ਕੋਰੋਨਾ : ਈਰਾਨ ''ਚ ''ਆਰਮੀ ਡੇਅ'' ਦੌਰਾਨ ਕੱਢੀ ਗਈ ''ਮੈਡੀਕਲ ਗੀਅਰ ਪਰੇਡ'', ਤਸਵੀਰਾਂ

04/18/2020 8:32:09 PM

ਤਹਿਰਾਨ - ਈਰਾਨ ਵਿਚ ਕੋਰੋਨਾਵਾਇਰਸ ਦੇ ਸੰਕਟ ਵਿਚਾਲੇ 'ਆਰਮੀ ਡੇਅ' ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਿਜ਼ਾਈਲ ਨਹੀਂ ਬਲਕਿ ਡਿਸ-ਇਨਫੈਕਸ਼ਨ ਵਾਹਨ, ਮੋਬਾਇਲ ਹਸਪਤਾਲ ਅਤੇ ਮੈਡੀਕਲ ਉਪਕਰਣ ਦੀ ਪਰੇਡ ਕੱਢੀ ਗਈ। ਇਥੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5,000 ਦਾ ਅੰਕੜਾ ਪਾਰ ਕਰ ਗਈ ਹੈ। ਰਾਸ਼ਟਰਪਤੀ ਨੇ ਆਖਿਆ ਹੈ ਕਿ ਅਜੇ ਹਾਲਾਤ ਆਮ ਨਹੀਂ ਹਨ ਇਸ ਲਈ ਆਮ ਤਰੀਕੇ ਨਾਲ ਪਰੇਡ ਵੀ ਆਯੋਜਿਤ ਨਹੀਂ ਹੋ ਸਕਦੀ।

NBT

ਡਿਸ-ਇਨਫੈਕਸ਼ਨ ਵ੍ਹੀਕਲ ਨੇ ਲਈ ਮਿਜ਼ਾਈਲ ਦੀ ਥਾਂ
ਇਹ ਪਾਰੰਪਰਿਕ ਆਰਮੀ ਡੇਅ ਪਰੇਡ ਤੋਂ ਬਿਲਕੁਲ ਅਲੱਗ ਸੀ, ਜਿਸ ਵਿਚ ਮਿਜ਼ਾਈਲ, ਸਬਮਰੀਨ ਅਤੇ ਹਥਿਆਰਬੰਦ ਵਾਹਨਾਂ ਦੀ ਪਰੇਡ ਹੁੰਦੀ ਹੈ ਅਤੇ ਫਲਾਈ ਪਾਸਟ ਕਰਾਇਆ ਜਾਂਦਾ ਹੈ।ਪਰ ਇਸ ਸਾਲ ਕੋਰੋਨਾਵਾਇਰਸ ਕਾਰਨ ਇੰਨਾ ਦੀ ਥਾਂ ਡਿਸ-ਇਨਫੈਕਸ਼ਨ ਵਾਹਨ, ਮੈਡੀਕਲ ਉਪਕਰਣ ਵੀ ਪਰੇਡ ਵਿਚ ਦੇਖਣ ਨੂੰ ਮਿਲੇ।

NBT

ਆਰਮੀ ਦੇ 11,000 ਮੈਡੀਕਲ ਸਟਾਫ ਦੇ ਰਹੇ ਨੇ ਸੇਵਾ
ਰਾਸ਼ਟਰਪਤੀ ਹਸਨ ਰੂਹਾਨੀ ਨੇ ਜਵਾਨਾਂ ਦੇ ਨਾਂ ਜਾਰੀ ਸੰਦੇਸ਼ ਵਿਚ ਆਖਿਆ ਕਿ, ਸਿਹਤ ਅਤੇ ਸੋਸ਼ਲ ਪ੍ਰੋਟੋਕਾਲ ਕਾਰਨ ਜਵਾਨਾਂ ਦੀ ਪਰੇਡ ਨਹੀਂ ਕੱਢੀ ਜਾ ਸਕਦੀ। ਦੁਸ਼ਮਣ ਲੁਕੇ ਹੋਏ ਹਨ ਅਤੇ ਡਾਕਟਰ, ਨਰਸ ਜੰਗ ਦੇ ਮੈਦਾਨ ਵਿਚ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਫੌਜ ਦੇ 11,000 ਮੈਡੀਕਲ ਸਟਾਫ ਦਾ ਵੀ ਇਸ ਦੌਰਾਨ ਧੰਨਵਾਦ ਕੀਤਾ। ਦੱਸ ਦਈਏ ਕਿ ਕੋਰੋਨਾ ਦੌਰਾਨ ਉਹ ਵੀ ਹਸਪਤਾਲਾਂ ਵਿਚ ਮੁਸਤੈਦ ਹਨ।

PunjabKesari

ਜਵਾਨਾਂ ਦੇ ਹੱਥ ਕੋਰੋਨਾ ਤੋਂ ਬਚਾਉਣ ਦਾ ਹਥਿਆਰ
ਉਂਝ ਇਹ ਆਮ ਪਰੇਡ ਨਹੀਂ ਸੀ ਕਿਉਂਕਿ ਜਵਾਨਾਂ ਦੇ ਹੱਥ ਵਿਚ ਰਾਈਫਲ ਦੀ ਥਾਂ ਵਾਇਰਸ ਤੋਂ ਬਚਾਉਣ ਵਾਲੀ ਡਿਸ-ਇਨਫੈਕਸ਼ਨ ਗੀਅਰ ਨਜ਼ਰ ਆਏ। ਉਨ੍ਹਾਂ ਦੇ ਚਿਹਰੇ ਖਾਸ ਤਰ੍ਹਾਂ ਦੇ ਮਾਸਕ ਨਾਲ ਪੂਰੀ ਤਰ੍ਹਾਂ ਨਾਲ ਢਕੇ ਹੋਏ ਸਨ।

PunjabKesari

ਮਾਸਕ ਪਾ ਕੇ ਉਤਰੇ ਜਵਾਨ
ਸ਼ੁੱਕਰਵਾਰ ਨੂੰ 'ਡਿਫੈਂਡਰਸ ਆਫ ਦਿ ਹੋਮਲੈਂਡ, ਹੈਲਪਰਸ ਆਫ ਹੈਲਥ ਆਰਮੀ' ਦੀ ਪਰੇਡ ਕੱਢੀ ਗਈ। ਇਸ ਦੌਰਾਨ ਉਨ੍ਹਾਂ ਸਾਰੇ ਜਵਾਨਾਂ ਨੇ ਮਾਸਕ ਪਾਏ ਹੋਏ ਸਨ ਅਤੇ ਆਰਮੀ ਕਮਾਂਡਰ ਨੇ ਕੋਰੋਨਾ ਨਾਲ ਲੱੜਣ ਲਈ ਫੌਜ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਹੈ। ਦੱਸ ਦਈਏ ਕਿ ਈਰਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 5,031 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 80,868 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ ਵੱਡੇ ਪੱਧਰ 'ਤੇ 55,987 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

PunjabKesari


Khushdeep Jassi

Content Editor

Related News