬੀਆਈ ਫੁੱਟਬਾਲਰ ਅਲੇਕਸਾਂਦਰ ਪ੍ਰੋਜੋਵਿਕ ਨੂੰ ਕੋਰੋਨੋ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਨੂੰ ਤੋੜਨ ਲਈ ਤਿੰਨ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 29 ਸਾਲ ਦੇ ਇਸ ਫੁੱਟਬਾਲਰ ਨੂੰ ਇਸ ਮਿਆਦ ਦੌਰਾਨ ਨਜ਼ਰਬੰਦ ਹੋਣਾ ਪਏਗਾ। ਸਾਊਦੀ ਅਰਬ ਕਲੱਬ-ਏਤੀਹਾਦ ਲਈ ਖੇਡਣ ਵਾਲੇ ਪ੍ਰੋਜ਼ੋਵਿਕ ਨੂੰ ਵੀਡੀਓ ਲਿੰਕ ਟਰਾਇਲ ਦੌਰਾਨ ਮੁਕੱਦਮੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਪੁਲਿਸ ਨੇ ਬੇਲਗ੍ਰੇਡ ਦੇ ਇਕ ਹੋਟਲ `ਲਾਬੀ ਬਾਰ' ਵਿਖੇ ਕਰਫਿਊ ਦੌਰਾਨ ਭਾਰੀ ਇਕੱਠ ਕਰਨ ਦੇ ਦੋਸ਼ 'ਚ ਪ੍ਰੋਜੋਵਿਕ ਅਤੇ 19 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ। ਪ੍ਰੋਜੋਵਿਕ ਤੋਂ ਪਹਿਲਾਂ ਰੀਅਲ ਮੈਡ੍ਰਿਡ ਦੇ ਸਟ੍ਰਾਈਕਰ ਲੂਕਾ ਜੋਵਿਕ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਦੇਖੋ : ਕੋਰੋਨਾ ਵਾਇਰਸ: EPL ਖਿਡਾਰੀਆਂ ਨੇ 30 ਫੀਸਦੀ ਕਟੌਤੀ ਦਾ ਪ੍ਰਸਤਾਵ ਕੀਤਾ ਰੱਦ

Harinder Kaur

This news is Content Editor Harinder Kaur