ਮੋਬਾਈਲ ਨੈੱਟਵਰਕ ਤੋਂ ਪਤਾ ਚੱਲੇਗਾ ਕੋਰੋਨਾ ਹਾਟਸਪਾਟ

06/30/2020 2:51:05 AM

ਹਿਊਸਟਨ - ਖੋਜਕਾਰਾਂ ਨੇ ਉਨ੍ਹਾਂ ਸਥਾਨਾਂ ਦਾ ਪਤਾ ਲਗਾਉਣ ਲਈ ਇਕ ਨਵੀਂ, ਗੈਰ ਹਮਲਾਵਰ ਰਣਨੀਤੀ ਵਿਕਸਤ ਕੀਤੀ ਹੈ ਜੋ ਉਨ੍ਹਾਂ ਸੰਭਾਵਿਤ ਖੇਤਰਾਂ ਨੂੰ ਮਾਰਕ ਕਰੇਗੀ ਜਿਥੇ ਕੋਵਿਡ-19 ਦੇ ਪ੍ਰਸਾਰ ਦਾ ਜੋਖਮ ਜ਼ਿਆਦਾ ਹੋਵੇਗਾ। ਇਸਦੇ ਲਈ ਉਹ ਮੌਜੂਦਾ ਸੈਲੂਲਰ (ਮੋਬਾਈਲ) ਵਾਇਰਲੈੱਸ ਨੈੱਟਵਰਕਾਂ ਤੋਂ ਡਾਟਾ ਦੀ ਵਰਤੋਂ ਕਰਨਗੇ। ਇਹ ਅਜਿਹੀ ਪ੍ਰਾਪਤੀ ਹੈ ਜੋ ਵੈਸ਼ਵਿਕ ਮਹਾਮਾਰੀ ਦੀ ਰੋਕਥਾਮ ’ਚ ਮੱਦਦਗਾਰ ਸਾਬਿਤ ਹੋ ਸਕਦੀ ਹੈ।

ਅਮਰੀਕਾ ਦੀ ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਐਡਵਿਨ ਚੋਂਗ ਸਮੇਤ ਹੋਰ ਵਿਗਿਆਨੀਆਂ ਮੁਤਾਬਕ ਇਹ ਨਵੀਂ ਤਕਨੀਕ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਸਥਾਨਾਂ ਦੀ ਪਛਾਣ ’ਚ ਮੱਦਦ ਕਰੇਗੀ ਜਿਥੇ ਵਾਇਰਸ ਦੇ ਅਜਿਹੇ ਵਾਹਕਾਂ ਦੇ ਕਈ ਸਿਹਤਮੰਦ ਲੋਕਾਂ ਦੇ ਸੰਪਰਕ ’ਚ ਆਉਣ ਦਾ ਸ਼ੱਕ ਬਹੁਤ ਜ਼ਿਆਦਾ ਹੋਵੇਗਾ ਜਿਨ੍ਹਾਂ ਵਿਚ ਰੋਗ ਦੇ ਲੱਛਣ ਨਜ਼ਰ ਨਹੀਂ ਆਉਂਦੇ ਹਨ।

ਇਨਫੈਕਸ਼ਨ ਵਾਲੇ ਇਲਾਕਿਆਂ ’ਚ ਜਾਣ ਤੋਂ ਬਚਣਗੇ ਲੋਕ

ਇਸ ਤਕਨੀਕ ਨਾਲ ਉਨ੍ਹਾਂ ਖੇਤਰਾਂ ਵਿਚ ਲੋਕ ਜਾਣ ਤੋਂ ਬਚਣਗੇ ਜਿਥੇ ਵਾਇਰਸ ਕਿਸੇ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਵਿਨਾਸ਼ਕਾਰੀ ਪ੍ਰਭਾਵ ਪਾਉਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਰਣਨੀਤੀ ਦੀ ਵਰਤੋਂ ਕਰ ਕੇ ਉਹ ਇਹ ਸਮਝਣ ਦੀ ਉਮੀਦ ਕਰਦੇ ਹਨ ਕਿ ਮੋਬਾਈਲ ਉਪਯੋਗਕਰਤਾ ਕਿਸੇ ਖੇਤਰ ’ਚ ਕਿਵੇਂ ਆਉਂਦਾ ਹੈ ਅਤੇ ਕਿਵੇਂ ਫੈਲਦਾ ਹੈ। ਇਸਦੇ ਲਈ ਉਹ ਹੈਂਡਓਵਰ ਅਤੇ ਸੇਲ ਚੋਣ ਪ੍ਰੋਟੋਕਾਲ ਦੀ ਵਰਤੋਂ ਕਰਦੇ ਹਨ। ਇਸ ਤਕਨੀਕ ਦਾ ਸੰਪੂਰਣ ਵੇਰਵਾ ‘ਆਈ. ਈ. ਈ. ਈ. ਓਪਨ ਜਰਨਲ ਆਫ ਇੰਜੀਨੀਅਰਿੰਗ ਇਨ ਮੈਡੀਸਨ ਐਂਡ ਬਾਇਓਲੋਜੀ’ ’ਚ ਦਿੱਤਾ ਗਿਆ ਹੈ।

Khushdeep Jassi

This news is Content Editor Khushdeep Jassi