ਕੋਰੋਨਾ : ਬਿ੍ਰਟੇਨ ''ਚ 24 ਘੰਟਿਆਂ ਦੌਰਾਨ 881 ਲੋਕਾਂ ਦੀ ਮੌਤ

04/09/2020 11:04:05 PM

ਲੰਡਨ - ਬਿ੍ਰਟੇਨ ਨੇ ਵੀਰਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ ਨਾਲ ਦੇਸ਼ ਵਿਚ ਅੱਜ 881 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 7978 ਲੋਕ ਦੀ ਮੌਤ ਹੋ ਚੁੱਕੀ ਹੈ ਅਤੇ 62 ਹਜ਼ਾਰ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਮਿ੍ਰਤਕਾਂ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਦੇਸ਼ ਵਿਚ ਹੁਣ ਤੱਕ ਵਾਇਰਸ ਦੇ ਮਾਮਲੇ ਚਰਮ ਦੌਰ ਵਿਚ ਨਹੀਂ ਪਹੁੰਚੇ ਹਨ। ਕੋਰੋਨਾਵਾਇਰਸ ਕਾਰਨ ਪ੍ਰਧਾਨ ਮੰਤਰੀ ਬੋਰਿਸ ਜਾਸਨ ਦੇ ਆਈ. ਸੀ. ਯੂ. ਵਿਚ ਰਹਿਣ ਦੌਰਾਨ ਰਾਬ ਹੀ ਸਰਕਾਰ ਦੇ ਮੁਖੀ ਹਨ।

ਦੱਸ ਦਈਏ ਕਿ 6 ਅਪ੍ਰੈਲ ਤੋਂ ਬਾਅਦ ਬਿ੍ਰਟੇਨ ਵਿਚ ਮੌਤਾਂ ਦਾ ਅੰਕਡ਼ਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਹੀ ਬੀਤੀ 8 ਅਪ੍ਰੈਲ ਨੂੰ ਬਿ੍ਰਟੇਨ ਵਿਚ 938 ਲੋਕਾਂ ਦੀ ਇਸ ਵਾਇਰਸ ਨੇ ਜਾਨ ਲੈ ਲਈ ਸੀ ਅਤੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਉਥੇ ਦੂਜੇ ਪਾਸੇ ਇਟਲੀ ਅਤੇ ਸਪੇਨ ਵਿਚ ਵਰਗੇ ਮੁਲਕਾਂ ਵਿਚ ਜਿਥੇ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਸੀ, ਉਥੇ ਹੁਣ ਵਾਇਰਸ ਦਾ ਪ੍ਰਕੋਪ ਘੱਟਦਾ ਦੇਖਿਆ ਜਾ ਸਕਦਾ ਹੈ ਪਰ ਅਮਰੀਕਾ ਵਿਚ ਖੁਸ਼ਹਾਲ ਦੇਸ਼ ਵਿਚ ਕੋਰੋਨਾ ਨੇ ਕੁਝ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ, ਜਿਸ ਦਾ ਅੰਦਾਜਾ ਉਥੇ ਹਰ ਰੋਜ਼ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ।

Khushdeep Jassi

This news is Content Editor Khushdeep Jassi