ਕੋਰੋਨਾ : ਬਿ੍ਰਟੇਨ ''ਚ 20 ਹਜ਼ਾਰ ਤੇ ਯੂਰਪ ਵਿਚ 1.2 ਲੱਖ ਤੋਂ ਜ਼ਿਆਦਾ ਮੌਤਾਂ

04/26/2020 12:31:45 AM

ਲੰਡਨ - ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਦੇ ਕਰੀਬ 185 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਯੂਰਪ ਅਤੇ ਅਮਰੀਕਾ ਵਿਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਦੇਖਿਆ ਗਿਆ ਹੈ। ਉਥੇ ਹੀ ਬਿ੍ਰਟੇਨ ਵਿਚ ਅੱਜ ਹੋਰ 813 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਇਥੇ ਮਿ੍ਰਤਕਾਂ ਦਾ ਅੰਕੜਾ 20 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਦੱਸ ਦਈਏ ਕਿ ਇਟਲੀ, ਸਪੇਨ ਅਤੇ ਫਰਾਂਸ ਤੋਂ ਬਾਅਦ ਬਿ੍ਰਟੇਨ ਵਿਚ ਮੌਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ ਅਤੇ ਨਾਲ ਹੀ ਬਿ੍ਰਟੇਨ ਦੁਨੀਆ ਦਾ 5ਵਾਂ ਅਜਿਹਾ ਮੁਲਕ ਬਣ ਗਿਆ ਜਿਥੇ ਇਸ ਮਹਾਮਾਰੀ ਨੇ 20 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਗਈ ਹੈ। ਅੱਜ ਆਏ ਅੰਕੜਿਆਂ ਮੁਤਾਬਕ ਬਿ੍ਰਟੇਨ ਵਿਚ ਅੱਜ 4913 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪ੍ਰਭਾਵਿਤਾਂ ਦੀ ਗਿਣਤੀ 1,48,377 ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 20,319 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉਥੇ ਹੀ ਯੂਰਪ ਵਿਚ ਕੋਰੋਨਾਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ 1 ਲੱਖ 20 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਇਨ੍ਹਾਂ ਵਿਚੋਂ ਇਸ ਮਹਾਮਾਰੀ ਨਾਲ ਜ਼ਿਆਦਾ ਲੋਕਾਂ ਦੀ ਮੌਤ ਇਟਲੀ, ਫਰਾਂਸ, ਸਪੇਨ ਅਤੇ ਬਿ੍ਰਟੇਨ ਵਿਚ ਹੋਈਆਂ ਹਨ। ਅਧਿਕਾਰਕ ਅੰਕੜਿਆਂ ਦੇ ਆਧਾਰ 'ਤੇ ਸ਼ਨੀਵਾਰ ਨੂੰ ਏ. ਐਫ. ਪੀ. ਵੱਲੋਂ ਕੀਤੀ ਗਈ ਗਿਣਤੀ ਮੁਤਾਬਕ ਯੂਰਪ ਮਹਾਦੀਪ ਵਿਚ 1,20,140 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13,44,172 ਮਾਮਲੇ ਸਾਹਮਣੇ ਆਏ ਹਨ। ਇਟਲੀ ਵਿਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ 26,384 ਹੋਈਆਂ ਹਨ। ਇਸ ਤੋਂ ਬਾਅਦ ਸਪੇਨ ਵਿਚ 22,902, ਫਰਾਂਸ ਵਿਚ 22,614 ਅਤੇ ਬਿ੍ਰਟੇਨ ਵਿਚ ਅੱਜ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਇਥੇ 20,319 ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi