2-2 ਵੈਕਸੀਨਾਂ ਬਣਾਉਣ ਦੇ ਦਾਅਵੇ ਤੋਂ ਬਾਅਦ ਵੀ ਰੂਸ 'ਚ ਕੋਰੋਨਾ ਦਾ ਕਹਿਰ ਜਾਰੀ, ਮਿਲ ਰਹੇ ਰਿਕਾਰਡ ਮਾਮਲੇ

11/02/2020 2:27:33 AM

ਮਾਸਕੋ - ਰੂਸ ਦੇ ਕੋਰੋਨਾਵਾਇਰਸ ਦੀਆਂ 2-2 ਵੈਕਸੀਨ ਬਣਾਉਣ ਦੇ ਦਾਅਵੇ ਦੇ ਬਾਵਜੂਦ ਲਾਗ ਦੀ ਰਫਤਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਐਤਵਾਰ ਨੂੰ ਰੂਸ ਵਿਚ ਕੋਰੋਨਾਵਾਇਰਸ ਦੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦਾ ਰਿਕਾਰਡ ਬਣ ਗਿਆ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਸਿਰਫ ਐਤਵਾਰ ਨੂੰ ਕੋਰੋਨਾਵਾਇਰਸ ਦੇ 18,665 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ 5261 ਮਾਮਲੇ ਸਿਰਫ ਰਾਜਧਾਨੀ ਮਾਸਕੋ ਵਿਚ ਮਿਲੇ ਹਨ।

ਰੂਸ ਵਿਚ 16 ਲੱਖ ਤੋਂ ਜ਼ਿਆਦਾ ਕੋਰੋਨਾ ਇਨਫੈਕਟਡ
ਇਸ ਦੇ ਨਾਲ ਰੂਸ ਵਿਚ ਕੋਰੋਨਾਵਾਇਰਸ ਤੋਂ ਇਨਫੈਕਟਡ ਲੋਕਾਂ ਦੀ ਕੁਲ ਗਿਣਤੀ 16,36,781 ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਲਾਗ ਕਾਰਨ 245 ਲੋਕਾਂ ਦੀ ਮੌਤ ਹੋਈ ਹੈ। ਉਥੇ ਦੇਸ਼ ਵਿਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 28,235 ਦੱਸੀ ਜਾ ਰਹੀ ਹੈ। ਹਾਲਾਂਕਿ, ਕਈ ਮਾਹਿਰਾਂ ਨੇ ਪਹਿਲਾਂ ਹੀ ਸ਼ੱਕ ਜਤਾਇਆ ਹੈ ਕਿ ਰੂਸ ਆਪਣੇ ਇਥੇ ਕੋਰੋਨਾ ਦੇ ਕੁਲ ਮਾਮਲਿਆਂ ਨੂੰ ਲੁਕਾ ਕੇ ਗਲਤ ਅੰਕੜੇ ਪੇਸ਼ ਕਰ ਰਿਹਾ ਹੈ।

2-2 ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕਰ ਚੁੱਕਿਆ ਰੂਸ
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 11 ਅਗਸਤ ਨੂੰ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਨੂੰ ਬਣਾਉਣ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਅਕਤੂਬਰ ਵਿਚ ਪੁਤਿਨ ਨੇ ਦੂਜੀ ਕੋਰੋਨਾ ਵੈਕਸੀਨ 'ਐਪੀ-ਵੈਕ-ਕੋਰੋਨਾ' ਦੇ ਸ਼ੁਰੂਆਤੀ ਟ੍ਰਾਇਲ ਤੋਂ ਬਾਅਦ ਮਨਜ਼ੂਰੀ ਦਿੱਤੀ ਸੀ। ਸਪੁਤਨਿਕ-ਵੀ ਵੈਕਸੀਨ ਨੂੰ ਲੈ ਕੇ ਪੁਤਿਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਨਾਲ ਲੋਕਾਂ ਦੇ ਠੀਕ ਹੋਣ ਦੀ ਰਫਤਾਰ ਵਧੀ ਹੈ ਅਤੇ ਉਨ੍ਹਾਂ ਦੀ ਧੀ ਨੂੰ ਖੁਦ ਇਸ ਦੀ ਡੋਜ਼ ਦਿੱਤੀ ਗਈ ਹੈ।

ਸਪੁਤਨਿਕ-ਵੀ ਵੈਕਸੀਨ ਦੇ ਬਾਰੇ ਜਾਣੋ
ਸਪੁਤਨਿਕ-ਵੀ ਵੈਕਸੀਨ ਨੂੰ ਮਾਸਕੋ ਦੇ ਗਾਮਲੇਯਾ ਰਿਸਰਚ ਇੰਸਟੀਚਿਊਟ ਨੇ ਰੂਸੀ ਰੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਐਡੋਨੋਵਾਇਰਸ ਨੂੰ ਬੇਸ ਬਣਾ ਕੇ ਤਿਆਰ ਕੀਤਾ ਹੈ। ਰੂਸ ਦੀ ਵੈਕਸੀਨ ਆਮ ਠੰਡ-ਜ਼ੁਕਾਮ ਪੈਦਾ ਕਰਨ ਵਾਲੇ adenovirus 'ਤੇ ਆਧਾਰਿਤ ਹੈ। ਇਸ ਵੈਕਸੀਨ ਨੂੰ ਆਰਟੀਫੀਸ਼ਲ ਤਰੀਕੇ ਨਾਲ ਬਣਾਇਆ ਗਿਆ ਹੈ। ਇਹ ਕੋਰੋਨਾਵਾਇਰਸ SARS-CoV-2 ਵਿਚ ਪਾਏ ਜਾਣ ਵਾਲੇ ਸਟ੍ਰਕਚਰਲ ਪ੍ਰੋਟੀਨ ਦੀ ਨਕਲ ਕਰਦੀ ਹੈ ਜਿਸ ਨਾਲ ਸਰੀਰ ਵਿਚ ਠੀਕ ਅਜਿਹਾ ਇਮਿਊਨ ਰਿਸਪਾਂਸ ਪੈਦਾ ਹੁੰਦਾ ਹੈ ਜਿਵੇਂ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਪੈਦਾ ਹੁੰਦਾ ਹੈ। ਮਤਲਬ ਕਿ ਇਕ ਤਰੀਕੇ ਨਾਲ ਇਨਸਾਨ ਦਾ ਸਰੀਰ ਉਸ ਤਰੀਕੇ ਨਾਲ ਪ੍ਰਤੀਕਿਰਿਆ ਦਿੰਦਾ ਹੈ ਜਿਹੋ ਜਿਹੀ ਪ੍ਰਤੀਕਿਰਿਆ ਉਹ ਕੋਰੋਨਾਵਾਇਰਸ ਇਨਫੈਕਸ਼ਨ ਹੋਣ 'ਤੇ ਦਿੰਦਾ ਹੈ ਪਰ ਇਸ ਵਿਚ ਉਸ ਨੂੰ ਕੋਵਿਡ-19 ਦੇ ਜਾਨਲੇਵਾ ਨਤੀਜੇ ਨਹੀਂ ਭੁਗਤਣੇ ਪੈਂਦੇ ਹਨ।

ਪੇਪਟਾਈਡ ਆਧਾਰਿਤ ਹੈ ਰੂਸ ਦੀ ਦੂਜੀ ਕੋਰੋਨਾ ਵੈਕਸੀਨ
ਪੇਪਟਾਈਡ ਕੋਰੋਨਾ ਵੈਕਸੀਨ ਐਪ-ਵੈਕ-ਕੋਰੋਨਾ ਨੂੰ ਸਾਇਬੇਰੀਅਨ ਬਾਇਓਟੈੱਕ ਕੰਪਨੀ ਨੇ ਵਿਕਸਤ ਕੀਤਾ ਹੈ। ਪੇਪਟਾਈਡ ਆਧਾਰਿਤ ਇਹ ਵੈਕਸੀਨ ਕੋਰੋਨਾ ਤੋਂ ਬਚਾਅ ਲਈ 2 ਵਾਰ ਦੇਣੀ ਹੋਵੇਗੀ। ਇਸ ਨੂੰ ਸਾਇਬੇਰੀਆ ਵਿਚ ਸਥਿਤ ਵੈਕਟਰ ਇੰਸਟੀਚਿਊਟ ਨੇ ਬਣਾਇਆ ਹੈ। ਮਾਸਕੋ ਟਾਈਮਸ ਮੁਤਾਬਕ, ਰੂਸ ਦੀ ਡਿਪਟੀ ਪੀ. ਐੱਮ. ਤਤਯਾਨਾ ਗੋਲੀਕੋਵਾ ਅਤੇ ਸੁਰੱਖਿਆ ਨਿਗਰਾਨੀ ਸੰਸਥਾ ਦੀ ਚੀਫ ਅੰਨਾ ਪੋਪੋਵਾ ਨੂੰ ਵੀ ਇਹ ਵੈਕਸੀਨ ਲਾਈ ਗਈ ਸੀ।

ਦਸੰਬਰ ਤੱਕ ਰੂਸ ਦੀ ਤੀਜੀ ਕੋਰੋਨਾ ਵੈਕਸੀਨ ਨੂੰ ਸਰਕਾਰੀ ਇਜਾਜ਼ਤ
ਰਿਪੋਰਟ ਮੁਤਾਬਕ, ਦਸੰਬਰ ਤੱਕ ਰੂਸ ਦੀ ਤੀਜੀ ਕੋਰੋਨਾ ਵੈਕਸੀਨ ਨੂੰ ਸਰਕਾਰੀ ਇਜਾਜ਼ਤ ਮਿਲ ਜਾਵੇਗੀ। ਵੈਕਟਰ ਦੀ ਯੋਜਨਾ ਹੈ ਕਿ ਐਪ-ਵੈਕ-ਕੋਰੋਨਾ ਵੈਕਸੀਨ ਦੇ ਪਹਿਲਾਂ 60 ਹਜ਼ਾਰ ਡੋਜ਼ ਨੂੰ ਜਲਦ ਤੋਂ ਜਲਦ ਤਿਆਰ ਕਰ ਲਿਆ ਜਾਵੇ। ਇਸ ਤੋਂ ਪਹਿਲਾਂ ਰੂਸ ਨੇ 11 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਨੂੰ ਮਨਜ਼ੂਰੀ ਦਿੱਤੀ ਹੈ।


Khushdeep Jassi

Content Editor

Related News