ਕੋਰੋਨਾ ਇਨਫੈਕਸ਼ਨ ਵੀ ਹੋ ਸਕਦੈ ਕਾਰਡੀਅਕ ਅਰੈਸਟ ਦਾ ਕਾਰਨ, ਮਾਹਿਰ ਬੋਲੇ ਇਸ ’ਤੇ ਜ਼ਿਆਦਾ ਖੋਜ ਦੀ ਲੋੜ

01/09/2023 9:57:24 AM

ਜਲੰਧਰ (ਨੈਸ਼ਨਲ ਡੈਸਕ)- ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਦੁਨੀਆ ਵਿਚ ਪੈਰ ਪਸਾਰਣ ਲੱਗਾ ਹੈ। ਇਸਦੇ ਲਈ ਵੈਰੀਐਂਟ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਦਾ ਮੌਜੂਦਾ ਵੈਰੀਐਂਟ ਬੀਐੱਫ.7, ਓਮੀਕ੍ਰੋਨ ਬੀਏ.5 ਦਾ ਇਕ ਸਬ-ਵੈਰੀਐਂਟ ਹੈ। ਬੀਐੱਫ.7 ਮਾਮਲੇ ਜਾਪਾਨ, ਸੰਯੁਕਤ ਰਾਜ ਅਮਰੀਕਾ ਅਤੇ ਚੀਨ ਤੋਂ ਇਲਾਵਾ ਕੁਝ ਹੋਰਨਾਂ ਦੇਸ਼ਾਂ ਵਿਚ ਵਧ ਰਹੇ ਹਨ। ਹਾਲਾਂਕਿ ਮਾਹਿਰ ਕਹਿੰਦੇ ਹਨ ਕਿ ਅਜੇ ਸਾਡੇ ਕੋਲ ਮਹੱਤਵਪੂਰਨ ਕਮਿਊਨਿਟੀ ਇਮਿਊਨਿਟੀ ਹੈ ਅਤੇ ਇਸ ਵਿਸ਼ੇਸ਼ ਵੈਰੀਐਂਟ ਨਾਲ ਗੰਭੀਰ ਇਨਫੈਕਸ਼ਨ ਨਹੀਂ ਹੋਵੇਗਾ, ਹਾਲਾਂਕਿ ਆਉਣ ਵਾਲੇ ਹਫਤੇ ਵਿਚ ਮਾਮਲਿਆਂ ਦੀ ਗਿਣਤੀ ਵਧ ਸਕਦੀ ਹੈ। ਦੁਨੀਆ ਦੇ ਮੋਹਰੀ ਦਿਲ ਅਤੇ ਕਾਰਡੀਓਥੋਰੇਸਿਕ ਸਰਜਨਾਂ ਵਿਚੋਂ ਇਕ ਨਰੇਸ਼ ਤ੍ਰੇਹਨ ਨੇ ਇਸ ਦਰਮਿਆਨ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਵਿਚ ਅਚਾਨਕ ਕਾਰਡੀਅਕ ਅਰੈਸਟ ਨਾਲ ਮੌਤ ਵਿਚ ਕੋਰੋਨਾ ਵਾਇਰਸ ਦੀ ਭੂਮਿਕਾ ’ਤੇ ਰੋਸ਼ਨੀ ਪਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਿਲ ਦੀ ਮਾਸਪੇਸ਼ੀਆਂ ਵਿਚ ਸੋਜਿਸ਼ ਨਾਲ ਸਬੰਧਤ ਹੋ ਸਕਦਾ ਹੈ, ਪਰ ਇਸਨੂੰ ਕੋਵਿਡ ਨਾਲ ਜੋੜਨ ਅਤੇ ਇਲਾਜ ਲੱਭਣ ਲਈ ਹੋਰ ਜ਼ਿਆਦਾ ਖੋਜ ਦੀ ਲੋੜ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ 4 ਨੌਜਵਾਨਾਂ ਦੀ ਮੌਤ

ਕੋਵਿਡ ਤੋਂ ਬਾਅਦ ਵਧੇ ਕਾਰਡੀਅਕ ਡੇਥ ਦੇ ਮਾਮਲੇ

ਡਾਕਟਰ ਤ੍ਰੇਹਨ ਕਹਿੰਦੇ ਹਨ ਕਿ ਅਚਾਨਕ ਕਾਰਡੀਅਕ ਅਰੈਸਟ ਮੌਤ ਬਿਨਾਂ ਕਿਸੇ ਪੂਰਬੀ ਲੱਛਣ ਦੇ ਮੌਤ ਹੈ। ਇਹ ਬੇਨਿਯਮਤ ਦਿਲ ਦੀ ਧੜਕਨ ਜਾਂ ਦਿਲ ਦੇ ਅਚਾਨਕ ਰੁਕਣ ਕਾਰਨ ਹੋ ਸਕਦਾ ਹੈ। ਇਹ ਦਿਲ ਨੂੰ ਘੱਟ ਬਲੱਡ ਸਪਲਾਈ ਨਾਲ ਜੁੜਿਆ ਵੀ ਹੋ ਸਕਦਾ ਹੈ ਅਤੇ ਨਹੀਂ ਵੀ। ਦਿਲ ਰੋਗ, ਦਿਲ ਦੀਆਂ ਸਮੱਸਿਆਵਾਂ, ਨਸ਼ੀਲੀ ਦਵਾਈਆਂ ਦੀ ਦੁਰਵਰਤੋਂ ਜਾਂ ਕੋਵਿਡ ਸਮੇਤ ਵਾਇਰਲ ਇਨਫੈਕਸ਼ਨ ਵੀ ਇਸਦੇ ਕਾਰਨ ਹੋ ਸਕਦੇ ਹਨ। ਕੋਵਿਡ ਤੋਂ ਬਾਅਦ ਅਚਾਨਕ ਕਾਰਡੀਅਕ ਮੌਤ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।

ਜਿਮ ਕਰਨ ਤੋਂ ਪਹਿਲਾਂ ਲਓ ਡਾਕਟਰ ਦੀ ਸਲਾਹ

ਇਹ ਵੀ ਪੜ੍ਹੋ: ਕੈਨੇਡਾ 'ਚ ਸਿੱਖ ਔਰਤ ਦਾ ਸ਼ਲਾਘਾਯੋਗ ਕਦਮ, ਬੱਚਿਆਂ ਲਈ ਡਿਜ਼ਾਈਨ ਕੀਤੇ ਸਪੈਸ਼ਲ Sikh Helmets

ਤ੍ਰੇਹਨ ਕਹਿੰਦੇ ਹਨ ਕਿ ਸਹੀ ਮਾਤਰਾ ਵਿਚ ਅਤੇ ਮੈਡੀਕਲ ਸੁਪਰਵਾਈਜ਼ਰ ਦੇ ਤਹਿਤ ਉਪਯੋਗ ਕਰਨ ਲਈ ਸਟੇਰਾਇਡ ਇਕ ਪ੍ਰਭਾਵੀ ਦਵਾਈ ਹੈ। ਪਰ ਜਿਮ ਵਰਗੀਆਂ ਮਨੋਰੰਜਕ ਸਰਗਰਮੀਆਂ ਲਈ ਸਟੇਰਾਇਡ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਕੋਵਿਡ ਦੇ ਗੰਭੀਰ ਮਾਮਲਿਆਂ ਵਿਚ ਸਟੇਰਾਇਡ ਮਦਦਗਾਰ ਹੁੰਦੇ ਹਨ। ਇਹ ਪਹਿਲੀ ਦਵਾਈ ਸੀ ਜਿਸਨੇ ਮੌਤ ਦਰ ਨੂੰ ਘੱਟ ਕੀਤਾ। ਸਟੇਰਾਇਡ ਦੀ ਅਣਉਚਿਤ ਵਰਤੋਂ ਅਤੇ ਦੁਰ ਵਰਤੋਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਨ੍ਹਾਂ ਹਾਲਾਤਾਂ ਵਿਚ ਆਰਾਮ ਜਾਂ ਹਲਕੀ ਸਰਗਰਮੀ ਦੌਰਾਨ ਲੱਛਣ ਦਿਖਾਈ ਨਹੀਂ ਦਿੰਦੇ ਹਨ। ਇਸ ਲਈ ਸਮੇਂ ’ਤੇ ਨਿਦਾਨ ਨਹੀਂ ਕੀਤਾ ਜਾਂਦਾ ਹੈ ਅਤੇ ਗੰਭੀਰ ਵਰਕ ਆਊਟ ਅਚਾਨਕ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਜਿਮ ਦੀਆਂ ਸਰਗਰਮੀਆਂ ਸ਼ੁਰੂ ਕਰਨ ਤੋਂ ਪਹਿਲਾਂ, ਕੋਵਿਡ ਹੋਣ ਜਾਂ 40 ਸਾਲ ਦੀ ਉਮਰ ਤੋਂ ਬਾਅਦ ਫੈਮਿਲੀ ਡਾਕਟਰ ਦੇ ਮਾਰਗਦਰਸ਼ਨ ਵਿਚ ਨਿਯਮਤ ਸਿਹਤ ਜਾਂਚ ਬਹੁਤ ਮਦਦਗਾਰ ਹੁੰਦੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਲੱਗਾ ਢਾਈ ਲੱਖ ਡਾਲਰ ਦਾ ਜੈਕਪਾਟ

ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਵਿਚ ਫਰਕ

ਡਾ. ਤ੍ਰੇਹਨ ਕਹਿੰਦੇ ਹਨ ਕਿ ਸਿਹਤ ’ਤੇ ਕੋਵਿਡ ਦੇ ਅਸਰ ’ਤੇ ਲੰਬੀ ਖੋਜ ਦੀ ਲੋੜ ਹੈ। ਇਨ੍ਹਾਂ ਮਾਧਿਅਮਾਂ ਤੋਂ ਅਸੀਂ ਇਹ ਸਮਝਣ ਵਿਚ ਸਮਰੱਥ ਹੋਵਾਂਗੇ ਕਿ ਕਿਵੇਂ ਠੀਕ ਹੋਣਾ ਹੈ ਅਤੇ ਅਸੀਂ ਬਿਹਤਰ ਭਵਿੱਖਬਾਣੀ ਕਰਨ ਵਿਚ ਸਮਰੱਥ ਹੋ ਸਕਾਂਗੇ। ਇੰਨਾ ਹੀ ਨਹੀਂ ਇਸ ਤੋਂ ਸਾਨੂੰ ਬਹੁਤ ਸਾਰੇ ਵਾਇਰਲ ਇਨਫੈਕਸ਼ਨਾਂ ਬਾਰੇ ਜਾਣਕਾਰੀ ਮਿਲ ਸਕਦੀ ਹੈ ਅਤੇ ਉਹ ਭਵਿੱਖ ਵਿਚ ਬਹੁਤ ਮਦਦਗਾਰ ਹੋ ਸਕਦਾ ਹੈ। ਡਾਕਟਰ ਤ੍ਰੇਹਨ ਕਹਿੰਦੇ ਹਨ ਕਿ ਮੈਂ ਇਥੇ ਇਕ ਗੱਲ ਸਪਸ਼ਟ ਕਰਨਾ ਚਾਹਾਂਗਾ ਕਿ ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਦੋ ਚੀਜ਼ਾਂ ਹਨ। ਦਿਲ ਦਾ ਦੌਰਾ ਜਾਂ ਮਾਇਓਕਾਰਡੀਅਲ ਇਨਫੈਕਸ਼ਨ ਦਿਲ ਦੇ ਉਸ ਵਿਸ਼ੇਸ਼ ਹਿੱਸੇ ਵਿਚ ਖੂਨ ਦੀ ਸਪਲਾਈ ਵਿਚ ਕਮੀ ਜਾਂ ਰੁਕਾਵਟ ਦਾ ਹਵਾਲਾ ਦਿੰਦਾ ਹੈ, ਜਿਸਨੂੰ ਅਸੀਂ ਆਮਤੌਰ ’ਤੇ ਤਕਨੀਕੀ ਸ਼ਬਦਾਂ ਵਿਚ ਕੋਰੋਨਰੀ ਦਿਲ ਰੋਗ ਅਤੇ ਆਮ ਆਦਮੀ ਦੀ ਭਾਸ਼ਾ ਵਿਚ ਦਿਲ ਦਾ ਦੌਰਾ ਕਹਿੰਦੇ ਹਾਂ। ਕਾਰਡੀਅਕ ਅਰੈਸਟ ਇਕ ਵੱਖਰਾ ਸ਼ਬਦ ਹੈ। ਕਾਰਡੀਅਕ ਅਰੈਕਟ ਦਾ ਮਤਲਬ ਹੈ ਕਿ ਦਿਲ ਧੜਕਨਾ ਬੰਦ ਹੋਣਾ, ਦਿਲ ਦੀ ਇਲੈਕਟ੍ਰਿਕ ਕਾਰਜਪ੍ਰਣਾਲੀ ਵਿਚ ਕੁਝ ਸਮੱਸਿਆਵਾਂ ਦੇ ਕਾਰਨ ਦਿਲ ਧੜਕਨਾ ਬੰਦ ਕਰ ਦਿੰਦਾ ਹੈ ਜਿਸ ਨਾਲ ਦਿਲ ਦੀ ਧੜਕਨ ਰੁਕ ਜਾਂਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry