ਟਿੱਡੀਆਂ ਖਾਣ ਨਾਲ ਕੋਰੋਨਾ ਨੂੰ ਭਜਾਇਆ ਜਾ ਸਕਦੈ ਦੂਰ : ਪਾਕਿ ਸਾਂਸਦ

06/24/2020 10:20:22 PM

ਇਸਲਾਮਾਬਾਦ - ਪਾਕਿਸਤਾਨ ਇਸ ਵੇਲੇ 2 ਵੱਡੀਆਂ ਆਪਦਾਵਾਂ ਤੋਂ ਗੁਜਰ ਰਿਹਾ ਹੈ। ਇਕ ਪਾਸੇ ਕੋਰੋਨਾਵਾਇਰਸ ਨੇ ਕਰੀਬ 2 ਲੱਖ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ, ਤਾਂ ਦੂਜੇ ਪਾਸੇ ਟਿੱਡੀਆਂ ਦੇ ਹਮਲੇ ਨੇ ਦੇਸ਼ ਦੀ ਅਰਥ ਵਿਵਸਥਾ 'ਤੇ ਖਤਰਾ ਪੈਦਾ ਕਰ ਦਿੱਤਾ ਹੈ। ਦੋਹਾਂ ਸਮੱਸਿਆਵਾਂ ਦਾ ਪੁਖਤਾ ਇਲਾਜ ਭਾਂਵੇ ਹੀ ਦੇਸ਼ ਨੂੰ ਨਾ ਮਿਲਿਆ ਹੋਵੇ ਪਰ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਰਿਆਜ਼ ਫਤਯਾਨਾ ਨੇ ਟਿੱਡੀਆਂ ਨੂੰ ਹੀ ਕੋਰੋਨਾ ਦਾ ਇਲਾਜ ਐਲਾਨ ਕਰ ਦਿੱਤਾ ਹੈ।

ਟਿੱਡੀਆਂ ਵਧਾਉਂਦੀਆਂ ਹਨ ਸਮਰੱਥਾ
ਰਿਆਜ਼ ਨੇ ਕਿਹਾ ਹੈ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਟਿੱਡੀਆਂ ਖਾਣ ਨਾਲ ਕੋਰੋਨਾਵਾਇਰਸ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਦਿਸ਼ਾ ਵਿਚ ਹੋਰ ਰਿਸਰਚ ਕੀਤੀ ਜਾਣੀ ਚਾਹੀਦੀ ਹੈ। ਰਿਆਜ਼ ਨੇ ਦੇਸ਼ ਦੀ ਨੈਸ਼ਨਲ ਅਸੈਂਬਲੀ ਵਿਚ ਕਿਹਾ ਕਿ ਅਜਿਹਾ ਸਾਬਤ ਹੋ ਚੁੱਕਿਆ ਹੈ ਕਿ ਵਾਇਰਸ ਖਿਲਾਫ ਟਿੱਡੀਆਂ ਸਮਰੱਥਾ ਵਧਾਉਂਦੀਆਂ ਹਨ, ਇਸ ਲਈ ਇਸ ਬਾਰੇ ਵਿਚ ਰਿਸਰਚ ਹੁੰਦੀ ਹੈ ਤਾਂ ਦੇਸ਼ ਮਹਾਮਾਰੀ ਨਾਲ ਖੁਦ ਹੀ ਨਜਿੱਠ ਲਵੇਗਾ ਅਤੇ ਸਰਕਾਰ ਨੂੰ ਜ਼ਿਆਦਾ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਦੇਸ਼ ਵਿਚ ਕਰੀਬ 2 ਲੱਖ ਮਾਮਲੇ
ਇਸ ਤੋਂ ਪਹਿਲਾਂ ਇਕ ਟੀ. ਵੀ. ਚਰਚਾ ਦੌਰਾਨ ਇਮਰਾਨ ਦੀ ਮੰਤਰੀ ਜਰਤਾਜ ਗੁਲ ਨੇ ਕਿਹਾ ਕਿ ਕੋਵਿਡ-19 ਦਾ ਮਤਲਬ ਹੈ ਕਿ ਇਸ ਦੇ 19 ਪੁਆਇੰਟਸ ਹਨ ਜੋ ਕਿਸੇ ਵੀ ਮੁਲਕ ਵਿਚ ਕਿਸੇ ਵੀ ਤਰੀਕੇ ਨਾਲ ਅਪਲਾਈ ਹੋ ਸਕਦੇ ਹਨ ਅਤੇ ਆਪਣੀ ਇਮਿਊਨਿਟੀ ਨੂੰ ਡਿਵੈਲਪ ਕਰਨ। ਪਾਕਿਸਤਾਨ ਵਿਚ ਇਕ ਲੱਖ 90 ਹਜ਼ਾਰ 340 ਲੋਕ ਇਨਫੈਕਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 3,792 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi