ਕੋਰੋਨਾ : ਬ੍ਰਿਟੇਨ ਦੇ ਹਸਪਤਾਲਾਂ ''ਤੇ ਵਧਿਆ ਅੱਤਵਾਦੀ ਹਮਲੇ ਦਾ ਖਤਰਾ

04/23/2020 2:44:30 AM

ਲੰਡਨ (ਏਜੰਸੀ)- ਬ੍ਰਿਟੇਨ 'ਚ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲਾਂ ਅਤੇ ਇਸ ਦਾ ਮੁਕਾਬਲਾ ਕਰਨ ਵਾਲੀਆਂ ਸੰਸਥਾਵਾਂ ਨੂੰ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਹਨ। ਅੱਤਵਾਦ ਰੋਕੂ ਵਿਭਾਗ ਦੇ ਅਧਿਕਾਰੀ ਨੇ ਇਹ ਖਦਸ਼ਾ ਜਤਾਇਆ ਹੈ ਅਤੇ ਦੇਸ਼ ਵਿਚ ਸਿਹਤ ਸੇਵਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਟਰੱਸਟ ਨੂੰ ਹੋਰ ਸੁਰੱਖਿਆ ਉਪਾਅ ਕਰਨ ਦੀ ਸਲਾਹ ਦਿੱਤੀ ਹੈ।
ਸਕਾਟਲੈਂਡ ਯਾਰਡ ਦੇ ਮੁੱਖ ਅਧਿਕਾਰੀ ਨਿਕ ਐਡਮਸ ਨੇ ਦੱਸਿਆ ਕਿ ਇਸਲਾਮਿਕ ਸਟੇਟ ਵਰਗੇ ਅੱਤਵਾਦੀ ਸੰਗਠਨ 'ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ। ਇਹ ਸੰਗਠਨ ਮੌਜੂਦਾ ਸਮੇਂ ਦੀ ਵਰਤੋਂ ਅੱਤਵਾਦੀਆਂ ਦੀ ਨਵੀਂ ਭਰਤੀ ਅਤੇ ਮੌਜੂਦਾ ਭੀੜ-ਭਾੜ ਵਾਲੇ ਸਥਾਨ ਨੂੰ ਨਿਸ਼ਾਨਾ ਬਣਾਉਣ ਲਈ ਕਰ ਸਕਦੇ ਹਨ। 
ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹੀ ਕਿਸੇ ਵੀ ਘਟਨਾ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ ਅਤੇ ਦੁਨੀਆ ਵਿਚ ਵੀ ਕਿਤੋਂ ਵੀ ਪ੍ਰਕਾਸ਼ਿਤ ਉਸ ਸਾਹਿਤ 'ਤੇ ਨਜ਼ਰ ਰੱਖ ਰਹੇ ਹਨ ਜਿਸ ਦਾ ਮਕਸਦ ਹਿੰਸਾ ਨੂੰ ਉਕਸਾਉਣਾ ਹੈ। ਐਡਮਸ ਨੇ ਕਿਹਾ ਕਿ ਅਸੀਂ ਆਪਣੇ ਪੰਜ ਸਹਿਯੋਗੀ ਦੇਸ਼ਾਂ (ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ) ਦੇ ਨਾਲ ਕੰਮ ਕਰਨ ਤੋਂ ਇਲਾਵਾ ਸਿੱਖਿਆ ਸ਼ਾਸਤਰੀ ਅਤੇ ਭਾਈਚਾਰਕ ਸਲਾਹਕਾਰ ਨੈਟਵਰਕ ਦੀ ਨਿਗਰਾਨੀ ਕਰ ਰਹੇ ਹਨ ਕਿ ਕਿਵੇਂ ਸੂਚਨਾਵਆਂ ਬਾਹਰ ਆਉਂਦੀਆਂ ਹਨ। ਰੱਖਿਆਤਮਕ ਸੁਰੱਖਿਆ ਸਲਾਹ ਦਾ ਪਾਲਨ ਉਨ੍ਹਾਂ ਥਾਵਾਂ ਲਈ ਕਰ ਰਹੇ ਹਨ ਜੋ ਇਸ ਸਮੇਂ ਜ਼ਿਆਦਾ ਸੁਰੱਖਿਅਤ ਹਨ।

Sunny Mehra

This news is Content Editor Sunny Mehra