ਫਿਲੀਪੀਂਸ ''ਚ ਕੋਰੋਨਾ ਦਾ ਵੱਧਦਾ ਕਹਿਰ, 987 ਲੋਕਾਂ ਦੀ ਹੋਈ ਮੌਤ

06/06/2020 2:36:19 AM

ਮਨੀਲਾ - ਫਿਲੀਪੀਂਸ ਵਿਚ ਸ਼ੁੱਕਰਵਾਰ ਨੂੰ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ 244 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਥੇ ਕੁਲ ਪ੍ਰਭਾਵਿਤਾਂ ਦੀ ਗਿਣਤੀ 20,626 ਪਹੁੰਚ ਗਈ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਆਪਣੇ ਨਿਯਮਤ ਬੁਲੇਟਿਨ ਵਿਚ ਦੱਸਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ 244 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਥੇ ਪ੍ਰਭਾਵਿਤਾਂ ਦੀ ਕੁਲ ਗਿਣਤੀ 20,626 ਹੋ ਗਈ ਹੈ। ਕੋਰੋਨਾ ਦੇ 82 ਹੋਰ ਮਰੀਜ਼ਾਂ ਦੀ ਠੀਕ ਹੋਣ ਤੋਂ ਬਾਅਦ ਇਨ੍ਹਾਂ ਦੀ ਇਥੇ ਕੁਲ ਗਿਣਤੀ 4,330 ਹੋ ਗਈ ਹੈ। ਕੋਰੋਨਾਵਾਇਰਸ ਕਾਰਨ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਇਥੇ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 987 ਪਹੁੰਚ ਗਈ ਹੈ।

ਸਿਹਤ ਵਿਭਾਗ ਮੁਤਾਬਕ ਨਵੇਂ 244 ਕੋਰੋਨਾ ਪਾਜ਼ਿਟੇਵ ਵਿਚੋਂ 48 ਮਾਮਲੇ ਮੈਟਰੋ ਮਨੀਲਾ ਤੋਂ ਹਨ, ਮੱਧ ਫਿਲੀਪੀਂਸ ਵਿਚ ਸੈਂਟ੍ਰਲ ਖੇਤਰ ਤੋਂ 138 ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ 58 ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਦਾ ਪ੍ਰਭਾਵ ਹੁਣ ਏਸ਼ੀਆ ਵਿਚ ਲਗਾਤਾਰ ਵੱਧਦਾ ਦੇਖਿਆ ਜਾ ਰਿਹਾ ਹੈ। ਭਾਰਤ, ਨੇਪਾਲ ਅਤੇ ਏਸ਼ੀਆ ਦੇ ਹੋਰਨਾਂ ਮੁਲਕਾਂ ਵਿਚ ਕੋਰੋਨਾ ਕਾਰਨ ਪ੍ਰਭਾਵਿਤਾਂ ਅਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
 

Khushdeep Jassi

This news is Content Editor Khushdeep Jassi