ਕੋਰੋਨਾ ਨੂੰ ਮਜ਼ਾਕ ਮੰਨ ਕੇ ''ਕੋਵਿਡ-19 ਪਾਰਟੀ'' ''ਚ ਸ਼ਾਮਲ ਹੋਇਆ ਵਿਅਕਤੀ, ਮੌਤ

07/13/2020 8:24:51 PM

ਵਾਸ਼ਿੰਗਟਨ - ਅਮਰੀਕਾ ਦੇ ਟੈੱਕਸਾਸ ਸੂਬੇ ਵਿਚ ਕੋਰੋਨਾਵਾਇਰਸ ਨੂੰ ਮਜ਼ਾਕ ਮੰਨ ਕੇ ਕੋਵਿਡ-19 ਪਾਰਟੀ ਵਿਚ ਸ਼ਾਮਲ ਹੋਏ ਇਕ 30 ਸਾਲਾ ਵਿਅਕਤੀ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਗਈ ਹੈ। ਇਸ ਕੋਵਿਡ-19 ਨੂੰ ਇਕ ਕੋਰੋਨਾ ਪਾਜ਼ਿਟੇਵ ਵਿਅਕਤੀ ਨੇ ਆਯੋਜਿਤ ਕੀਤਾ ਸੀ। ਪੀੜਤ ਮਰੀਜ਼ ਦਾ ਇਲਾਜ ਕਰ ਰਹੇ ਇਕ ਡਾਕਟਰ ਨੇ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਲੈਣ। ਦੱਸ ਦਈਏ ਕਿ ਮਿ੍ਰਤਕ ਕੋਰੋਨਾ ਤੋਂ ਉਭਰ ਚੁੱਕੇ ਇਕ ਵਿਅਕਤੀ ਦੀ ਪਾਰਟੀ ਵਿਚ ਸ਼ਾਮਲ ਹੋਇਆ ਸੀ।

ਸਾਨ ਐਂਟੋਨੀਓ ਦੇ ਮੈਥੋਡਿਸਟ ਹਸਪਤਾਲ ਦੇ ਚੀਫ ਮੈਡੀਕਲ ਅਫਸਰ ਜੀਨ ਐੱਪਲੇਬੀ ਨੇ ਆਖਿਆ ਕਿ ਮਿ੍ਰਤਕ ਵਿਅਕਤੀ ਨੇ ਵਾਇਰਸ ਨੂੰ ਮਜ਼ਾਕ ਮੰਨ ਲਿਆ ਸੀ। ਉਹ ਵੀ ਉਦੋਂ ਜਦ ਸਿਰਫ ਅਮਰੀਕਾ ਵਿਚ ਹੀ 1.35 ਲੱਖ ਤੋਂ ਜ਼ਿਆਦਾ ਇਸ ਮਹਾਮਾਰੀ ਕਾਰਨ ਮਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮਿ੍ਰਤਕ ਵਿਅਕਤੀ ਨੇ ਇਲਾਜ ਦੌਰਾਨ ਨਰਸ ਸਾਹਮਣੇ ਆਪਣਾ ਗੁਨਾਹ ਸਵੀਕਾਰ ਕੀਤਾ ਸੀ ਅਤੇ ਆਖਿਆ ਕਿ ਉਸ ਨੇ ਪਾਰਟੀ ਕਰਕੇ ਗਲਤੀ ਕੀਤੀ।

ਜੀਨ ਨੇ ਆਖਿਆ ਕਿ ਪੀੜਤ ਵਿਅਕਤੀ ਸਮਝਦਾ ਸੀ ਕਿ ਉਹ ਬੀਮਾਰੀ ਇਕ ਮਜ਼ਾਕ ਹੈ। ਮਿ੍ਰਤਕ ਸਮਝਦਾ ਸੀ ਕਿ ਉਹ ਨੌਜਵਾਨ ਹੈ ਅਤੇ ਕੋਰੋਨਾਵਾਇਰਸ ਉਸ ਦਾ ਕੁਝ ਵਿਗਾੜ ਨਹੀਂ ਪਾਵੇਗਾ। ਉਨ੍ਹਾਂ ਦੱਸਿਆ ਕਿ ਨੌਜਵਾਨ ਮਰੀਜ਼ ਅਕਸਰ ਇਹ ਨਹੀਂ ਸਮਝਦੇ ਹਨ ਕਿ ਉਹ ਕਿੰਨੇ ਬੀਮਾਰ ਹਨ। ਉਹ ਕਦੇ ਵੀ ਅਸਲ ਵਿਚ ਬੀਮਾਰ ਨਹੀਂ ਦਿਖਾਈ ਦਿੰਦੇ। ਪਰ ਜਦ ਤੁਸੀਂ ਉਨ੍ਹਾਂ ਦੇ ਆਕਸੀਜਨ ਦੇ ਪੱਧਰ ਅਤੇ ਲੈਬ ਦੇ ਟੈਸਟ ਨੂੰ ਦੇਖਦੇ ਹੋ ਤਾਂ ਉਹ ਉਸ ਤੋਂ ਜ਼ਿਆਦਾ ਬੀਮਾਰ ਹੁੰਦੇ ਹਨ ਜਿੰਨਾ ਕਿ ਉਹ ਦਿਖਾਈ ਦਿੰਦੇ ਹਨ।


Khushdeep Jassi

Content Editor

Related News