ਕੋਰੋਨਾ : ਅਮਰੀਕਾ ਨੇ ਲਿਆ ਵੱਡਾ ਫੈਸਲਾ, ਨਹੀਂ ਬਣਾਏ ਜਾਣਗੇ ਪਾਸਪੋਰਟ

04/03/2020 9:50:21 PM

ਵਾਸ਼ਿੰਗਟਨ - ਕੋਰੋਨਾਵਾਇਰਸ ਨੂੰ ਰੋਕਣ ਲਈ ਅਮਰੀਕਾ ਨੇ ਭਾਂਵੇ ਹੀ ਲਾਕਡਾਊਨ ਨਹੀਂ ਕੀਤਾ ਪਰ ਆਪਣੇ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਨਾ ਕਰਨ ਹੀ ਸਲਾਹ ਦੇ ਰਿਹਾ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਪਾਸਪੋਰਟ ਬਣਾਉਣ 'ਤੋ ਰੋਕ ਲਾ ਦਿੱਤੀ ਹੈ ਅਤੇ ਸਿਰਫ ਉਨ੍ਹਾਂ ਲੋਕਾਂ ਨੂੰ ਹੁਣ ਪਾਸਪੋਰਟ ਜਾਰੀ ਹੋਇਆ ਕਰਨਗੇ, ਜਿਨ੍ਹਾਂ ਦੇ ਸਾਹਮਣੇ ਜ਼ਿੰਦਗੀ ਅਤੇ ਮੌਤ ਜਿਹੇ ਐਮਰਜੰਸੀ ਹਾਲਾਤ ਹੋਣ।

ਇਤਿਹਾਸ ਦੇ ਸਭ ਤੋਂ ਚੁਣੌਤੀਪੂਰਣ ਅਤੇ ਮੁਸ਼ਕਿਲ ਦੌਰ ਤੋਂ ਲੰਘਦੇ ਅਮਰੀਕਾ ਸਾਹਮਣੇ ਕੋਰੋਨਾਵਾਇਰਸ ਦੇ ਕਹਿਰ ਦਾ ਫਿਲਹਾਲ ਕੋਈ ਜਵਾਬ ਨਹੀਂ ਹੈ। ਇਸ ਦੇ ਬਾਵਜੂਦ ਅਮਰੀਕਾ ਨੇ ਲਾਕਡਾਊਨ ਦਾ ਐਲਾਨ ਨਹੀਂ ਕੀਤਾ ਹੈ। ਅਜਿਹੇ ਵਿਚ ਅਮਰੀਕਾ ਆਪਣੀ ਜਨਤਾ ਨੂੰ ਦੂਜੇ ਦੇਸ਼ਾਂ ਦੀ ਯਾਤਰਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹ ਸਿਰਫ ਉਨ੍ਹਾਂ ਯਾਤਰੀਆਂ ਨੂੰ ਪਾਸਪੋਰਟ ਜਾਰੀ ਕਰੇਗਾ, ਜਿਨ੍ਹਾਂ ਦੇ ਸਾਹਮਣੇ ਆਪਾਤ ਅਤੇ ਨਾ ਰੱਦ ਕੀਤੀ ਵਾਲੀ ਸਥਿਤੀ ਹੋਵੇਗੀ। ਅਮਰੀਕੀ ਪ੍ਰਸ਼ਾਸਨ ਨੇ ਤੈਅ ਕੀਤਾ ਹੈ ਕਿ ਹੁਣ ਸਿਰਫ ਉਨ੍ਹਾਂ ਦੀ ਪਾਸਪੋਰਟ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ, ਜਿਨ੍ਹਾਂ ਨੇ 19 ਮਾਰਚ ਜਾਂ ਉਸ ਤੋਂ ਪਹਿਲਾਂ ਅਪਲਾਈ ਕੀਤਾ ਹੈ ਅਤੇ ਇਹ ਆਉਣ ਵਾਲੇ ਵੇਲੇ ਵਿਚ ਇਹ ਪ੍ਰਕਿਰਿਆ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਜਾ ਚੁੱਕੀ ਹੈ 6,000 ਤੋਂ ਜ਼ਿਆਦਾ ਲੋਕਾਂ ਦੀ ਜਾਨ
ਦੁਨੀਆ ਵਿਚ ਕੋਰੋਨਾਵਾਇਰਸ ਦੇ ਕਹਿਰ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਹੁਣ ਢਾਈ ਲੱਖ ਦੇ ਕਰੀਬ ਲੋਕ ਇਨਫੈਕਟਡ ਹੋ ਚੁੱਕੇ ਹਨ ਜਦਕਿ 6 ਹਜ਼ਾਰ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ। ਜਦਕਿ ਦੁਨੀਆ ਭਰ ਵਿਚ 10 ਲੱਖ ਤੋਂ ਜ਼ਿਆਦਾ ਲੋਕ ਪੀਡ਼ਤ ਪਾਏ ਗਏ ਹਨ ਅਤੇ 53 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਹਾਲਾਤ ਇਹ ਹਨ ਕਿ ਨਿਊਯਾਰਕ ਜਿਹੇ ਸ਼ਹਿਰ ਦੇ ਮੁਰਦਾ ਘਰਾਂ ਵਿਚ ਲਾਸ਼ਾਂ ਰੱਖਣ ਦੀ ਥਾਂ ਤੱਕ ਨਹੀਂ ਬਚੀ ਹੈ।

ਅਮਰੀਕਾ ਦੇ ਹਸਪਤਾਲਾਂ ਵਿਚ ਜਿਥੇ ਇਨਫੈਕਟਡ ਮਰੀਜ਼ਾਂ ਦੀ ਵੱਧਦੀ ਤਦਾਦ ਕਾਰਨ ਹਾਹਾਕਾਰ ਮਚਿਆ ਹੋਇਆ ਹੈ ਤਾਂ ਜ਼ਰੂਰੀ ਮੈਡੀਕਲ ਸੰਸਾਧਨਾਂ ਦੀ ਕਮੀ ਨੇ ਅਮਰੀਕਾ ਦਾ ਲੱਕ ਤੋਡ਼ ਦਿੱਤਾ ਹੈ। ਸੁਪਰ ਪਾਵਰ ਦੇਸ਼ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਮਾਸਕ ਅਤੇ ਵੈਂਟੀਲੇਟਰਸ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਰੋਜ਼ ਇਨਫੈਕਟਡ ਹੋ ਰਹੇ ਹਨ ਸੈਂਕਡ਼ੇ ਲੋਕ ਰੋਜ਼ ਜਾਨ ਗੁਆ ਰਹੇ ਹਨ।


Khushdeep Jassi

Content Editor

Related News