ਲੰਡਨ ਦੇ ਹਸਪਤਾਲਾਂ ''ਚ ਕੋਰੋਨਾ ਦੇ ਮਰੀਜ਼ਾਂ ਦੀ ਲਗਾਤਾਰ ਆ ਰਹੀ ਸੁਨਾਮੀ

03/26/2020 9:04:05 PM

ਲੰਡਨ - ਬਿ੍ਰਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਲੰਡਨ ਦੇ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਗੰਭੀਰ ਰੂਪ ਤੋਂ ਗ੍ਰਸਤ ਮਰੀਜ਼ ਆ ਰਹੇ ਹਨ। ਦੇਸ਼ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਹਾਲਾਤ ਖਰਾਬ ਲੰਡਨ ਵਿਚ ਹਨ। ਦੇਸ਼ ਦੇ ਕੁਲ 9,529 ਪੁਸ਼ਟ ਮਾਮਲਿਆਂ ਵਿਚ ਅੱਧੇ ਤੋਂ ਜ਼ਿਆਦਾ ਲੰਡਨ ਦੇ ਹੀ ਹਨ। ਬਿ੍ਰਟੇਨ ਵਿਚ ਅੱਜ ਲਾਕਡਾਊਨ ਦਾ ਤੀਜਾ ਦਿਨ ਹੈ।

ਹਸਪਤਾਲਾਂ ਦੇ ਪ੍ਰਮੁੱਖਾਂ ਦੇ ਪ੍ਰਤੀਨਿਧੀ ਸੰਗਠਨ ਐਨ. ਐਚ. ਐਸ. ਪ੍ਰੋਵਾਇਡਰਸ ਦੇ ਮੁਖ ਕਾਰਜਕਾਰੀ ਕਿ੍ਰਸ ਹਾਪਸਨ ਨੇ ਆਖਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਜਿਸ ਦਰ ਨਾਲ ਹਸਪਤਾਲਾਂ ਦੇ ਬੈੱਡ ਭਰ ਰਹੇ ਹਨ, ਉਹ ਬਹੁਤ ਚਿੰਤਾਜਨਕ ਹੈ ਕਿਉਂਕਿ ਵਾਇਰਸ ਕਾਰਨ ਹਸਪਤਾਲਾਂ ਵਿਚ ਕਰਮੀਆਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ। ਉਨ੍ਹਾਂ ਨੇ ਬੀ. ਬੀ. ਸੀ. ਨੂੰ ਆਖਿਆ ਕਿ ਉਹ ਆਖ ਰਹੇ ਹਨ ਕਿ ਮਰੀਜ਼ਾਂ ਦੀ ਲਹਿਰ 'ਤੇ ਲਹਿਰ ਆ ਰਹੀ ਹੈ। ਉਨ੍ਹਾਂ ਨੇ ਮੇਰੇ ਸਾਹਮਣੇ ਇਸ ਦੇ ਲਈ ਜਿਸ ਸ਼ਬਦ ਦਾ ਇਸਤੇਮਾਲ ਕੀਤਾ ਹੈ, ਉਹ ਹੈ, 'ਲਗਾਤਾਰ ਆ ਰਹੀ ਸੁਨਾਮੀ।' ਜਿਵੇਂ ਕਿ ਇਕ ਨੇ ਮੈਨੂੰ ਦੱਸਿਆ ਕਿ ਇਹ ਗਿਣਤੀ ਇੰਨੀ ਹੈ ਜਿੰਨੀ ਤੁਸੀਂ ਉਮੀਦ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਹਸਪਤਾਲ ਗੰਭੀਰ ਰੂਪ ਤੋਂ ਬੀਮਾਰ ਮਰੀਜ਼ਾਂ ਦੀ ਵਧਦੀ ਗਿਣਤੀ ਨਾਲ ਨਜਿੱਠ ਰਹੇ ਹਨ, ਕਿ ਨਾ ਸਿਰਫ ਗਿਣਤੀ, ਬਲਕਿ ਜਿਸ ਗਤੀ ਨਾਲ ਅਤੇ ਜਿੰਨੀ ਗੰਭੀਰ ਸਥਿਤੀ ਵਿਚ ਉਹ ਆ ਰਹੇ ਹਨ, ਸਭ ਕੁਝ ਮਾਇਨੇ ਰੱਖਦਾ ਹੈ।

Khushdeep Jassi

This news is Content Editor Khushdeep Jassi