ਕੋਰੋਨਾ ਦੀ ਸਭ ਤੋਂ ਜ਼ਿਆਦਾ ਅਸਰਦਾਰ ਤੇ ਸਸਤੀ ਦਵਾਈ Dexamethasone: ਇੱਕ ਅਧਿਐਨ

07/11/2020 11:15:05 PM

ਵਾਸ਼ਿੰਗਟਨ/ਲੰਡਨ - ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾਵਾਇਰਸ ਦੀ ਲਾਗ ਦੇ 12,733,886 ਲੋਕ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 73 ਲੱਖ ਤੋਂ ਜ਼ਿਆਦਾ ਠੀਕ ਵੀ ਹੋ ਚੁੱਕੇ ਹਨ। ਹਾਲਾਂਕਿ, ਹੁਣ ਤੱਕ 5.5 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਸਾਇੰਸਦਾਨ ਅਤੇ ਡਾਕਟਰ ਜਲਦ ਤੋਂ ਜਲਦ ਇਸ ਦਾ ਤੋੜ ਅਤੇ ਇਲਾਜ ਲੱਭਣ ਵਿਚ ਦਿਨ ਰਾਤ ਇਕ ਕਰ ਰਹੇ ਹਨ। ਲਾਗ ਨੂੰ ਫੈਲਣ ਤੋਂ ਰੋਕਣ ਲਈ ਮਾਹਿਰ ਕਈ ਤਰ੍ਹਾਂ ਦੇ ਇਲਾਜ ਲੱਭ ਰਹੇ ਹਨ ਜਿਨ੍ਹਾਂ ਵਿਚ ਪਲਾਜ਼ਮ ਥੈਰੇਪੀ, ਹਾਈਡ੍ਰਾਕਸੀਕਲੋਰੋਕਵਿਨ (ਐਸ. ਸੀ. ਕਿਊ.) ਰੇਮਡੇਸਿਵਰ ਅਤੇ ਦੂਜੇ ਐਂਟੀ ਵਾਇਰਸ ਮੈਡੀਕੇਸ਼ਨ ਵੀ ਸ਼ਾਮਲ ਹਨ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਇਕ ਦਵਾਈ ਨਾਲ ਸਭ ਤੋਂ ਚੰਗਾ ਅਤੇ ਸਭ ਤੋਂ ਸਸਤਾ ਇਲਾਜ ਹੋ ਸਕਦਾ ਹੈ, ਉਹ ਡੇਕਸਮੇਥਾਸੋਨ ਹੈ।

ਤਾਜ਼ਾ ਸਟੱਡੀ ਵਿਚ ਸਾਬਿਤ ਡੇਕਸਮੇਥਾਸੋਨ ਸਭ ਤੋਂ ਕਾਰਗਰ
ਬਿ੍ਰਟੇਨ ਵਿਚ ਆਧਾਰਿਤ ਇਕ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੋਜ ਘੱਟ ਕਰਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਟੇਰਾਇਡ ਡੇਕਸਮੇਥਾਸੋਨ ਕੋਵਿਡ-19 ਦੇ ਇਲਾਜ ਵਿਚ ਕਾਰਗਰ ਹੈ। ਅਜਿਹੇ ਮਰੀਜ਼ ਜਿੰਨਾ ਦੀ ਹਾਲਤ ਥੋੜੀ ਗੰਭੀਰ ਹੈ, ਉਨ੍ਹਾਂ ਦੇ ਕੇਸ ਵਿਚ ਇਹ ਜਾਨ ਬਚਾਉਣ ਵਾਲੀ ਸਾਬਿਤ ਹੋ ਸਕਦੀ ਹੈ। ਇਹੀ ਨਹੀਂ, ਇਸ ਖੋਜ ਦੇ ਡਾਟਾ ਵਿਚ ਪਾਇਆ ਗਿਆ ਕਿ ਇਸ ਦੇ ਇਸਤੇਮਾਲ ਨਾਲ ਵੈਂਟੀਲੇਟਰ 'ਤੇ ਰੱਖੇ ਗਏ ਮਰੀਜ਼ਾਂ ਦੀ ਮੌਤ ਦਰ ਵਿਚ 33.33 ਫੀਸਦੀ ਅਤੇ ਘੱਟ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਵਿਚ 20 ਫੀਸਦੀ ਤੱਕ ਘੱਟ ਹੋ ਗਈ ਸੀ।

ਰੇਮਡੇਸਿਵਰ ਤੋਂ ਕਿਵੇਂ ਬਿਹਤਰ ਹੈ ਡੇਕਸਮੇਥਾਸੋਨ ?
ਕੋਰੋਨਾਵਾਇਰਸ ਦੇ ਇਲਾਜ ਲਈ ਸਭ ਤੋਂ ਪਹਿਲਾਂ ਚਰਚਾ ਵਿਚ ਰਹੀ ਹਾਈਡ੍ਰਾਕਸੀਕਲੋਰੋਕਵਿਨ ਦੇ ਵਿਵਾਦਾਂ ਵਿਚ ਘਿਰੇ ਜਾਣ ਤੋਂ ਬਾਅਦ ਰੇਮਡੇਸਿਵਰ ਨੂੰ ਸਭ ਤੋਂ ਬਿਹਤਰ ਇਲਾਜ ਮੰਨਿਆ ਜਾ ਰਿਹਾ ਸੀ। ਰੇਮਡੇਸਿਵਰ ਜੈਨੇਟਿਕ ਕੋਡ ਵਿਚ ਬਦਾਅ ਕਰਦੇ ਵਾਇਰਸ ਲਾਗ ਨੂੰ ਰੋਕਦੀ ਹੈ। ਕੁਝ ਖੋਜਾਂ ਵਿਚ ਦਾਅਵਾ ਕੀਤਾ ਹੈ ਕਿ ਉਸ ਦੇ ਇਸਤੇਮਾਲ ਨਾਲ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ। ਹਾਲਾਂਕਿ, ਹਰ ਮਰੀਜ਼ 'ਤੇ ਉਸ ਦਾ ਇਕੋਂ ਜਿਹਾ ਫਾਇਦਾ ਨਹੀਂ ਹੁੰਦਾ ਹੈ। ਹੁਣ ਤੱਕ ਸਿਰਫ ਅਜਿਹੇ ਮਰੀਜ਼ਾਂ ਨੂੰ ਇਹ ਠੀਕ ਕਰ ਸਕੀ ਹੈ ਜਿਨ੍ਹਾਂ ਵਿਚ ਹਲਕੇ ਲੱਛਣ ਹੁੰਦੇ ਹਨ। ਉਥੇ ਡੇਕਸਮੇਥਾਸੋਨ ਦੇ ਘੱਟ ਸਾਇਡ ਇਫੈਕਟ ਹੁੰਦੇ ਹਨ ਅਤੇ ਹੁਣ ਤੱਕ ਗੰਭੀਰ ਲੱਛਣ ਵਾਲੇ ਲੋਕਾਂ 'ਤੇ ਵੀ ਇਸ ਦਾ ਸਕਾਰਾਤਮਕ ਅਸਰ ਦੇਖਿਆ ਗਿਆ ਹੈ।

ਸਭ ਤੋਂ ਅਸਰਦਾਰ ਅਤੇ ਸੁਰੱਖਿਅਤ ਡੇਕਸਮੇਥਾਸੋਨ - ਡਬਲਯੂ. ਐਚ. ਓ.
ਡੇਕਸਮੇਥਾਸੋਨ ਨੂੰ ਲੈ ਕੇ ਸਭ ਤੋਂ ਖਾਸ ਗੱਲ ਹੈ ਕਿ ਇਹ ਆਸਾਨੀ ਨਾਲ ਉਪਲੱਬਧ ਹੈ। ਮਾਰਕਿਟ ਵਿਚ ਘੱਟ ਪੈ ਰਹੀਆਂ ਦਵਾਈਆਂ ਤੋਂ ਉਲਟ, ਡੇਕਸਮੇਥਾਸੋਨ ਕਾਫੀ ਘੱਟ ਕੀਮਤ ਦੀ ਦਵਾਈ ਹੈ। ਮਾਹਿਰ ਡੇਕਸਮੇਥਾਸੋਨ ਦੇ ਐਡਮਿਨੀਸਟ੍ਰੇਸ਼ਨ ਨੂੰ ਲੈ ਕੇ ਡਾਟਾ ਨੂੰ ਸਟੱਡੀ ਕਰ ਰਹੇ ਹਨ। ਫਿਲਹਾਲ ਇਸ ਦੇ ਜ਼ਿਆਦਾ ਸਾਇਡ ਇਫੈਕਟਸ ਪਤਾ ਨਹੀਂ ਲੱਗ ਰਹੇ ਹਨ ਜਿਸ ਨਾਲ ਇਹ ਹੁਣ ਤੱਕ ਦੀ ਸਭ ਤੋਂ ਸੁਰੱਖਿਅਤ ਦਵਾਈ ਮੰਨੀ ਜਾ ਰਹੀ ਹੈ। ਭਾਰਤ ਵਿਚ ਇਹ ਆਸਾਨੀ ਨਾਲ ਮਿਲ ਸਕਦੀ ਹੈ ਅਤੇ ਇਸ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਵੀ ਅਸਰਦਾਰ ਅਤੇ ਸੁਰੱਖਿਅਤ ਦਵਾਈ ਦੱਸਿਆ ਹੈ ਜਦਕਿ ਵੈਕਸੀਨ ਦੀ ਖੋਜ ਹੁਣ ਵੀ ਜਾਰੀ ਹੈ।

ਬਿਨਾਂ ਡਾਕਟਰ ਦੀ ਸਲਾਹ ਦੇ ਨਾ ਕਰੋ ਇਸਤੇਮਾਲ
ਡੇਕਸਮੇਥਾਸੋਨ ਨੂੰ ਲੈ ਕੇ ਬੇਹੱਦ ਸਕਾਰਾਤਮਕ ਨਤੀਜੇ ਜ਼ਰੂਰ ਸਾਹਮਣੇ ਆ ਰਹੇ ਹਨ ਅਤੇ ਇਸ ਨਾਲ ਮੌਤ ਦਰ ਵਿਚ ਵੀ ਕਮੀ ਆ ਰਹੀ ਹੈ ਪਰ ਹੁਣ ਇਸ ਨੂੰ ਲੈ ਕੇ ਕੋਈ ਵੀ ਨਿਰਣਾਇਕ ਸਟੱਡੀ ਸਾਹਮਣੇ ਨਹੀਂ ਆਈ ਹੈ ਜਿਸ ਤੋਂ ਇਹ ਪਤਾ ਲੱਗੇ ਕਿ ਇਸ ਦਾ ਅਸਲ ਵਿਚ ਇੰਨਾ ਜ਼ਿਆਦਾ ਅਸਰ ਹੋ ਰਿਹਾ ਹੈ। ਹੁਣ ਵੀ ਹੋਰ ਜ਼ਿਆਦਾ ਸਬੂਤਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਹੁਣ ਵੀ ਐਕਸਪੈਰੀਮੈਂਟਲ ਦਵਾਈ ਦਾ ਦਰਜਾ ਹੀ ਮਿਲਿਆ ਹੈ। ਜਿਨ੍ਹਾਂ ਲੋਕਾਂ ਨੂੰ ਇਸ ਨੂੰ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੂੰ ਵੀ ਘੱਟ ਡੋਜ਼ ਦਿੱਤੀ ਜਾ ਰਹੀ ਹੈ। ਗਲਤ ਤਰੀਕੇ ਨਾਲ ਇਸਤੇਮਾਲ ਕਰਨ 'ਤੇ ਸਾਈਡ ਇਫੈਕਟਸ ਵੀ ਹੋ ਸਕਦੇ ਹਨ। ਜੇਕਰ ਬਿਨਾਂ ਡਾਕਟਰ ਦੀ ਸਲਾਹ ਦੇ ਇਸ ਦਾ ਇਸਤੇਮਾਲ ਕੀਤਾ ਗਿਆ ਤਾਂ ਜ਼ਿਆਦਾ ਪਸੀਨਾ, ਰੈਸ਼, ਹਾਇਪਰਗਲੀਸੀਮਿਆ, ਮਾਸ ਪੇਸ਼ੀਆਂ ਵਿਚ ਕਮਜ਼ੋਰੀ ਜਿਹੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।


Khushdeep Jassi

Content Editor

Related News