ਹਵਾਈ ਯਾਤਰਾ ਸ਼ੁਰੂ ਕਰਦੇ ਹੀ ਨਿਊਜ਼ੀਲੈਂਡ ''ਚ ਮੁੜ ਕੋਰੋਨਾ ਨੇ ਦਿੱਤੀ ਦਸਤਕ

04/22/2021 1:03:31 AM

ਆਕਲੈਂਡ/ਸਿਡਨੀ - ਕੋਰੋਨਾ ਵਾਇਰਸ ਤੋਂ ਖੁਦ ਨੂੰ ਮੁਕਤ ਕਰ ਚੁੱਕੇ ਨਿਊਜ਼ੀਲੈਂਡ ਨੂੰ ਆਪਣੇ ਮੁਲਕ ਦੇ ਦਰਵਾਜ਼ੇ ਖੋਲ੍ਹਦੇ ਹੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਗਿਆ। 2 ਦਿਨ ਪਹਿਲਾਂ ਹੀ ਨਿਊਜ਼ੀਲੈਂਡ ਨੇ ਆਪਣੇ ਗੁਆਂਢੀ ਮੁਲਕ ਆਸਟ੍ਰੇਲੀਆ ਨਾਲ 'ਟ੍ਰੈਵਲ ਬਬਲ' ਭਾਵ ਯਾਤਰਾ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਸੀ। ਸੋਮਵਾਰ ਸੈਂਕੜੇ ਯਾਤਰੀ ਜਹਾਜ਼ ਰਾਹੀਂ ਆਕਲੈਂਡ ਪਹੁੰਚੇ ਪਰ ਪਤਾ ਹੁਣ ਲੱਗਾ ਹੈ ਕਿ ਨਿਊਜ਼ੀਲੈਂਡ ਦੇ ਇਸ ਸਭ ਤੋਂ ਵੱਡੇ ਏਅਰਪੋਰਟ ਦਾ ਇਕ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

ਇਹ ਵੀ ਪੜੋ - ਕੋਰੋਨਾ ਕਾਲ 'ਚ ਸੈਲਾਨੀਆਂ ਲਈ ਜਲਦ ਹੀ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹੈ ਇਹ ਮੁਲਕ

ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਰਮਚਾਰੀ ਨੂੰ ਪਹਿਲਾਂ ਵੈਕਸੀਨ ਦਿੱਤੀ ਜਾ ਚੁੱਕੀ ਹੈ ਅਤੇ ਰੋਜ਼ਾਨਾ ਜਾਂਚ ਦੌਰਾਨ ਇਹ ਪਾਜ਼ੇਟਿਵ ਪਾਇਆ ਗਿਆ ਹੈ। ਇਹ ਕਰਮਚਾਰੀ 'ਰੈੱਡ ਜ਼ੋਨ' ਅਤੇ ਵਧ ਜ਼ੋਖਿਮ ਵਾਲੇ ਮੁਲਕਾਂ ਤੋਂ ਆਉਣ ਵਾਲੇ ਜਹਾਜ਼ਾਂ ਦੀ ਸਫਾਈ ਦਾ ਕੰਮ ਕਰਦਾ ਸੀ। ਹਾਲਾਂਕਿ ਆਸਟ੍ਰੇਲੀਆਈ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਇਸ ਕੇਸ ਵਿਚ ਟ੍ਰੈਵਲ ਬਬਲ 'ਤੇ ਕੋਈ ਫਰਕ ਨਹੀਂ ਪੈਣ ਵਾਲਾ।

ਇਹ ਵੀ ਪੜੋ - ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ

ਪਹਿਲਾਂ ਹੀ ਸੀ ਸ਼ੰਕਾ
ਨਿਊਜ਼ੀਲੈਂਡੇ ਦੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਗੱਲ ਦੀ ਸ਼ੰਕਾ ਪਹਿਲਾਂ ਹੀ ਜਤਾਈ ਜਾ ਰਹੀ ਸੀ। ਜੇਸਿੰਡਾ ਅਰਡਰਨ ਨੇ ਕਿਹਾ ਕਿ ਸਰਹੱਦ 'ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਦੀ ਸ਼ੰਕਾ ਪਹਿਲਾਂ ਹੀ ਸੀ। ਸਾਨੂੰ ਉਮੀਦ ਸੀ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ ਉਹ ਫਿਰ ਤੋਂ ਕੋਰੋਨਾ ਤੋਂ ਇਨਫੈਕਟਡ ਹੋ ਸਕਦੇ ਹਨ। ਹਾਲਾਂਕਿ ਬਸ ਇਹ ਹੈ ਕਿ ਵੈਕਸੀਨ ਨਾਲ ਜ਼ੋਖਿਮ ਘੱਟ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਰਹੱਦ 'ਤੇ ਲਾਪਰਵਾਹੀ ਵਰਤੀ ਜਾ ਰਹੀ ਹੈ। ਸਿੱਧੀ ਜਿਹੀ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਰੈੱਡ ਜ਼ੋਨ ਤੋਂ ਆਏ ਜਹਾਜ਼ ਦੀ ਸਫਾਈ ਕਰ ਰਿਹਾ ਸੀ, ਉਹ ਪਾਜ਼ੇਟਿਵ ਆਇਆ ਹੈ।

ਇਹ ਵੀ ਪੜੋ - ਇਮਰਾਨ ਖਾਨ ਨੇ 'ਅਮਿਤਾਭ ਬੱਚਨ' ਦੀ ਇਹ ਕਲਿੱਪ ਕੀਤੀ ਸ਼ੇਅਰ, ਹੁਣ ਲੋਕ ਉਡਾ ਰਹੇ ਮਜ਼ਾਕ

Khushdeep Jassi

This news is Content Editor Khushdeep Jassi