ਕਤਾਨੀਆ ਵਿਖੇ ਮਨਾਇਆ ਜਾਵੇਗਾ ਡਾ: ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ

03/11/2018 10:31:36 AM

ਰੋਮ/ਇਟਲੀ (ਕੈਂਥ)— ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤੀ ਨਾਰੀ ਦੇ ਮੁਕਤੀਦਾਤਾ ਗਰੀਬਾਂ ਦੇ ਮਸੀਹਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਦਾ ਦੀਵਾ ਯੂਰਪ ਦੇ ਦੇਸ਼ ਇਟਲੀ ਦੇ ਸੂਬੇ ਸੀਚੀਲੀਆ ਵਿਚ ਬਾਲਕੇ ਲੋਕਾਂ ਨੂੰ ਮਿਸ਼ਨ ਨਾਲ ਜੋੜਨ ਤੇ ਜਾਗਰੂਕ ਕਰਨ ਲਈ ਯਤਨਸ਼ੀਲ ਕਤਾਨੀਆ ਦੇ ਅੰਬੇਡਕਰੀ ਸਾਥੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮਾਟਿੰਗ ਵਿਚ ਡਾ: ਅੰਬੇਡਕਰ ਸਾਹਿਬ ਜੀ ਦੇ 127ਵੇਂ ਜਨਮ ਦਿਨ ਨੂੰ ਪਿਛਲੇ ਸਾਲ ਵਾਂਗ ਇਸ ਵਾਰ ਵੀ ਵੱਡੇ ਪੱਧਰ ਤੇ ਮਨਾਉਣ ਲਈ ਡੂੰਘੀਆਂ ਵਿਚਾਰਾਂ ਹੋਈਆਂ। ਮੀਟਿੰਗ ਵਿਚ ਹਾਜ਼ਰ ਅੰਬੇਡਕਰੀ ਯੂਨਿਟ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਇਸ ਵਾਰੀ ਬਾਬਾ ਸਾਹਿਬ ਜੀ ਦਾ ਜਨਮ ਦਿਵਸ 29 ਅਪ੍ਰੈਲ 2018 ਨੂੰ ਕਤਾਨੀਆ ਵਿਖੇ ਬਹੁਤ ਹੀ ਉਸਾਰੂ ਢੰਗ ਨਾਲ ਮਨਾਇਆ ਜਾਵੇਗਾ, ਜਿਸ ਲਈ ਕਿ ਯੋਜਨਾਬੱਧ ਤਰੀਕੇ ਨਾਲ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।
ਇਸ 127ਵੇਂ ਜਨਮ ਦਿਵਸ ਸਮਾਗਮ ਮੌਕੇ ਇਟਲੀ ਭਰ ਦੇ ਵੱਖ-ਵੱਖ ਕੋਨਿਆਂ ਤੋਂ ਮਿਸ਼ਨ ਦੇ ਬੁੱਧੀਜੀਵੀ ਭਾਗ ਲੈਣਗੇ ਅਤੇ ਬਾਬਾ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਉਪੱਰ ਵਿਸਥਾਰਪੂਵਕ ਚਾਨਣਾ ਪਾਉਂਦੇ ਹੋਏ ਮਿਸ਼ਨ ਨੂੰ ਇਟਲੀ ਭਰ ਵਿਚ ਪ੍ਰਫੁੱਲਤ ਕਰਨ ਲਈ ਵਿਚਾਰਾਂ ਸਾਂਝੀਆਂ ਕਰਨਗੇ।ਮੀਟਿੰਗ ਵਿਚ ਹਾਜ਼ਰ ਅੰਬੇਡਕਰੀ ਸਾਥੀਆਂ ਨੇ ਅਯੌਕੇ ਸਮੇਂ ਵਿਚ ਸੀਰੀਆ ਵਰਗੇ ਮੁਲਕਾਂ 'ਚ ਹੋ ਰਹੇ ਮਨੁੱਖੀ ਘਾਣ ਤੇ ਅਫ਼ਸੋਸ ਜ਼ਾਹਿਰ ਕਰਦਿਆਂ ਤਾਨਾਸ਼ਾਹੀ ਰੱਵਈਏ ਦਾ ਵਿਰੋਧ ਕੀਤਾ ਅਤੇ ਹਜ਼ਾਰਾਂ ਬੇਕਸੂਰ ਮਾਸੂਮ ਬੱਚਿਆਂ ਦੀ ਮੌਤ ਲਈ ਜਿੰਮੇਵਾਰ ਹਾਕਮ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਿਆ ਕੀਤੀ।ਮੀਟਿੰਗ ਵਿਚ ਆਗੂਆਂ ਵੱਲੋਂ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਨਾਜੁਕ ਸਮਿਆਂ ਵਿਚ ਸੰਜਮ ਤੋਂ ਕੰਮ ਲੈਂਦਿਆਂ ਬਾਬਾ ਸਾਹਿਬ ਜੀ ਵਰਗੇ ਵਿਚਾਰਵਾਨਾਂ ਤੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੇਧ ਲੈ ਕੇ ਸੱਤਾ ਦੇ ਭਾਗੀਦਾਰ ਬਣਨਾ ਚਾਹੀਦਾ ਹੈ। ਇਸ ਨਾਲ ਹੀ ਗਰੀਬ ਤੇ ਅਣਗੋਲੇ ਸਮਾਜ ਨੂੰ ਉਸ ਦੇ ਬਰਾਬਰ ਦੇ ਹੱਕ ਮਿਲ ਸਕਣਗੇ।ਮੀਟਿੰਗ ਵਿਚ ਸ਼੍ਰੀ ਚਮਨ ਲਾਲ, ਸਤਪਾਲ ਸੁਰਜੀਤ ਮਹਿਮੀ, ਜਸਵੰਤ, ਸੁਰਹੀਤ ਭਟੋਏ, ਹਨੀ ਮਹੇ, ਰਵਿੰਦਰ ਕੁਮਾਰ, ਚਰਨਜੀਤ ਲਾਲ, ਜੋਹਨ,ਬਿੰਦਰ ਤੇ ਮਨਦੀਪ ਅੰਬੇਡਕਰੀ ਆਦਿ ਮੌਜੂਦ ਸਨ।