ਜਰਮਨੀ ''ਚ ਕੋਰੋਨਾ ਦੇ 262 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

06/29/2020 12:01:15 PM

ਬਰਲਿਨ- ਜਰਮਨੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਪੀੜਤ 262 ਨਵੇਂ ਮਾਮਲਿਆਂ ਦੀ ਪੁਸ਼ਟੀ ਮਗਰੋਂ ਵਾਇਰਸ ਪੀੜਤਾਂ ਦੀ ਕੁੱਲ਼ ਗਿਣਤੀ 1,93,761 ਤਕ ਪੁੱਜ ਗਈ ਹੈ। ਰੋਬਰਟ ਕੋਚ ਸੰਸਥਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੰਸਥਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਚਾਰ ਹੋਰ ਮਰੀਜ਼ ਦੀ ਮੌਤ ਦੇ ਨਾਲ ਹੀ ਇੱਥੇ ਮ੍ਰਿਤਕਾਂ ਦੀ ਗਿਣਤੀ 8,961 ਹੋ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਲੈ ਕੇ ਹੁਣ ਤਕ ਇਸ ਵਾਇਰਸ ਨੂੰ ਮਾਤ ਦੇ ਕੇ 1,78,100 ਮਰੀਜ਼ਾਂ ਨੂੰ ਸਿਹਤਯਾਬ ਹੋਏ ਹਨ। ਇਸ ਤੋਂ ਇਕ ਦਿਨ ਪਹਿਲਾਂ ਦੇਸ਼ ਵਿਚ ਕੋਰੋਨਾ ਵਾਇਰਸ ਦੇ 256 ਨਵੇਂ ਮਾਮਲੇ ਆਏ ਸਨ ਅਤੇ 3 ਮਰੀਜ਼ਾਂ ਦੀ ਇਸ ਜਾਨਲੇਵਾ ਬੀਮਾਰੀ ਨਾਲ ਮੌਤ ਹੋ ਗਈ। 

ਜਰਮਨੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਬਾਵੇਰੀਆ ਵਿਚ 48,344 ਮਾਮਲੇ ਸਾਹਮਣੇ ਆਏ ਹਨ।ਇਸ ਦੇ ਇਲਾਵਾ ਉੱਤਰੀ ਰਹਿਨੇ-ਵੈਸਟਫਾਲਿਆ ਵਿਚ 42,869, ਬਡੇਨ-ਵੁੱਟਰੇਮਬੇਰਗੋ ਵਿਚ ਕੋਰੋਨਾ ਦੇ 35,530 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੀ ਰਾਜਧਾਨੀ ਬਰਲਿਨ ਵਿਚ ਹੁਣ ਤਕ 8,176 ਮਾਮਲੇ ਸਾਹਮਣੇ ਦਰਜ ਹੋਏ ਹਨ। 

Lalita Mam

This news is Content Editor Lalita Mam