ਕਾਂਗੋ ''ਚ ਯੂ. ਐੱਨ. ਦੇ 8 ਸ਼ਾਂਤੀ ਰੱਖਿਅਕਾਂ ਦੀ ਹੱਤਿਆ

11/17/2018 12:51:35 AM

ਬੇਨੀ – ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਵੀਰਵਾਰ ਨੂੰ ਦੱਸਿਆ ਕਿ ਪੂਰਬੀ ਕਾਂਗੋ 'ਚ ਵਿਦ੍ਰੋਹੀ ਮਲੀਸ਼ੀਆ ਦੇ ਖਿਲਾਫ ਇਕ ਮੁਹਿੰਮ 'ਚ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ 8 ਸ਼ਾਂਤੀ ਰੱਖਿਅਕਾਂ ਦੀ ਮੌਤ ਹੋ ਗਈ।
ਕੌਂਸਲ ਨੇ ਦੱਸਿਆ ਕਿ ਤਨਜਾਨੀਆ ਦੇ ਇਕ ਹੋਰ ਮਲਾਵੀ ਦੇ 7 ਸ਼ਾਂਤੀ ਰੱਖਿਅਕਾਂ ਦੀ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਮੌਤਾਂ ਨੂੰ ਇਕ ਸਾਲ ਪਹਿਲਾਂ ਵਿਦ੍ਰੋਹੀਆਂ ਵਲੋਂ 15 ਫੌਜੀਆਂ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਕਾਂਗੋ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਬਲ ਨੂੰ ਹੋਏ ਸਭ ਤੋਂ ਵੱਡੇ ਨੁਕਸਾਨ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਸੁਰੱਖਿਆ ਕੌਂਸਲ ਨੇ ਆਪਣੇ ਬਿਆਨ 'ਚ ਕਿਹਾ ਕਿ ਸ਼ਾਂਤੀ ਰੱਖਿਅਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਨੂੰ ਕੌਮਾਂਤਰੀ ਕਾਨੂੰਨ ਤਹਿਤ ਜੰਗੀ ਅਪਰਾਧਾਂ ਦੀ ਸ਼੍ਰੇਣੀ 'ਚ ਰੱਖਿਆ ਜਾ ਸਕਦਾ ਹੈ।