ਫਰਾਂਸ ''ਚ ਕੋਰੋਨਾ ਨਾਲ ਹੋਰ 292 ਦੀ ਤੇ ਪੂਰੇ ਯੂਰਪ ''ਚ 23,000 ਲੋਕਾਂ ਦੀ ਮੌਤ

03/30/2020 12:34:43 AM

ਪੈਰਿਸ - ਫਰਾਂਸ ਵਿਚ ਕੋਰੋਨਾਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿਚ 292 ਲੋਕਾਂ ਦੀ ਮੌਤ ਹੋ ਜਾਣ ਨਾਲ ਦੇਸ਼ ਵਿਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਕੁਲ 2606 ਹੋ ਗਈ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਸੇਵਾ ਨਿਦੇਸ਼ਕ ਜੈਰੋਮ ਸਾਲੋਮੋਨ ਨੇ ਐਤਵਾਰ ਨੂੰ ਦੱਸਿਆ ਕਿ ਇਸ ਵੇਲੇ ਕਰੀਬ 19,000 ਮਰੀਜ਼ ਹਸਪਤਾਲ ਵਿਚ ਦਾਖਲ ਹਨ ਅਤੇ 4,632 ਲੋਕ ਆਈ. ਸੀ. ਯੂ. ਵਿਚ ਹਨ। ਇਸ ਵਾਇਰਸ ਨਾਲ ਸ਼ਨੀਵਾਰ ਨੂੰ 319 ਲੋਕਾਂ ਦੀ ਮੌਤ ਹੋਈ ਸੀ। ਉਥੇ ਹੀ ਪਿਛਲੇ 24 ਘੰਟਿਆਂ ਵਿਚ ਹੋਈਆਂ ਮੌਤਾਂ ਦੀ ਗਿਣਤੀ ਸ਼ਨੀਵਾਰ ਨੂੰ ਹੋਈਆਂ ਮੌਤਾਂ ਦੀ ਗਿਣਤੀ ਤੋਂ ਘੱਟ ਹੈ ਪਰ ਇਸ ਅੰਕਡ਼ੇ ਵਿਚ ਸਿਰਫ ਹਸਪਤਾਲ ਵਿਚ ਹੋਈਆਂ ਮੌਤਾਂ ਸ਼ਾਮਲ ਹਨ। ਇਸ ਵਿਚ ਆਸ਼ਰਮ ਵਾਲੀਆਂ ਥਾਂਵਾਂ ਜਾਂ ਹੋਰ ਕੇਂਦਰ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਸ਼ਾਮਲ ਨਹੀਂ ਹੈ।

ਦੱਸ ਦਈਏ ਕਿ ਬੀਤੇ ਦਿਨੀਂ (ਸ਼ਨੀਵਾਰ) ਨੂੰ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ 319 ਲੋਕਾਂ ਦੀ ਮੌਤ ਦੇ ਅੰਕਡ਼ੇ ਸਾਹਮਣੇ ਆਉਣ ਤੋਂ ਆਖਿਆ ਸੀ ਕਿ ਕੋਰੋਨਾਵਾਇਰਸ ਨਾਲ ਅਜੇ ਤਾਂ ਜੰਗ ਸ਼ੁਰੂ ਹੋਈ ਹੈ ਅਤੇ ਅੱਗੇ ਬਹੁਤ ਕੁਝ ਆਉਣਾ ਬਾਕੀ ਹੈ। ਇਸ ਤੋਂ ਇਲਾਵਾ ਪੂਰੇ ਯੂਰਪ ਵਿਚ ਕੋਰੋਨਾਵਾਇਰਸ ਨਾਲ ਇਟਲੀ ਅਤੇ ਸਪੇਨ ਸਭ ਤੋਂ ਪ੍ਰਭਾਵਿਤ ਖੇਤਰ ਪਾਏ ਗਏ ਹਨ, ਜਿਸ ਦਾ ਅੰਦਾਜ਼ਾ ਇਨ੍ਹਾਂ ਦੋਹਾਂ ਦੇਸ਼ਾਂ ਵਿਚ ਪਿਛਲੇ ਹਫਤੇ ਤੋਂ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਇਸ ਨਾਲ ਪੂਰੇ ਯੂਰਪ ਵਿਚ ਹੁਣ ਤੱਕ ਮੌਤਾਂ ਦਾ ਅੰਕਡ਼ਾ 23000 ਤੋਂ ਪਾਰ ਪਹੁੰਚ ਗਿਆ ਹੈ।

Khushdeep Jassi

This news is Content Editor Khushdeep Jassi