ਕੋਰੋਨਾ ਕਾਰਨ ਆਸਟ੍ਰੇਲੀਆ 'ਚ ਘਰੇਲੂ ਹਿੰਸਾ ਦੇ ਵਧ ਰਹੇ ਮਾਮਲੇ, PM ਨੇ ਜਾਰੀ ਕੀਤਾ ਬਜਟ

03/29/2020 10:39:04 PM

ਸਿਡਨੀ - ਆਸਟ੍ਰੇਲੀਆ ਸਰਕਾਰ ਨੇ ਐਤਵਾਰ ਨੂੰ ਕੋਰੋਨਾਵਾਇਰਸ ਨੂੰ ਲੈ ਕੇ ਵਧੇ ਘਰੇਲੂ ਹਿੰਸਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਨਾਲ ਨਜਿੱਠਣ ਲਈ ਵਿੱਤ ਪੋਸ਼ਣ ਵਿਚ 10 ਕਰੋਡ਼ ਅਮਰੀਕੀ ਡਾਲਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਖਿਆ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਲਾਕਡਾਊਨ ਦੌਰਾਨ ਗੂਗਲ 'ਤੇ ਮਦਦ ਲਈ ਕੀਤੀਆਂ ਗਈਆਂ ਖੋਜਾਂ ਵਿਚ ਕਰੀਬ 75 ਫੀਸਦੀ ਦਾ ਵਾਧਾ ਹੋਇਆ ਸੀ।

PunjabKesari

ਆਸਟ੍ਰੇਲੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਨਿਊ ਸਾਊਥ ਵੇਲਸ ਸੂਬੇ ਵਿਚ ਘਰੇਲੂ ਹਿੰਸਾ ਤੋਂ ਪੀਡ਼ਤ ਔਰਤਾਂ ਲਈ ਬਣਾਈ ਗਈ ਸੰਸਥਾ ਮਹਿਲਾ ਸੁਰੱਖਿਆ ਨੇ ਦੱਸਿਆ ਹੈ ਕਿ ਇਸ ਦੌਰਾਨ ਪੀਡ਼ਤਾਂ ਦੀ ਗਿਣਤੀ ਵਿਚ 40 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਵਿਚ ਇਕ ਤਿਹਾਈ ਤੋਂ ਜ਼ਿਆਦਾ ਮਾਮਲੇ ਸਿੱਧੇ ਵਾਇਰਸ ਨੂੰ ਲੈ ਕੇ ਹੋਈ ਹਿੰਸਾ ਨਾਲ ਜੁਡ਼ੇ ਹਨ। ਵਿਕਟੋਰੀਆ ਖੇਤਰ ਵਿਚ ਔਰਤਾਂ ਦੀ ਸਹਾਇਤਾ ਸੇਵਾ 'ਵਾਇਜ' ਨੇ ਆਖਿਆ ਕਿ ਪਿਛਲੇ ਹਫਤੇ ਤੋਂ ਅਜਿਹੇ ਪੁਲਸ ਮਾਮਲੇ ਲਗਭਗ ਦੁਗਣੇ ਹੋ ਗਏ ਹਨ। ਸਹਾਇਤਾ ਲਈ ਪੁਲਸ ਨੂੰ ਕੀਤੀਆਂ ਅਪੀਲਾਂ ਪਿਛਲੇ ਹਫਤੇ ਵਿਚ ਲਗਭਗ ਦੁਗਣੀਆਂ ਹੋ ਗਈਆਂ ਸਨ।

PunjabKesari

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੋਰੀਸਨ ਨੇ ਆਖਿਆ ਕਿ 110 ਕਰੋਡ਼ ਆਸਟ੍ਰੇਲੀਆਈ ਡਾਲਰ ਸਿਹਤ ਬਜਟ ਵਿਚ ਜੋਡ਼ਿਆ ਗਿਆ ਅਤੇ 15 ਕਰੋਡ਼ ਆਸਟ੍ਰੇਲੀਆਈ ਡਾਲਰ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕੈਨਬਰਾ ਵਿਚ ਪੱਤਰਕਾਰਾਂ ਨੂੰ ਆਖਿਆ ਕਿ ਸਾਨੂੰ ਪੀਡ਼ਤਾਂ ਦੀ ਮਦਦ ਲਈ ਜ਼ਿਆਦਾ ਯਤਨ ਕਰਨ ਦੀ ਜ਼ਰੂਰਤ ਹੈ। ਸਰਕਾਰ ਆਨਲਾਈਨ ਮਾਨਸਿਕ ਸਿਹਤ ਸੁਵਿਧਾਵਾਂ ਅਤੇ ਟੈਲੀਫੋਨਿਕ ਡਾਕਟਰੀ ਸਲਾਹ ਅਤੇ ਐਮਰਜੰਸੀ ਭੋਜਨ ਸੇਵਾ ਜਿਹੀਆਂ ਸੁਵਿਧਾਵਾਂ ਵਿਚ ਨਿਵੇਸ਼ ਵਧਾ ਰਹੀ ਹੈ। ਆਸਟ੍ਰੇਲੀਆ ਵਿਚ ਕੋਵਿਡ-19 ਦੇ ਹੁਣ ਤੱਕ 4,000 ਮਾਮਲੇ ਸਾਹਮਣੇ ਆਏ ਹਨ ਅਤੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।


Khushdeep Jassi

Content Editor

Related News