ਇਟਲੀ ਦੇ ਨਕਸ਼ੇ ''ਚੋਂ ਗਾਇਬ ਹੋਣ ਦਾ ਨਾਂ ਨਹੀਂ ਲੈ ਰਿਹਾ ਕੋਰੋਨਾ, ਹੁਣ ਤੱਕ 15000 ਮੌਤਾਂ

04/04/2020 11:12:34 PM

ਰੋਮ - ਕੋਰੋਨਾਵਾਇਰਸ ਮਹਾਮਾਰੀ ਦਾ ਕੇਂਦਰ ਇਟਲੀ ਤੋਂ ਬਾਅਦ ਹੁਣ ਅਮਰੀਕਾ ਦੇ ਨਿਊਯਾਰਕ ਸ਼ਹਿਰ ਨੂੰ ਮੰਨਿਆ ਜਾ ਰਿਹਾ ਹੈ, ਜਿਥੇ ਵੱਡੀ ਗਿਣਤੀ ਵਿਚ ਮੌਤਾਂ ਦਾ ਅੰਕਡ਼ੇ ਸਾਹਮਣੇ ਆ ਰਹੇ ਹਨ। ਉਥੇ ਹੀ ਇਟਲੀ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 681 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4805 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਕੁਲ ਮੌਤਾਂ ਦੀ ਗਿਣਤੀ 15,362 ਪਹੁੰਚ ਗਈ ਹੈ ਅਤੇ ਪਾਜ਼ੇਟਿਵ ਮਾਮਲੇ 124,632 ਹੋ ਗਏ ਹਨ, ਜਿਨ੍ਹਾਂ ਵਿਚੋਂ 20,996 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

ਹਾਲਾਂਕਿ ਬੀਤੇ 8 ਦਿਨਾਂ ਤੋਂ ਇਟਲੀ ਵਿਚ ਹੋਣ ਵਾਲੀਆਂ ਮੌਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਵੇਂ ਪਾਜ਼ੇਟਿਵ ਮਾਮਲੇ ਵੀ ਥੋਡ਼ੇ ਘੱਟ ਹੋਏ ਹਨ। ਇਟਲੀ ਵਿਚ ਫਿਲਹਾਲ ਕੋਰੋਨਾ ਦੇ 88,274 ਐਕਟਿਵ ਮਾਮਲੇ ਹਨ। ਦੱਸ ਦਈਏ ਕਿ ਹੁਣ ਤੱਕ ਇਟਲੀ ਵਿਚ ਕੋਰੋਨਾ ਨਾਲ ਜੰਗ ਲੱਡ਼ ਰਹੇ 60 ਤੋਂ ਮੈਡੀਕਲ ਅਧਿਕਾਰੀ ਵੀ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਹੀ ਇਟਲੀ ਦੇ ਮਸ਼ਹੂਰ ਬੂਟਾਂ ਦੇ ਡਿਜ਼ਾਈਨਰ ਸਰਗੀਓ ਰੋਜ਼ੀ ਦੀ 84 ਸਾਲ ਦੀ ਉਮਰ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਇਟਲੀ ਅਤੇ ਸਪੇਨ ਵਰਗੇ ਦੇਸ਼ ਹੁਣ ਕੋਰੋਨਾਵਾਇਰਸ ਤੇ ਕਾਬੂ ਪਾਉਣ ਲਈ ਹਰ ਤਰ੍ਹਾਂ ਦੇ ਤਰੀਕੇ ਅਜ਼ਮਾ ਰਹੇ ਹਨ।

ਉਥੇ ਹੀ ਇਟਲੀ ਵਿਚ ਕੋਰੋਨਾਵਾਇਰਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਵਾਰੇਸੇ ਵਿਚ ਕੁਝ ਨਵੇਂ ਰੋਬੋਟ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖੇ ਗਏ ਇਨਫੈਕਟਡ ਮਰੀਜ਼ਾਂ ਦੀ ਨਾਡ਼ੀ ਦੀ ਜਾਂਚ ਦੇ ਕੰਮ ਵਿਚ ਲਗਾਇਆ ਗਿਆ ਹੈ। ਡਾਕਟਰ ਅਤੇ ਨਰਸ ਵੀ ਅਜਿਹੇ ਰੋਬੋਟ ਨੂੰ ਪਸੰਦ ਕਰਨ ਲੱਗੇ ਹਨ ਕਿਉਂਕਿ ਇਹ ਉਨ੍ਹਾਂ ਦੀ ਵੀ ਜਾਨ ਬਚਾਉਣ ਵਿਚ ਮਦਦ ਕਰ ਰਿਹਾ ਹੈ। ਇਟਲੀ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਕਈ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਡਾਕਟਰਾਂ ਦਾ ਆਖਣਾ ਹੈ ਕਿ ਇਨ੍ਹਾਂ ਰੋਬੋਟਾਂ ਨੇ ਨੌਜਵਾਨ ਮਰੀਜ਼ਾਂ ਦੇ ਚਿਹਰੇ 'ਤੇ ਮੁਸਕਾਨ ਲਿਆ ਦਿੱਤੀ ਹੈ। ਪਰ ਇਨ੍ਹਾਂ ਦਾ ਅਸਲੀ ਕੰਮ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਡਾਕਟਰਾ ਦੀ ਮਦਦ ਕਰਨਾ ਹੈ। 


Khushdeep Jassi

Content Editor

Related News