ਕੋਰੋਨਾ ਕਾਰਨ ਸਪੇਨ ''ਚ ਕਈ ਥਾਂ ਮੁੜ ਨਾਈਟ ਕਲੱਬ ਤੇ ਬਾਰ ਬੰਦ

07/25/2020 11:26:32 PM

ਮੈਡ੍ਰਿਡ - ਉੱਤਰੀ-ਪੂਰਬੀ ਸਪੇਨ ਵਿਚ ਕੈਟੇਲੋਨੀਆ ਸਰਕਾਰ ਨੇ ਕੋਵਿਡ-19 ਦੀ ਵੱਧਦੀ ਲਾਗ ਕਾਰਨ ਸਾਰੇ ਨਾਈਟ ਕਲੱਬ ਅਤੇ ਬਾਰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਸਪੇਨ ਨੇ ਹੁਣ ਮੁਸ਼ਕਿਲ ਤੋਂ ਇਕ ਮਹੀਨੇ ਪਹਿਲਾਂ ਐਮਰਜੰਸੀ ਹਟਾਈ ਸੀ ਪਰ ਹੁਣ ਬਾਰਸੀਲੋਨਾ ਅਤੇ ਰਾਜਧਾਨੀ ਮੈਡ੍ਰਿਡ ਸਮੇਤ ਕਈ ਸ਼ਹਿਰਾਂ ਵਿਚ ਕੋਰੋਨਾ ਮੁੜ ਵੱਧਣ ਲੱਗਾ ਹੈ। ਸਪੇਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਥੇ 900 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਬੀ. ਬੀ. ਸੀ. ਦੀ ਖਬਰ ਮੁਤਾਬਕ ਸਪੇਨ ਵਿਚ ਹੁਣ ਨੌਜਵਾਨ ਵੀ ਵੱਡੀ ਗਿਣਤੀ ਵਿਚ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ।

ਚੀਨ ਤੋਂ ਫੈਲੇ ਇਸ ਵਾਇਰਸ ਨੇ ਚੀਨ ਤੋਂ ਬਾਅਦ ਯੂਰਪ ਵਿਚ ਇਟਲੀ, ਸਪੇਨ ਅਤੇ ਫਰਾਂਸ ਵਿਚ ਆਪਣਾ ਸਭ ਤੋਂ ਭਿਆਨਕ ਰੂਪ ਦਿਖਾਇਆ ਸੀ, ਜਿਸ ਨੂੰ ਬਾਅਦ ਵਿਚ ਇਸ ਨੂੰ ਹੋਲੀ-ਹੋਲੀ ਕੰਟਰੋਲ ਵਿਚ ਕੀਤਾ ਗਿਆ ਹੈ। ਪਰ ਹੁਣ ਦੁਬਾਰਾ ਕੋਰੋਨਾ ਦੇ ਆਉਣ ਕਾਰਨ ਸਪੇਨ ਦੀ ਕੈਟੇਲੋਨੀਆ ਸਰਕਾਰ ਨੇ ਨਾਈਟ ਕਲੱਬਾਂ ਤੇ ਬਾਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਸਪੇਨ ਦੇ ਗੁਆਂਢੀ ਮੁਲਕ ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਕੈਟੇਲੋਨੀਆ ਦੀ ਯਾਤਰਾ 'ਤੇ ਜਾਣ ਤੋਂ ਗੁਰੇਜ਼ ਕਰਨ ਨੂੰ ਆਖਿਆ ਹੈ ਜਦਕਿ ਨਾਰਵੇ ਨੇ ਆਖਿਆ ਹੈ ਕਿ ਸਪੇਨ ਤੋਂ ਪਰਤਣ ਵਾਲੇ ਸਾਰੇ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾਣਾ ਲਾਜ਼ਮੀ ਹੋਵੇਗਾ। ਸਪੇਨ ਵਿਚ ਹੁਣ ਤੱਕ ਸਰਕਾਰ ਵੱਲੋਂ ਕੋਰੋਨਾ ਦੇ () ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ () ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ ਜਦਕਿ 319,501 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 28,432 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

Khushdeep Jassi

This news is Content Editor Khushdeep Jassi