ਕਿਤੇ ਹੋਰ ਖਤਰਨਾਕ ਨਾ ਹੋ ਜਾਵੇ ਕੋਰੋਨਾ, ਰੂਸ ਦੀ ਵੈਕਸੀਨ Sputnik V 'ਤੇ ਮਾਹਿਰਾਂ ਦੀ ਨਵੀਂ ਚਿੰਤਾ

08/22/2020 4:41:11 AM

ਲੰਡਨ - ਰੂਸ ਨੇ ਆਪਣੀ ਕੋਰੋਨਾਵਾਇਰਸ ਵੈਕਸੀਨ Sputnik V ਦੇ ਸਾਰੇ ਟ੍ਰਾਇਲ ਪੂਰੇ ਕਰਨ ਤੋਂ ਪਹਿਲਾਂ ਹੀ ਇਸ ਨੂੰ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਹੈ ਜਿਸ ਤੋਂ ਮੈਡੀਕਲ ਮਾਹਿਰ ਪਰੇਸ਼ਾਨ ਹਨ। ਹੁਣ ਤੱਕ ਉਨ੍ਹਾਂ ਨੂੰ ਇਸ ਵੈਕਸੀਨ ਦੇ ਸੁਰੱਖਿਅਤ ਹੋਣ 'ਤੇ ਚਿੰਤਾ ਸੀ ਪਰ ਹੁਣ ਇਕ ਸ਼ੰਕਾ ਇਹ ਵੀ ਪੈਦਾ ਹੋ ਗਈ ਹੈ ਕਿ ਇਸ ਕਾਰਨ ਵਾਇਰਸ ਵਿਚ ਮਿਊਟੇਸ਼ਨ ਨਾ ਹੋਣ ਲੱਗੇ। ਦਰਅਸਲ, ਕੋਰੋਨਾਵਾਇਰਸ SARS-CoV-2 ਦਾ ਮਿਊਟੇਸ਼ਨ, ਭਾਵ ਜੈਨੇਟਿਕ ਕੋਡ ਵਿਚ ਬਦਲਾਅ, ਸਾਇੰਸਦਾਨਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਉਂਝ ਤਾਂ ਆਮ ਤੌਰ 'ਤੇ ਇਹ ਜ਼ਿਆਦਾ ਖਤਰਨਾਕ ਨਹੀਂ ਹੁੰਦਾ ਹੈ ਪਰ ਸਾਇੰਸਦਾਨਾਂ ਨੂੰ ਚਿੰਤਾ ਹੈ ਕਿ ਅਜਿਹੀ ਵੈਕਸੀਨ ਦੇ ਇਸਤੇਮਾਲ ਨਾਲ, ਜੋ ਪੂਰੀ ਤਰ੍ਹਾਂ ਵਾਇਰਸ 'ਤੇ ਅਸਰਦਾਰ ਨਹੀਂ ਹੈ, ਕਿਤੇ ਇਹ ਸਮੱਸਿਆ ਹੋਰ ਮੁਸ਼ਕਿਲ ਨਾ ਹੋ ਜਾਵੇ।

ਇੰਝ ਹੋ ਸਕਦੈ ਖਤਰਾ
ਬ੍ਰਿਟੇਨ ਦੀ ਰੀਡਿੰਗ ਯੂਨੀਵਰਸਿਟੀ ਦੇ ਵਾਇਰਾਲਜ਼ੀ ਪ੍ਰੋਫੈਸਰ ਈਅਨ ਜੋਨਸ ਨੇ ਕਿਹਾ ਕਿ ਸੰਪੂਰਣ ਤੋਂ ਘੱਟ ਸੁਰੱਖਿਆ ਦੇਣ 'ਤੇ ਵਾਇਰਸ ਉਸ ਐਂਟੀਬਾਡੀ ਖਿਲਾਫ ਆਤਮ-ਰੱਖਿਆ ਪੈਦਾ ਕਰ ਸਕਦਾ ਹੈ ਜੋ ਇਸ ਵੈਕਸੀਨ ਨਾਲ ਬਣੇਗੀ। ਇਸ ਨਾਲ ਅਜਿਹੇ ਸਟ੍ਰੇਨ ਪੈਦਾ ਹੋ ਸਕਦੇ ਹਨ ਜੋ ਕਿਸੇ ਵੀ ਵੈਕਸੀਨ ਪ੍ਰਤੀਕਿਰਿਆ ਨੂੰ ਝੇਲ ਸਕਣ। ਇਸ ਲਈ ਕੋਈ ਵੈਕਸੀਨ ਨਾ ਹੋਣ ਤੋਂ ਜ਼ਿਆਦਾ ਖਤਰਨਾਕ ਹੈ ਗਲਤ ਵੈਕਸੀਨ ਹੋਣਾ। ਅਮਰੀਕਾ ਦੇ ਵਾਂਡਰਬਿਟ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੀ ਪੀਡਿਏਟ੍ਰਿਕ ਪ੍ਰੋਫੈਸਰ ਅਤੇ ਵੈਕਸੀਨ ਮਾਹਿਰ ਕੈਥਰਿਨ ਦਾ ਆਖਣਾ ਹੈ ਕਿ ਵੈਕਸੀਨ ਦਾ ਵਾਇਰਸ 'ਤੇ ਕੀ ਅਸਰ ਹੋਵੇਗਾ, ਲੜੇਗੀ, ਬਲਾਕ ਕਰੇਗੀ ਜਾਂ ਉਸ ਨੂੰ ਹੋਰ ਮਜ਼ਬੂਤ ਬਣਾ ਦੇਵੇਗੀ। ਇਹ ਤਾਂ ਚਿੰਤਾ ਦਾ ਵਿਸ਼ਾ ਹੈ ਹੀ।

ਬੈਕਟੀਰੀਆ ਵਿਚ ਦੇਖਿਆ ਜਾਂਦਾ ਹੈ ਅਜਿਹਾ
ਬਾਸਟਨ ਵਿਚ ਹਾਰਵਰਡ ਦੇ ਬੇਥ ਇਜ਼ਰਾਇਲ ਟਿਕਨੇਸ ਮੈਡੀਕਲ ਸਟੋਰ ਦੇ ਮਾਹਿਰ ਡੈਨ ਦਾ ਆਖਣਾ ਹੈ ਕਿ ਕੋਰੋਨਾਵਾਇਰਸ ਵਿਚ ਮਿਊਟੇਸ਼ਨ ਦਾ ਰੇਟ ਐੱਚ. ਆਈ. ਵੀ. ਜਿਹੇ ਵਾਇਰਸ ਤੋਂ ਘੱਟ ਹੁੰਦੀ ਹੈ ਪਰ ਅਸਫਲ ਵੈਕਸੀਨ ਇਸਤੇਮਾਲ ਕਰਨ ਦੇ ਕਈ ਨੁਕਸਾਨ ਹੋ ਸਕਦੇ ਹਨ। ਮਿਊਟੇਸ਼ਨ ਦਾ ਰਿਸਕ ਤਾਂ ਥਿਓਰੀ ਵਿਚ ਹੈ। ਸਾਇੰਸਦਾਨਾਂ ਦਾ ਆਖਣਾ ਹੈ ਕਿ ਬੈਕਟੀਰੀਆ ਵਿਚ ਅਜਿਹਾ ਵਿਹਾਰ ਦੇਖਿਆ ਜਾਂਦਾ ਹੈ ਜਦ ਉਹ ਐਂਟੀਬਾਇਓਟਿਕਸ ਖਿਲਾਫ ਲੱੜ ਕੇ ਹੋਰ ਮਜ਼ਬੂਤ ਹੋ ਜਾਂਦੇ ਹਨ ਅਤੇ ਪ੍ਰਤੀਰੋਧਕ ਸਮਰੱਥਾ ਪੈਦਾ ਕਰ ਲੈਂਦੇ ਹਨ।

ਅਗਲੇ ਹਫਤੇ ਤੋਂ ਮਾਸ ਟੈਸਟਿੰਗ
ਉਥੇ Sputnik V ਦਾ ਵੱਡੀ ਗਿਣਤੀ ਵਿਚ ਟ੍ਰਾਇਲ ਅਗਲੇ ਹਫਤੇ ਤੋਂ ਸ਼ੁਰੂ ਹੋਵੇਗਾ। ਇਸ ਵਿਚ 40 ਹਜ਼ਾਰ ਲੋਕ ਸ਼ਾਮਲ ਹੋਣਗੇ। ਦਰਅਸਲ, ਵੈਕਸੀਨ ਨੂੰ ਲੈ ਕੇ ਦੁਨੀਆ ਦੇ ਕਈ ਦੇਸ਼ਾਂ, ਖਾਸ ਕਰਕੇ ਪੱਛਮ ਨੇ, ਰੂਸ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਡਾਟਾ ਨੂੰ ਲੈ ਕੇ ਅਸੰਤੁਸ਼ਟੀ ਜਤਾਈ ਹੈ। ਇਸ ਵੈਕਸੀਨ ਦਾ ਨਾਂ ਦੁਨੀਆ ਦੀ ਪਹਿਲੀ ਆਰਟੀਫਿਸ਼ੀਅਲ ਸੈਟੇਲਾਈਟ Sputnik V 'ਤੇ ਰੱਖਿਆ ਗਿਆ ਹੈ ਅਤੇ ਰੂਸ ਦੇ ਮਾਹਿਰ ਨੇ ਕਿਹਾ ਹੈ ਕਿ ਜਿਵੇਂ ਉਦੋਂ ਦੁਨੀਆ ਦੀ ਸਫਲਤਾ ਤੋਂ ਹੈਰਾਨ ਸੀ, ਹੁਣ ਵੈਕਸੀਨ 'ਤੇ ਵੀ ਉਸ ਦਾ ਸ਼ੱਕ ਉਸੇ ਤਰ੍ਹਾਂ ਹੈ।


Khushdeep Jassi

Content Editor

Related News