ਪਾਕਿ ’ਚ ਕੋਰੋਨਾ ਦੇ ਨਿਯਮਾਂ ਦਾ ਉਲੰਘਣ, 103 ਰੈਸਤਰਾਂ ਤੇ 6 ਮੈਰਿਜ ਹਾਲ ਸੀਲ

10/03/2020 10:02:19 PM

ਇਸਲਾਮਾਬਾਦ-ਪਾਕਿਸਤਾਨ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਾਰਣ ਮੌਤ ਦੇ ਅੰਕੜਿਆਂ ’ਚ ਇਕ ਵਾਰ ਫਿਰ ਤੋਂ ਤੇਜ਼ੀ ਆਈ ਹੈ। ਇਹ ਕਾਰਣ ਹੈ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਬਹੁਤ ਸਖਤੀ ਵਰਤ ਰਹੀ ਹੈ। ਕੋਰੋਨਾ ਨੂੰ ਲੈ ਕੇ ਬਣਾਏ ਗਏ ਸੁਰੱਖਿਆ ਨਿਯਮਾਂ ਦਾ ਉਲੰਘਣ ਕਰਨ ’ਤੇ 103 ਰੈਸਤਰਾਂ ਅਤੇ 6 ਮੈਰਿਜ ਹਾਲਸ ਨੂੰ ਸੀਲ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਦੇ ਨੈਸ਼ਨਲ ਕਮਾਂਡ ਅਤੇ ਆਪਰੇਸ਼ਨ ਵੱਲੋਂ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਗਿਲਗਿਤ ਬਾਲਟਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਸਮੇਤ ਸਾਰੇ ਸੂਬਿਆਂ ਨੂੰ ਨਿਰਦੇਸ਼ਾਂ ਦਿੱਤੇ ਗਏ ਸਨ ਕਿ ਉਹ ਕੋਰੋਨਾ ਨੂੰ ਲੈ ਕੇ ਬਣਾਏ ਗਏ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਦੇ ਹੋਏ ਇਨ੍ਹਾਂ ਦਾ ਪਾਲਣ ਕਰਨ।

ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਲੰਘਣ ਕਰਨ ਵਾਲਿਆਂ ’ਤੇ ਧਿਆਨ ਦੇਵੇ। ਖਾਸ ਕਰਕੇ ਰੈਸਤਰਾਂ ਅਤੇ ਮੈਰਿਜ ਹਾਲ ’ਚ ਜੋ ਮਹਾਮਾਰੀ ਦਾ ਕੇਂਦਰ ਮੰਨੇ ਜਾ ਰਹੇ ਹਨ। ਦਰਅਸਲ ਇਹ ਕਦਮ ਸੂਬੇ ਦੀ ਰਾਜਧਾਨੀ ’ਚ ਪਿਛਲੇ ਹਫਤੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਤੇਜ਼ੀ ਆਉਣ ਕਾਰਣ ਚੁੱਕਿਆ ਗਿਆ ਹੈ।


Karan Kumar

Content Editor

Related News