ਇਬੋਲਾ ਫੰਡ ਦੇ ਗਬਨ ਦੇ ਦੋਸ਼ 'ਚ ਕਾਂਗੋ ਗਣਰਾਜ ਦੇ ਸਾਬਕਾ ਸਿਹਤ ਮੰਤਰੀ ਗ੍ਰਿਫਤਾਰ

09/15/2019 1:24:10 AM

ਕਿੰਸ਼ਾਸਾ - ਕਾਂਗੋ ਗਣਰਾਜ ਦੇ ਸਾਬਕਾ ਸਿਹਤ ਮੰਤਰੀ ਓਲੀ ਇਲੁੰਗਾ ਨੂੰ ਇਬੋਲਾ ਮਹਾਮਾਰੀ ਨਾਲ ਨਜਿੱਠਣ ਲਈ ਬਣਾਏ ਗਏ ਜਨਤਕ ਫੰਡ ਦੇ ਗਬਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੀ ਇਬੋਲਾ ਪ੍ਰਤੀਕਿਰਿਆ ਟੀਮ ਦੇ ਪ੍ਰਮੁੱਖ ਦੇ ਤੌਰ 'ਤੇ ਹਟਾਏ ਜਾਣ ਤੋਂ ਬਾਅਦ ਜੁਲਾਈ 'ਚ ਉਨ੍ਹਾਂ ਨੇ ਸਿਹਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੇਸ਼ ਤੋਂ ਭੱਜਣ ਦੀ ਫਿਰਾਕ 'ਚ ਇਲੁੰਗਾ ਰਾਜਧਾਨੀ ਕਿੰਸ਼ਾਸਾ 'ਚ ਇਕ ਅਪਾਰਟਮੈਂਟ 'ਚ ਲੁਕੇ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਬੁਲਾਰੇ ਕਰਨਲ ਪਾਇਰੋਟ ਰੋਬਬੌਟ ਐਮਵਾਨਾਮਪੁਟੂ ਨੇ ਦੱਸਿਆ ਕਿ ਇਬੋਲਾ ਨਾਲ ਨਜਿੱਠਣ ਲਈ ਵੰਡੇ ਧਨ ਦੀ ਹੇਰਫੇਰ ਅਤੇ ਗਲਤ ਪ੍ਰਬੰਧਨ ਦੇ ਦੋਸ਼ 'ਚ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਇਲੁੰਗਾ ਨੂੰ ਅਭਿਯੋਜਨ ਪੱਖ ਦੇ ਹਵਾਲੇ ਕੀਤਾ ਜਾਵੇਗਾ।

Khushdeep Jassi

This news is Content Editor Khushdeep Jassi