ਕੋਰੋਨਾ : ਅਮਰੀਕੀ ਡਾਕਟਰ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਬਿਨਾਂ ਗੋਲੀਆਂ ਦੇ ਹੀ ਜੰਗ ''ਚ ਭੇਜਿਆ

05/13/2020 6:55:54 PM

ਵਾਸ਼ਿੰਗਟਨ - ਅਮਰੀਕਾ ਵਿਚ ਕੋਵਿਡ-19 ਦੇ ਮਾਮਲੇ ਵੱਧਣ ਨਾਲ ਮੈਡੀਕਲ ਉਤਪਾਦਾਂ ਦੀ ਸਪਲਾਈ ਦੀ ਘਾਟ ਹੋਣ ਤੋਂ ਨਰਾਜ਼ ਇਕ ਡਾਕਟਰ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਗੋਲੀਆਂ ਦੇ ਬਿਨਾਂ ਜੰਗ ਵਿਚ ਭੇਜਿਆ ਜਾ ਰਿਹਾ ਹੈ। ਉਸੇ ਦਿਨ ਲਾਸ ਏਜੰਲਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡਾਕਟਰਾਂ ਅਤੇ ਨਰਸਾਂ ਲਈ ਐਨ-95 ਮਾਸਕ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਇਕ ਮਾਲਵਾਹਕ (ਕਾਰਗੋ ਜਹਾਜ਼) ਲੈਂਡ ਹੋਇਆ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਕਰਨ ਦੌਰਾਨ ਅਹਿਮ ਸੁਰੱਖਿਆ ਉਪਕਰਣ ਦੀ ਘਾਟ ਦੇ ਚੱਲਦੇ ਦੇਸ਼ ਵਿਚ ਸਿਹਤ ਕਰਮੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਏ ਹਨ।

ਅਮਰੀਕਨ ਕਾਲਜ ਆਫ ਐਮਰਜੰਸੀ ਫਿਜ਼ੀਯਸ਼ਨ ਮੁਤਾਬਕ ਉਸੇ ਦਿਨ ਆਪਾਤ ਸੇਵਾ ਸੈਕਸ਼ਨ ਦੇ ਡਾਕਟਰ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਆਪਣੇ ਇਕ ਦੋਸਤ ਨੂੰ ਮੋਬਾਇਲ 'ਤੇ ਸੰਦੇਸ਼ ਭੇਜਿਆ ਸੀ ਕਿ ਉਹ ਸੁਰੱਖਿਆ ਉਪਕਰਣ ਜਾਂ ਐਨ-95 ਮਾਸਕ ਦੇ ਬਿਨਾਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅਮਰੀਕਾ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਮੌਤ ਸੀ। ਮਾਰਚ ਦੇ ਆਖਿਰ ਵਿਚ ਉਸ ਰਾਤ ਮੈਡੀਕਲ ਉਪਕਰਣਾਂ ਦੀ ਜਿਹੜੀ ਖੇਪ ਪਹੁੰਚੀ ਹੈ, ਉਹ ਸਮੱਸਿਆ ਦਾ ਹੱਲ ਕਰਨ ਵਾਲੀ ਨਹੀਂ ਸੀ। ਅਖਬਾਰ ਏਜੰਸੀ ਏ. ਪੀ. ਦੀ ਜਾਂਚ-ਪੜਤਾਲ ਵਿਚ ਇਹ ਪਤਾ ਲੱਗਾ ਕਿ ਇਹ ਮਾਸਕ ਨਕਲੀ ਸਨ। ਜਿਵੇਂ ਦੇਸ਼ ਭਰ ਦੇ ਹਸਪਤਾਲਾਂ ਵਿਚ ਇਸਤੇਮਾਲ ਕੀਤੇ ਜਾ ਰਹੇ ਲੱਖਾਂ ਮੈਡੀਕਲ ਮਾਸਕ, ਦਸਤਾਨੇ, ਗਾਊਨ ਅਤੇ ਹੋਰ ਮੈਡੀਕਲ ਸਮੱਗਰੀ ਨਕਲੀ ਹਨ।

Khushdeep Jassi

This news is Content Editor Khushdeep Jassi