ਕੋਰੋਨਾ : UK ਸਰਕਾਰ ਨੇ ਇਨ੍ਹਾਂ ਖਾਸ 15 ਲੱਖ ਲੋਕਾਂ ਤੋਂ 3 ਮਹੀਨੇ ਤੱਕ ਘਰ ਰਹਿਣ ਦੀ ਕੀਤੀ ਅਪੀਲ

03/22/2020 8:00:53 PM

ਲੰਡਨ - ਕੋਰੋਨਾਵਾਇਰਸ ਨੇ ਯੂਰਪ ਦੇ ਸਾਰੇ ਦੇਸ਼ਾਂ ਵਿਚ ਤਬਾਹੀ ਮਚਾਈ ਹੋਈ ਹੈ। ਇਟਲੀ, ਸਪੇਨ, ਜਰਮਨੀ ਅਤੇ ਫਰਾਂਸ ਇਸ ਦੇ ਸਭ ਤੋਂ ਜ਼ਿਆਦਾ ਲਪੇਟ ਵਿਚ ਹੈ, ਉਥੇ ਬਿ੍ਰਟੇਨ ਵਿਚ ਵੀ ਇਸ ਇਨਫੈਕਸ਼ਨ ਦੇ 5000 ਤੋਂ ਜ਼ਿਆਦਾ ਮਾਮਲੇ ਸਾਹਮਣੇ ਚੁੱਕੇ ਹਨ ਜਦਕਿ ਹੁਣ ਤੱਕ 233 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਗਡ਼ਦੀ ਸਥਿਤੀ ਨੂੰ ਦੇਖਦੇ ਹੋਏ ਬਿ੍ਰਟੇਨ ਨੇ ਆਪਣੇ ਖਾਸ 15 ਲੱਖ ਲੋਕਾਂ ਨੂੰ 3 ਮਹੀਨਿਆਂ ਤੱਕ ਘਰ ਵਿਚ ਰਹਿਣ ਦੀ ਸਲਾਹ ਦਿੱਤੀ ਹੈ।

ਇਨ੍ਹਾਂ 15 ਲੱਖ ਲੋਕਾਂ ਵਿਚ ਉਹ ਸਾਰੇ ਸ਼ਾਮਲ ਹਨ, ਜਿਨ੍ਹਾਂ ਨੂੰ ਹੱਡੀਆਂ ਦਾ ਕੈਂਸਰ, ਸਿਸਟਿਕ ਫਾਇਬ੍ਰੋਸਿਸ ਜਿਹੀਆਂ ਖਤਰਨਾਕ ਬੀਮਾਰੀਆਂ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੇ ਹਾਲ ਹੀ ਵਿਚ ਕੋਈ ਅੰਗ ਟਰਾਂਸਪਲਾਂਟ ਕਰਾਇਆ ਹੈ, ਉਨ੍ਹਾਂ ਨੂੰ ਵੀ ਕੋਰੋਨਾ ਤੋਂ ਬਚਣ ਲਈ ਖੁਦ ਨੂੰ 3 ਮਹੀਨਿਆਂ ਤੱਕ ਘਰ ਵਿਚ ਬੰਦ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਮਿਊਨਿਟੀ ਸੈਕੇਟਰੀ ਰਾਬਰਟ ਜੈਨਰਿਕ ਨੇ ਇਕ ਬਿਆਨ ਜਾਰੀ ਕਰ ਆਖਿਆ ਕਿ ਲੋਕਾਂ ਨੂੰ ਘਰਾਂ ਵਿਚ ਰਹਿਣਾ ਚਾਹੀਦਾ, ਐਨ. ਐਚ. ਐਸ. (ਮੈਡੀਕਲ ਸਰਵਿਸ) ਨੂੰ ਬਚਾਵੋ, ਜਿਸ ਨਾਲ ਜਾਨਾਂ ਬਚਣਗੀਆਂ।

ਜਿਹਡ਼ੇ ਲੋਕ ਖਤਰੇ ਵਿਚ ਹਨ, ਬਾਹਰ ਨਾ ਨਿਕਲਣ
ਰਾਬਰਟ ਨੇ ਆਖਿਆ ਕਿ ਸਰਕਾਰ ਪਹਿਲਾਂ ਹੀ ਆਖ ਚੁੱਕੀ ਹੈ ਕਿ ਪਹਿਲਾਂ ਤੋਂ ਹੀ ਬੀਮਾਰ ਲੋਕ ਜਿਨ੍ਹਾਂ 'ਤੇ ਖਤਰਾ ਹੁਣ ਹੋਰ ਵਧ ਗਿਆ ਹੈ, ਉਨ੍ਹਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਵਿਗਿਆਨਕਾਂ ਅਤੇ ਡਾਕਟਰਾਂ ਨੇ ਮਿਲ ਕੇ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਤੇ ਬਾਕੀਆਂ ਦੇ ਮੁਕਾਬਲੇ ਕੋਰੋਨਾਵਾਇਰਸ ਦਾ ਖਤਰਾ ਜ਼ਿਆਦਾ ਹੈ। ਅਜਿਹੇ ਲੋਕਾਂ ਨੂੰ ਘਟੋਂ-ਘੱਟ 12 ਹਫਤੇ ਲਈ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਫੋਨ ਤੋਂ ਮੰਗਾਓ ਘਰ ਦਾ ਸਮਾਨ, ਬਾਹਰ ਨਾ ਨਿਕਲੋ
ਬਿ੍ਰਟੇਨ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਤੋਂ ਨਾ ਨਿਕਲਣ ਦੀ ਸਖਤ ਹਿਦਾਇਤ ਦਿੱਤੀ ਹੈ। ਨਾਲ ਹੀ ਘਰ ਦੇ ਜ਼ਰੂਰੀ ਸਮਾਨ ਦੀ ਖਰੀਦਦਾਰੀ ਲਈ ਇਕ ਫੋਨ ਨੰਬਰ ਜਾਰੀ ਕੀਤਾ ਗਿਆ ਹੈ, ਜਿਥੋਂ ਸਭ ਕੁਝ ਆਰਡਰ ਕਰ ਮੰਗਾਇਆ ਜਾ ਸਕਦਾ ਹੈ। ਇੰਗਲੈਂਡ ਦੇ ਡਾਇਰੈਕਟਰ ਆਫ ਰਿਪਬਲਿਕ ਹੈਲਥ ਪਾਲ ਜਾਨਸਟਨ ਨੇ ਵੀ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਸ਼ਾਪਿੰਗ ਜਾਂ ਘੁੰਮਣ ਲਈ ਘਰ ਤੋਂ ਬਾਹਰ ਨਾ ਨਿਕਲਣ ਦੀ ਸਖਤ ਹਿਦਾਇਤ ਦਿੱਤੀ ਗਈ ਹੈ।

ਬਿ੍ਰਟੇਨ ਵਿਚ ਅਣਮਿੱਥੇ ਸਮੇਂ ਬੰਦ
ਬਿ੍ਰਟੇਨ ਵਿਚ ਸਰਕਾਰ ਨੇ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਸ ਨਾਲ ਨਜਿੱਠਣ ਲਈ ਸਾਰੇ ਪੱਬਾਂ, ਸਿਨੇਮਾ ਘਰਾਂ, ਥੀਏਟਰਾਂ ਅਤੇ ਹੋਰ ਸਾਰੇ ਸਮਾਜਿਕ ਸਥਾਨਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਨੂੰ ਆਖਿਆ ਹੈ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਦੇਸ਼ ਵਿਚ ਪੂਰੀ ਤਰ੍ਹਾਂ ਬੰਦ 21 ਮਾਰਚ ਤੋਂ ਸ਼ੁਰੂ ਹੋ ਗਿਆ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਕਿ ਲੋਕਾਂ ਦੀ ਭੀਡ਼ ਵਾਲੀਆਂ ਥਾਂਵਾਂ ਨੂੰ ਹੁਣ ਬੰਦ ਕਰਨਾ ਹੋਵੇਗਾ।

ਜਾਨਸਨ ਨੇ ਆਖਿਆ ਕਿ ਸੰਯੁਕਤ ਰੂਪ ਨਾਲ ਫੈਸਲਾ ਲਿਆ ਗਿਆ ਹੈ ਕਿ ਕੈਫੇ, ਪੱਬ, ਬਾਰ, ਰੈਸਤਰਾਂ, ਨਾਇਟ ਕਲੱਬ, ਥੀਏਟਰ, ਸਿਨੇਮਾ ਘਰ, ਜਿਮ ਖਾਨੇ ਅਤੇ ਮਨੋਰੰਜਨ ਦੀਆਂ ਹੋਰ ਥਾਂਵਾਂ ਬੰਦ ਰਹਿਣਗੀਆਂ। ਹਾਲਾਂਕਿ ਰੈਸਤਰਾਂ ਲਈ ਖਾਣਾ ਪੈਕ ਕਰਾ ਕੇ ਦੇਣ ਦਾ ਵਿਕਲਪ ਉਪਲੱਬਧ ਰਹੇਗਾ। ਉਨ੍ਹਾਂ ਆਖਿਆ ਕਿ ਇਹ ਅਜਿਹੀਆਂ ਥਾਂਵਾਂ ਹਨ, ਜਿਥੇ ਲੋਕ ਇਕੱਠੇ ਆਉਂਦੇ ਹਨ ਪਰ ਦੁਖ ਵਾਲੀ ਗੱਲ ਇਹ ਹੈ ਕਿ ਅੱਜ ਤੋਂ ਲੋਕਾਂ ਨੂੰ ਘਟੋਂ-ਘੱਟ ਸਰੀਰਕ ਰੂਪ ਤੋਂ ਇਨ੍ਹਾਂ ਥਾਂਵਾਂ ਤੋਂ ਦੂਰ ਰਹਿਣ ਹੋਵੇਗਾ। ਇਸ ਵਿਚਾਲੇ ਭਾਰਤੀ ਮੂਲ ਦੇ ਮੰਤਰੀ ਰਿਸ਼ੀ ਸੁਨਕ ਨੇ ਆਖਿਆ ਕਿ ਜਿਹਡ਼ੇ ਲੋਕ ਵਾਇਰਸ ਸੰਕਟ ਕਾਰਨ ਕੰਮ ਨਹੀਂ ਕਰ ਪਾ ਰਹੇ ਉਨ੍ਹਾਂ ਦੀ 80 ਫੀਸਦੀ ਤਨਖਾਹ ਦੀ ਭਰਪਾਈ ਸਰਕਾਰ ਕਰੇਗੀ।

Khushdeep Jassi

This news is Content Editor Khushdeep Jassi