ਕੋਰੋਨਾ : ਜਦ ਮੈਚ ਦੇਖਣ ਫੈਂਸ ਦੀ ਥਾਂ ਪਹੁੰਚੇ ਪੁਤਲੇ, ਤਸਵੀਰਾਂ

04/11/2020 9:43:51 PM

ਮੈਡ੍ਰਿਡ - ਕੋਰੋਨਾਵਾਇਰਸ ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾ ਰਹੀ ਹੈ। ਜਿਸ ਨਾਲ ਲੋਕ ਸਹਿਮੇ ਪਏ ਹਨ ਅਤੇ ਘਰਾਂ ਵਿਚ ਰਹਿਣ ਨੂੰ ਮਜ਼ਬੂਰ ਹਨ। ਅਜਿਹੇ ਵਿਚ ਇਕ ਮੈਚ ਦੌਰਾਨ ਸਟੇਡੀਅਮ ਵਿਚ ਕਰੀਬ 30 ਪੁਤਲੇ ਬੈਠਾਏ ਗਏ। ਇਥੋਂ ਤੱਕ ਕਿ ਉਨ੍ਹਾਂ ਦੇ ਸਿਰ 'ਤੇ ਲੋਕਾਂ ਦੀਆਂ ਫੋਟੋਆਂ ਲਾ ਦਿੱਤੀਆਂ ਗਈਆਂ। ਦਰਅਸਲ, ਇਹ ਪੁਤਲੇ ਉਨ੍ਹਾਂ ਲੋਕਾਂ ਦੀ ਥਾਂ ਲਾਏ ਗਏ ਹਨ, ਜਿਨ੍ਹਾਂ ਨੇ ਆਨਲਾਈਨ ਟਿਕਟਾਂ ਖਰੀਦੀਆਂ ਸਨ। ਇਨ੍ਹਾਂ ਲੋਕਾਂ ਦੇ ਪੁਤਲੇ ਨੂੰ ਪੁਰਾਣੀ ਜਰਸੀ ਪਵਾਈ ਗਈ ਸੀ।

ਤਣਾਅ ਵਿਚਾਲੇ ਕਿ੍ਰਏਟੀਵਿਟੀ
ਡਾਇਨਮੋ ਦੇ ਜਨਰਲ ਸੈਕੇਟਰੀ ਵਲਾਦਿਮੀਰ ਮਚੂਲਸਕੀ ਦਾ ਆਖਣਾ ਹੈ ਕਿ ਅਜਿਹਾ ਕਰਨ ਨਾਲ ਲੋਕ ਜਦ ਇਨ੍ਹਾਂ ਮੈਚਾਂ ਦਾ ਟੈਲੀਵਾਇਜ਼ਡ ਵਰਜਨ ਦੇਖਣਗੇ ਤਾਂ ਉਹ ਆਪਣੇ ਆਪ ਨੂੰ ਸਟੈਂਡਸ ਵਿਚ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਪੁਤਲੇ ਲਾ ਕੇ ਸਟੈਂਡ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ ਕਿ ਫੈਂਸ ਮੈਚ ਦੇਖਣ ਕਿਉਂ ਨਹੀਂ ਆਏ। ਅਜਿਹੇ ਹਾਲਾਤ ਵਿਚ ਸਿਰਫ ਥੋਡ਼ੀ ਕਿ੍ਰਏਟੀਵਿਟੀ ਜੋਡ਼ਣ ਦੀ ਕੋਸ਼ਿਸ਼ ਕੀਤੀ ਗਈ ਹੈ।

ਰਾਸ਼ਟਰਪਤੀ ਨੂੰ ਚਿੰਤਾ ਨਹੀਂ ਪਰ ਲੋਕ ਹੋ ਰਹੇ ਦੂਰ
ਬੇਲਾਰੂਸ ਦੇ ਰਾਸ਼ਟਰਪਤੀ ਅਲੇਕਜ਼ੇਂਡਰ ਲੂਕਾਸ਼ੇਂਕੋ ਨੇ ਕੋਰੋਨਾਵਾਇਰਸ ਦੇ ਚੱਲਦੇ ਵਰਕ-ਪਲੇਸ ਜਾਂ ਪਬਲਿਕ ਇਵੈਂਟ ਨੂੰ ਬੰਦ ਕਰਨਾ ਗੈਰ-ਜ਼ਰੂਰੀ ਦੱਸਿਆ ਹੈ। ਇਥੋਂ ਤੱਕ ਕਿ 28 ਮਾਰਚ ਨੂੰ ਉਹ ਖੁਦ ਇਕ ਹਾਕੀ ਮੈਚ ਖੇਡੇ ਸਨ। ਹਾਲਾਂਕਿ ਲੋਕ ਆਪਣੇ ਵੱਲੋਂ ਸਾਵਧਾਨੀ ਵਰਤ ਰਹੇ ਹਨ ਅਤੇ ਖੇਡ ਦੇ ਸਟੈਂਡਸ ਖਾਲੀ ਦਿਖਾਈ ਦੇ ਰਹੇ ਹਨ।

Khushdeep Jassi

This news is Content Editor Khushdeep Jassi