ਅਮਰੀਕਾ ’ਚ ਟੀਕੇ ਨਹੀਂ ਲਗਵਾਉਣ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹੈ ਕੋਰੋਨਾ

09/22/2021 11:51:19 PM

ਵਾਸ਼ਿੰਗਟਨ (ਭਾਸ਼ਾ)-ਅਮਰੀਕਾ 'ਚ ਕੋਰੋਨਾ ਨਾਲ ਮਾਰਚ ਤੋਂ ਬਾਅਦ ਤੋਂ ਪਹਿਲੀ ਵਾਰ ਇਕ ਦਿਨ 'ਚ ਔਸਤਨ 1,900 ਮਰੀਜ਼ਾਂ ਦੀ ਮੌਤ ਹੋਈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਇਕ ਵੱਖਰਾ ਸਮੂਹ ਭਾਵ ਟੀਕੇ ਦੀ ਖੁਰਾਕ ਨਹੀਂ ਲੈਣ ਵਾਲੇ 7.1 ਕਰੋੜ ਅਮਰੀਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ

ਦੇਸ਼ ਦੇ ਰਾਸ਼ਟਰਪਤੀ ਜੋ ਬਾਈਡੇਨ ਕੋਵਿਡ-19 ਦੀ ਇਸ ਜਾਨਲੇਵਾ ਲਹਿਰ ਤੋਂ ਨਜਿੱਠਣ ’ਚ ਮਦਦ ਲਈ ਲੋਕਾਂ ਤੋਂ ਘਰ ’ਤੇ ਇਨਫੈਕਸ਼ਨ ਦੀ ਜਾਂਚ ਕਰਵਾਉਣ ਦੀ ਬੇਨਤੀ ਕਰ ਰਹੇ ਹਨ। ਮਹਾਮਾਰੀ ਕਾਰਨ ਹਸਪਤਾਲ ਸਮਰੱਥਾ ਤੋਂ ਜ਼ਿਆਦਾ ਭਰੇ ਪਏ ਹਨ ਅਤੇ ਦੇਸ਼ ਭਰ 'ਚ ਸਕੂਲਾਂ ਦੇ ਬੰਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਾਤਾਰ ਘਟਨੀ ਪਿਛਲੇ ਹਫ਼ਤੇ ਵੀ ਜਾਰੀ ਰਹੀ : WHO

ਸਪ੍ਰਿੰਗਫੀਲਡ-ਬ੍ਰੈਨਸਨ ਇਲਾਕੇ 'ਚ ਕਾਕਸਹੈਲਥ ਹਸਪਤਾਲ 'ਚ ਇਕ ਹਫਤੇ 'ਚ ਹੀ 22 ਲੋਕਾਂ ਦੀ ਮੌਤ ਹੋ ਗਈ। ਪੱਛਮੀ ਵਰਜੀਨੀਆ 'ਚ ਸਤੰਬਰ ਦੇ ਪਹਿਲੇ 3 ਹਫਤਿਆਂ 'ਚ 340 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਰਜੀਆ 'ਚ ਹਰ ਦਿਨ 125 ਮਰੀਜ਼ ਜਾਨ ਗਵਾ ਰਹੇ ਹਨ, ਜੋ ਕੈਲੀਫੋਰਨੀਆ ਜਾਂ ਕਿਸੇ ਹੋਰ ਸੰਘਣੀ ਆਬਾਦੀ ਵਾਲੇ ਸੂਬੇ ਤੋਂ ਜ਼ਿਆਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar