ਕੋਰੋਨਾ ਆਫ਼ਤ : ਨੇਪਾਲ ਨੇ 14 ਮਈ ਤੱਕ ਸਭ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਈ ਪਾਬੰਦੀ

05/04/2021 10:57:24 AM

ਕਾਠਕੰਡੂ (ਭਾਸ਼ਾ) : ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਓਲੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦਰਮਿਆਨ ਦੇਸ਼ ਵਿਚ ਪਾਬੰਦੀਆਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਘਰੇਲੂ ਉਡਾਣਾਂ ’ਤੇ 3 ਮਈ ਦੀ ਅੱਧੀ ਰਾਤ ਤੋਂ, ਜਦੋਂਕਿ ਕੌਮਾਂਤਰੀ ਉਡਾਣਾਂ ’ਤੇ ਵੀਰਵਾਰ ਤੋਂ ਪਾਬੰਦੀ ਲਗਾ ਦਿੱਤੀ ਜਾਏਗੀ। ਓਲੀ ਨੇ ਸੋਮਵਾਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਮਹਾਮਾਰੀ ਨਾਲ ਲੜਨ ਲਈ ਦੂਜੇ ਦੇਸ਼ਾਂ ਤੋਂ ਟੀਕਿਆਂ, ਮੈਡੀਕਲ ਉਪਕਰਨਾਂ, ਆਕਸੀਜਨ ਅਤੇ ਹੋਰ ਸਾਮਾਨ ਦੀ ਸਪਲਾਈ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ : ਭਾਰਤ ’ਚ ਮੈਡੀਕਲ ਸਪਲਾਈ ਲਈ ਅਮਰੀਕਾ ਰਹਿੰਦੇ 3 ਭਰਾ-ਭੈਣਾਂ ਨੇ ਜੁਟਾਏ 2 ਲੱਖ 80 ਹਜ਼ਾਰ ਡਾਲਰ

ਉਨ੍ਹਾਂ ਕਿਹਾ, ‘ਅਸੀਂ ਆਪਣੇ ਗੁਆਂਢੀ, ਦੋਸਤ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਮਹਾਮਾਰੀ ਨਾਲ ਨਜਿੱਠਣ ਲਈ ਜ਼ਾਰੀ ਕੋਸ਼ਿਸ਼ਾਂ ਵਿਚ ਮਦਦ ਦੇ ਤੌਰ ’ਤੇ ਟੀਕੇ,  ਮੈਡੀਕਲ ਉਪਕਰਨ ਅਤੇ ਕਿੱਟ, ਆਕਸੀਜਨ ਥੈਰੇਪੀ ਅਤੇ ਜ਼ਰੂਰੀ ਦਵਾਈਆਂ ਭੇਜਣ।’ ਓਲੀ ਨੇ ਕਿਹਾ ਕਿ ਸਰਕਾਰ ਨੇ 3 ਮਈ ਦੀ ਅੱਧੀ ਰਾਤ ਤੋਂ 14 ਮਈ ਤੱਕ ਘਰੇਲੂ ਉਡਾਣ ਸੇਵਾਵਾਂ ਨੂੰ ਮੁਅੱਤਲ ਕਰ ਕਰਨ ਦਾ ਫ਼ੈਸਲਾ ਕੀਤਾ ਹੈ, ਜਦੋਂਕਿ ਕਾਠਮੰਡੂ ਅਤੇ ਦੂਜੇ ਦੇਸ਼ਾਂ ਵਿਚਾਲੇ ਕੌਮਾਂਤਰੀ ਹਵਾਈ ਸੇਵਾਵਾਂ 6 ਮਈ ਤੋਂ 14 ਮਈ ਤੱਕ ਬੰਦ ਰਹਿਣਗੀਆਂ। ਓਲੀ ਨੇ ਕਿਹਾ ਕਿ ਏਂਟੀਜਨ ਜਾਂਚ ਕਰਾਉਣ ਦੇ ਬਾਅਦ ਹੀ ਭਾਰਤ ਤੋਂ ਲੋਕਾਂ ਨੂੰ ਨੇਪਾਲ ਵਿਚ ਐਂਟਰੀ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਭਾਰਤ ਨੇ ਨੇਪਾਲ ਨੂੰ ਕੋਵਿਡ-19 ਟੀਕਿਆਂ ਦੀਆਂ 10 ਲੱਖ ਖ਼ੁਰਾਕਾਂ ਦਾਨ ਕੀਤੀਆਂ ਹਨ।

ਇਹ ਵੀ ਪੜ੍ਹੋ : ਸ਼ਰਮਨਾਕ: ਨਿਕਾਹ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry