ਕੋਰੋਨਾ ਨੂੰ ਮਾਰ ਸਕਦੇ ਹਨ ਪਰਾਬੈਂਗਣੀ ਕਿਰਨਾਂ ਪੈਦਾ ਕਰਨ ਵਾਲੇ ਐੱਲ. ਈ. ਡੀ. ਬਲਬ

12/16/2020 8:35:51 AM

ਨਿਊਯਾਰਕ- ਪਰਾਬੈਂਗਣੀ (ਯੂਵੀ) ਪ੍ਰਕਾਸ਼ ਪੈਦਾ ਕਰਨ ਵਾਲੇ ਡਾਯੋਡ (ਯੂਵੀ-ਐੱਲ. ਈ. ਡੀ.) ਕੋਰੋਨਾ ਵਾਇਰਸ ਨੂੰ ਤੇਜ਼ੀ ਨਾਲ, ਆਸਾਨੀ ਨਾਲ ਅਤੇ ਕਫਾਇਤੀ ਤਰੀਕੇ ਨਾਲ ਮਾਰਨ ’ਚ ਕਾਰਗਰ ਸਾਬਿਤ ਹੋ ਸਕਦੇ ਹਨ। ਇਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ।

ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਨਵੀਨਤਾ ਦੀ ਵਰਤੋਂ ਏਅਰਕੰਡੀਸ਼ਨ ਅਤੇ ਜਲ ਪ੍ਰਣਾਲੀਆਂ ’ਚ ਵੀ ਕੀਤੀ ਜਾ ਸਕਦੀ ਹੈ। ‘ਜਰਨਲ ਆਫ਼ ਫੋਟੋਕੈਮਿਸਟ੍ਰੀ ਐਂਡ ਫੋਟੋਬਾਇਓਲੌਜੀ ਬੀ. ਬਾਇਓਲਾਜੀ’ ’ਚ ਪ੍ਰਕਾਸ਼ਿਤ ਖੋਜ ਮੁਤਾਬਕ ਕੋਰੋਨਾ ਵਾਇਰਸ ਦੇ ਪਰਿਵਾਰ ਦੇ ਕਿਸੇ ਵਾਇਰਸ ’ਤੇ ਯੂਵੀ-ਐੱਲ. ਈ. ਡੀ. ਵਿਕਿਰਨ ਦੀਆਂ ਵੱਖ-ਵੱਖ ਤਰੰਗਾਂ ਦੀ ਰੋਗਾਣੁਨਾਸ਼ਕ ਸਮੱਰਥਾ ਦਾ ਮੁਲਾਂਕਣ ਕੀਤਾ ਗਿਆ। 

ਅਮਰੀਕਾ ਸਥਿਤ ‘ਅਮਰੀਕਨ ਫ੍ਰੈਂਡ ਆਫ਼ ਤੇਲ ਅਵੀਵ ਯੂਨੀਵਰਸਿਟੀ’ ਦੇ ਅਧਿਐਨ ਦੀ ਸਹਿ-ਲੇਖਕਾ ਹਦਸ ਮਮਨੇ ਨੇ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਨੂੰ ਨਸ਼ਟ ਕਰਨ ਦੇ ਪ੍ਰਭਾਵੀ ਹੱਲ ਲੱਭ ਰਹੀ ਹੈ। ਵਿਗਿਆਨੀਆਂ ਨੇ ਕਿਹਾ ਕਿ ਕਿਸੇ ਬੱਸ, ਟਰੇਨ, ਖੇਡ ਦੇ ਮੈਦਾਨ ਜਾਂ ਜਹਾਜ਼ ਨੂੰ ਰਸਾਇਣਕ ਪਦਾਰਥਾਂ ਦੇ ਛਿੜਕਾਅ ਨਾਲ ਇਨਫੈਕਸ਼ਨ ਮੁਕਤ ਕਰਨ ’ਚ ਲੋਕਾਂ ਅਤੇ ਰਸਾਇਣ ਨੂੰ ਸਤ੍ਹਾ ’ਤੇ ਕੰਮ ਕਰਨ ਲਈ ਸਮੇਂ ਦੀ ਲੋੜ ਹੁੰਦੀ ਹੈ।


Lalita Mam

Content Editor

Related News