ਕੈਨੇਡਾ ''ਚ ਕੋਰੋਨਾ ਦੇ ਮਾਮਲੇ 88 ਹਜ਼ਾਰ ਪਾਰ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

05/30/2020 2:29:15 AM

ਟੋਰਾਂਟੋ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਿਥੇ ਦੁਨੀਆ ਭਰ ਵਿਚ ਇਸ ਜਾਨਲੇਵਾ ਵਾਇਰਸ ਦੇ ਮਾਮਲੇ 59 ਲੱਖ ਦਾ ਅੰਕੜਾ ਪਾਰ ਕਰ ਗਏ ਹਨ ਉਥੇ ਹੀ ਕੈਨੇਡਾ ਵਿਚ ਵੀ ਵਾਇਰਸ ਦੇ 88,856 ਮਾਮਲੇ ਹੋ ਗਏ ਹਨ ਤੇ ਇਸ ਵਾਇਰਸ ਕਾਰਣ 6,918 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਕਿਊਬਿਕ ਸੂਬਾ ਹੈ, ਜਿਥੇ ਇਸ ਵਾਇਰਸ ਦੇ 49,702 ਮਾਮਲੇ ਸਾਹਮਣੇ ਆਏ ਹਨ ਤੇ 4,302 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਇਹ ਅੰਕੜੇ canada.ca ਵੈੱਬਸਾਈਟ ਵਲੋਂ ਪ੍ਰਕਾਸ਼ਿਤ ਕੀਤੇ ਗਏ ਹਨ।

ਆਓ ਜਾਣਦੇ ਹਾਂ ਕੈਨੇਡਾ ਕਿਹੜਾ ਸੂਬਾ ਤੇ ਟੈਰਾਟਰੀ ਇਸ ਜਾਨਲੇਵਾ ਵਾਇਰਸ ਨਾਲ ਕਿੰਨਾ ਪ੍ਰਭਾਵਿਤ ਹੋਇਆ ਹੈ।

s/n ਸੂਬਾ/ਟੈਰਾਟਰੀ ਮਾਮਲੇ ਮੌਤਾਂ
1 ਕਿਊਬਿਕ 49702 4302
2 ਓਨਟਾਰੀਓ 27210 2230
3 ਅਲਬਰਟਾ 6955 143
4 ਬ੍ਰਿਟਿਸ਼ ਕੋਲੰਬੀਆ 2558 164
5 ਨੋਵਾ ਸਕੋਟੀਆ 1055 59
6 ਸਸਕੈਚਵਾਨ 639 10
7 ਮਾਨੀਟੋਬਾ 294 7
8 ਐਨ.ਐਂਡ ਐਲ. 261 3
9 ਨਿਊ ਬ੍ਰਨਸਵਿਕ 126 0
10 ਪ੍ਰਿੰਸ ਐਡਵਰਡ 27 0
11 ਯੂਕੋਨ 11 0
12 ਨਾਰਥਵੈਸਟ ਟੈਰਾਟਰੀ 5 0
13 ਨਨਾਵਤ 0 0

Baljit Singh

This news is Content Editor Baljit Singh