ਅਮਰੀਕਾ ਵਿਚ ਹੁਣ ਐਂਟੀਬਾਡੀ ਦਵਾਈ ਨਾਲ ਹੋ ਸਕੇਗਾ ਕੋਰੋਨਾ ਦਾ ਇਲਾਜ

11/23/2020 1:29:03 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਹੁਣ ਐਂਟੀਬਾਡੀ ਦਵਾਈ ਨਾਲ ਕੋਰੋਨਾ ਦਾ ਇਲਾਜ ਹੋ ਸਕੇਗਾ। ਅਮਰੀਕੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤਜਰਬੇ ਵਜੋਂ ਐਂਟੀਬਾਡੀ ਦਵਾਈ ਰੇਜੇਨਰਾਨ ਜਾਂ ਰੇਜੇਨ-ਕੋਵ2 ਇਕ ਐਂਟੀਬਾਡੀ ਦਵਾਈ ਹੈ, ਜੋ ਕੋਰੋਨਾ ਨਾਲ ਲੜਨ ਵਿਚ ਮਦਦ ਕਰਦੀ ਹੈ। ਇਸੇ ਐਂਟੀਬਾਡੀ ਦਵਾਈ ਦੀ ਵਰਤੋਂ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਠੀਕ ਹੋਏ ਸਨ। ਟਰੰਪ ਨੇ ਕਿਹਾ ਸੀ ਕਿ ਇਸ ਕਾਰਣ ਉਨ੍ਹਾਂ ਦੀ ਰਿਕਵਰੀ ਤੇਜ਼ ਹੋਈ। 

ਐੱਫ.ਡੀ.ਏ. ਤੋਂ ਮਿਲੀ ਪ੍ਰਵਾਨਗੀ
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ( ਐੱਫ.ਡੀ.ਏ.) ਨੇ ਹਸਪਤਾਲ ਵਿਚ ਦਾਖਲ ਹੋਣ ਅਤੇ ਵਿਗੜਦੇ ਹਾਲਾਤ ਵਿਚ ਐਮਰਜੈਂਸੀ ਦੌਰਾਨ ਐਂਟੀਬਾਡੀ ਦਵਾਈ ਦੇਣ ਬਾਰੇ ਪ੍ਰਵਾਨਗੀ ਦੇ ਦਿੱਤੀ ਹੈ। ਐੱਫ.ਡੀ.ਏ. ਨੇ ਮਾਮੂਲੀ ਲੱਛਣਾਂ ਵਾਲੇ 12 ਸਾਲ ਤੋਂ ਵਧ ਉਮਰ ਦੇ ਲੋਕਾਂ ਵਿਚ ਇਸ ਦੀ ਵਰਤੋਂ ਦੀ ਆਗਿਆ ਦਿੱਤੀ ਹੈ। ਦਵਾਈ ਨੂੰ ਇੰਜੈਕਸ਼ਨ ਰਾਹੀਂ ਇਲਾਜ ਦੌਰਾਨ ਸਿਰਫ ਇਕ ਵਾਰ ਦਿੱਤਾ ਜਾ ਸਕੇਗਾ।

3 ਲੱਖ ਮਰੀਜ਼ਾਂ ਨੂੰ ਮੁਫਤ ਮਿਲੇਗੀ
ਰੇਜੇਨਰਾਨ ਨੇ ਕਿਹਾ ਹੈ ਕਿ ਮੁੱਢਲੀ ਖੁਰਾਕ ਫੈਡਰਲ ਸਰਕਾਰ ਦੀ ਵੰਡ ਮੁਹਿੰਮ ਅਧੀਨ 3 ਲੱਖ ਮਰੀਜ਼ਾਂ ਨੂੰ ਮੁਫਤ ਮੁਹੱਈਆ ਕਰਵਾਈ ਜਾਵੇਗੀ ਪਰ ਉਨ੍ਹਾਂ ਨੂੰ ਇਸ ਦਵਾਈ ਨੂੰ ਦੇਣ ਦੇ ਤਰੀਕੇ ਉੱਤੇ ਖਰਚ ਕਰਨਾ ਪੈ ਸਕਦਾ ਹੈ।

Karan Kumar

This news is Content Editor Karan Kumar