ਅਮਰੀਕਾ ’ਤੇ ਕੋਰੋਨਾ ਦਾ ਕਹਿਰ, ਕੀ ਚੀਨ ਬਣੇਗਾ ਦੁਨੀਆ ਦੀ ਮਹਾਸ਼ਕਤੀ?

04/09/2020 10:01:48 PM

ਵਾਸ਼ਿੰਗਟਨ (ਏਜੰਸੀਆ) - ਅਮਰੀਕਾ ’ਤੇ ਕੋਰੋਨਾ ਕਹਿਰ ਵਰ੍ਹਿਆ ਹੈ ਅਜਿਹੇ ਵੇਲੇ ਸਾਰਿਆਂ ਦੇ ਦਿਮਾਗ ’ਚ ਇਹ ਸਵਾਲ ਉਠ ਰਿਹਾ ਹੈ ਕਿ ਕੀ ਹੁਣ ਚੀਨ ਦੁਨੀਆ ਦੀ ਮਹਾਸ਼ਕਤੀ ਬਣ ਜਾਵੇਗਾ। ਕੋਰੋਨਾ ਨੇ ਦੁਨੀਆ ਦਾ ਸਿਆਸੀ ਤੇ ਭੂਗੋਲਿਕ ਸਮੀਕਰਨ ਹੀ ਦਾਅ ’ਤੇ ਲਗਾ ਦਿੱਤੇ। ਸੰਭਵ ਹੈ ਕਿ ਅਮਰੀਕਾ ਦਾ ਸੁਪਰ ਪਾਵਰ ਦਾ ਤਮਗਾ ਵੀ ਖੁਸ ਜਾਵੇ ਅਤੇ ਦੁਨੀਆ ਦਾ ਪਾਵਰ ਸੈਂਟਰ ਵੈਸਟ ਤੋਂ ਈਸਟ ਵੱਲ ਹੋ ਜਾਵੇ ਮਤਲਬ ਚੀਨ ਵੱਲ ਕਿਉਂਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਪੱਸ਼ਟ ਹੈ ਕਿ ਕੋਰੋਨਾ ਤੋਂ ਬਚਣ ਲਈ ਦੁਨੀਆ ਚੀਨ ਦੀ ਸ਼ਰਨ ’ਚ ਜਾ ਰਹੀ ਹੈ। ਅੱਜ ਅਮਰੀਕਾ ਸਮੇਤ ਪੂਰੀ ਦੁਨੀਆ ਇਸ ਜਾਨਲੇਵਾ ਵਾਇਰਸ ਕਾਰਨ ਚੀਨ ਵੱਲ ਝੁਕੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਸਾਰੇ ਦੇਸ਼ਾਂ ਨੂੰ ਕੋਰੋਨਾ ਨਾਲ ਲੜਨ ਲਈ ਚੀਨ ਦਾ ਤਜਰਬੇ ਅਤੇ ਉਸ ਦੇ ਮੈਡੀਕਲ ਯੰਤਰਾਂ ਦੀ ਲੋੜ ਹੈ। ਅਮਰੀਕਾ ਤੋਂ ਲੈ ਕੇ ਯੂਰਪ ਤੱਕ ਅਤੇ ਇੰਗਲੈਂਡ ਤੋਂ ਲੈ ਕੇ ਈਰਾਨ ਤੱਕ ਸਾਰੇ ਇਸ ਮਹਾਮਾਰੀ ਤੋਂ ਬਚਣ ਲਈ ਚੀਨ ਦੀ ਮਦਦ ਲੈ ਰਹੇ ਹਨ।

ਹੁਣ ਜ਼ਾਹਿਰ ਹੈ ਕਿ ਚੀਨ ਵਰਗਾ ਦੇਸ਼ ਸਮਾਜ ਸੇਵਾ ਤਾਂ ਕਰ ਨਹੀਂ ਰਿਹਾ ਸਗੋਂ ਉਹ ਇਸ ਮੌਕੇ ਦਾ ਫਾਇਦਾ ਉਠਾ ਕੇ ਦੁਨੀਆ ’ਤੇ ਆਪਣਾ ਅਸਰ ਵਧਾ ਰਿਹਾ ਹੈ ਅਤੇ ਮਾਲ ਵੇਚ ਕੇ ਆਪਣੀ ਅਰਥਵਿਵਸਥਾ ਮਜ਼ਬੂਤ ਕਰ ਰਿਹਾ ਹੈ। ਹੁਣ ਇਸ ਕਹਾਣੀ ਦਾ ਇਕ ਪਹਿਲੂ ਸਮਝੋ ਜੋ ਕਹਿੰਦਾ ਹੈ ਕਿ ਚੀਨ ਨੇ ਕੋਰੋਨਾ ਬਾਰੇ ਜਿਸ ਤਰ੍ਹਾਂ ਦਾ ਰਵੱਈਆ ਦਿਖਾਇਆ ਉਸ ਨਾਲ ਵਿਸ਼ਵ ਪੱਧਰ ’ਤੇ ਉਸ ਦਾ ਅਕਸ ਬਹੁਤ ਖਰਾਬ ਹੋਇਆ ਹੈ ਅਤੇ ਕੋਰੋਨਾ ਦੇ ਖਤਮ ਹੋਣ ਤੋਂ ਬਾਅਦ ਦੁਨੀਆ ਉਸ ਤੋਂ ਗਿਣ-ਗਿਣ ਕੇ ਬਦਲਾ ਲਵੇਗੀ ਕਿਉਂਕਿ ਚੀਨ ਨੇ ਨਾ ਸਿਰਫ ਇਸ ਮਹਾਮਾਰੀ ਦੀ ਖਬਰ ਦੁਨੀਆ ਤੋਂ ਲੁਕੋਈ, ਸਗੋਂ ਖੁਦ ਆਪਣੇ ਹੀ ਲੋਕਾਂ ਨੂੰ ਧੋਖੇ ’ਚ ਰੱਖਿਆ।

ਅਮਰੀਕਾ ’ਚ ਫਲੋਰਿਡਾ ਦੀ ਇਕ ਲਾਅ ਕਰਨ ਲਈ ਚੀਨ ’ਤੇ ਇਹ ਕਹਿੰਦਿਆਂ 20 ਟ੍ਰਿਲੀਅਨ ਡਾਲਰ ਦਾ ਕੇਸ ਵੀ ਕਰ ਦਿੱਤਾ ਕਿ ਕੋਰੋਨਾ ਵਾਇਰਸ ਅਸਲ ’ਚ ਚੀਨ ਦਾ ਬਾਏਲੋਜਿਕ ਹਥਿਆਰ ਹੈ। ਈ.ਸੀ.ਜੇ. ਮਤਲਬ ਇੰਟਰਨੈਸ਼ਨਲ ਕਮਿਸ਼ਨ ਆਫ ਜੂਰਿਸਟ ਨੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਚੀਨ ਤੋਂ ਪੂਰੀ ਦੁਨੀਆ ਨੂੰ ਹੋਏ ਨੁਕਸਾਨ ਦਾ ਹਰਜਾਨਾ ਭਰਨ ਲਈ ਕਿਹਾ ਹੈ। ਇਸ ਲਿਹਾਜ ਨਾਲ ਲੱਗਦਾ ਹੈ ਕਿ ਇਸ ਮਹਾਮਾਰੀ ਦੌਰਾਨ ਚੀਨ ਭਾਵੇਂ ਆਪਣੀ ਅਰਥਵਿਵਸਥਾ ਵਧਾ ਲਵੇ ਪਰ ਉਹ ਦੁਨੀਆ ਦੀ ਮਹਾਸ਼ਕਤੀ ਮਤਲਬ ਸੁਪਰ ਪਾਵਰ ਨਹੀਂ ਬਣ ਸਕੇਗਾ। ਦੁਨੀਆ ਉਸ ਨੂੰ ਉਸ ਦੀਆਂ ਕਰਤੂਤਾਂ ਕਾਰਣ ਬਣਨ ਨਹੀਂ ਦੇਵੇਗੀ ਅਤੇ ਜੇ ਉਹ ਬਣ ਵੀ ਗਿਆ ਤਾਂ ਸੰਸਾਰ ਜੰਗ ਵਰਗੇ ਹਾਲਾਤ ਹੋ ਜਾਣਗੇ।


Inder Prajapati

Content Editor

Related News