ਕੋਰੋਨਾ : ਅਮਰੀਕਾ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਨੇ ਵੀ ਚੀਨ ''ਤੇ ਚੁੱਕੇ ਸਵਾਲ

04/17/2020 9:35:29 PM

ਪੈਰਿਸ (ਏਜੰਸੀ)- ਕੋਰੋਨਾ ਮਹਾਮਾਰੀ ਨਾਲ ਨਜਿੱਠਣ ਵਿਚ ਚੀਨ ਦੀਆਂ ਕੋਸ਼ਿਸ਼ਾਂ 'ਤੇ ਫਰਾੰਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀ ਸਵਾਲ ਚੁੱਕੇ ਹਨ। ਬ੍ਰਿਟਿਸ਼ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਕੁਝ ਅਜਿਹੀਆਂ ਚੀਜਾਂ ਘੱਟ ਰਹੀਆਂ ਹਨ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਹੈ। ਇਸ ਵਿਚਾਲੇ ਕੋਰੋਨਾ ਨਾਲ ਮੁਕਾਬਲੇ ਦੇ ਮੋਰਚੇ 'ਤੇ ਫਰਾਂਸ ਨੂੰ ਕੁਝ ਚੰਗੇ ਸੰਕੇਤ ਮਿਲੇ ਹਨ। ਹਸਪਤਾਲ ਵਿਚ ਦਾਖਲ ਹੋਣ ਵਾਲੇ ਇਨਫੈਕਟਿਡਾਂ ਅਤੇ ਆਈ.ਸੀ.ਯੂ. ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ 8ਵੇਂ ਦਿਨ ਕਮੀ ਆਈ ਹੈ। ਫਰਾਂਸ ਵਿਚ ਹੁਣ ਤੱਕ ਕੋਰੋਨਾ ਨਾਲ ਤਕਰੀਬਨ 18 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਤਕਰੀਬਨ ਡੇਢ ਲੱਖ ਲੋਕ ਇਨਫੈਕਟਿਡ ਹਨ।

ਮੈਕਰੋਂ ਤੋਂ ਜਦੋਂ ਪੁੱਛਿਆ ਗਿਆ ਕਿ ਚੀਨ ਦੀ ਤਾਨਾਸ਼ਾਹੀ ਪ੍ਰਤੀਕਿਰਿਆ (ਸਭ ਕੁਝ ਕੰਟਰੋਲ ਵਿਚ) ਤੋਂ ਪੱਛਮੀ ਦੇਸ਼ਾਂ ਦੇ ਲੋਕਤੰਤਰ ਦੀ ਕਮਜ਼ੋਰੀ ਦਾ ਪਤਾ ਨਹੀਂ ਚੱਲਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਇਥੋਂ ਦੀਆਂ ਸਰਕਾਰਾਂ ਤੋਂ ਉਨ੍ਹਾਂ ਲੋਕਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ, ਜਿੱਥੇ ਸੱਚ ਨੂੰ ਦਬਾਇਆ ਜਾਂਦਾ ਹੈ। ਅਸੀਂ ਨਹੀਂ ਜਾਣਦੇ ਪਰ ਸਪੱਸ਼ਟ ਤੌਰ 'ਤੇ ਕੁਝ ਅਜਿਹੀਆਂ ਚੀਜਾਂ ਵਾਪਰੀਆਂ ਹਨ, ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਹੈ।
ਉਨ੍ਹਾਂ ਨੇ ਕਿਹਾ ਕਿਹਾ ਮਹਾਮਾਰੀ ਨਾਲ ਲੜਣ ਲਈ ਆਜ਼ਾਦੀ ਨੂੰ ਭੁੱਲਣ ਨਾਲ ਪੱਛਮੀ ਦੇਸ਼ਾਂ ਦੇ ਲੋਕਤੰਤਰ ਨੂੰ ਖਤਰਾ ਪੈਦਾ ਹੋਵੇਗਾ ਅਤੇ ਅਸੀਂ  ਇਸ ਨੂੰ ਬਿਲਕੁਲ ਕਬੂਲ ਨਹੀਂ ਕਰ ਸਕਦੇ। ਅਸੀਂ ਕਿਸੇ ਤਰ੍ਹਾਂ ਦੇ ਸਿਹਤ ਸੰਕਟ ਦਾ ਹਵਾਲਾ ਦੇ ਕੇ ਆਪਣੇ ਮੌਲਿਕ ਫਰਜ਼ਾਂ ਤੋਂ ਪਿੱਛੇ ਨਹੀਂ ਹਟ ਸਕਦੇ। ਮੈਕਰੋਂ ਤੋਂ ਪਹਿਲਾਂ ਅਮਰੀਕਾ ਅਤੇ ਬ੍ਰਿਟੇਨ ਵੀ ਚੀਨ ਵਲੋਂ ਚੁੱਕੇ ਗਏ ਕਦਮਾਂ ਦੀ ਆਲੋਚਨਾ ਕਰ ਚੁੱਕੇ ਹਨ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੇ ਵੀਰਵਾਰ ਨੂੰ ਕਿਹਾ ਸੀ, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਸ ਨੂੰ ਪਹਿਲਾਂ ਕਿਉਂ ਨਹੀਂ ਰੋਕਿਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਚੀਨ ਵਿਚ ਮੌਤ ਦੇ ਅੰਕੜੇ ਨੂੰ ਲੈ ਕੇ ਸਵਾਲ ਚੁੱਕ ਚੁੱਕੇ ਹਨ। ਅਮਰੀਕੀ ਸੈਨੇਟਰ ਦੇ ਇਕ ਸ਼ਕਤੀਸ਼ਾਲੀ ਗਰੁੱਪ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਨੋਵੇਲ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਜਾਪਾਨ ਦੱਖਣੀ ਕੋਰੀ ਅਤੇ ਯੂਰਪੀ ਦੇਸ਼ਾਂ ਵਰਗੇ ਸਹਿਯੋਗੀਆਂ ਦੇ ਨਾਲ ਮਿਲ ਕੇ ਖੁੱਲ੍ਹੀ ਅਤੇ ਪਾਰਦਰਸ਼ੀ ਕੌਮਾਂਤਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਇਸ ਸੰਕਟ 'ਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੀ ਫੈਸਲਾ ਲੈਣ ਦੀ ਪ੍ਰਕਿਰਿਆ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।


Sunny Mehra

Content Editor

Related News