ਯੂਕ੍ਰੇਨ ''ਚ ਰੂਸ ਦੇ ਕਬਜ਼ੇ ਵਾਲੇ ਦੱਖਣੀ ਇਲਾਕੇ ''ਚ ਸੰਘਰਸ਼ ਹੋਇਆ ਤੇਜ਼

08/31/2022 1:46:08 AM

ਕੀਵ-ਯੂਕ੍ਰੇਨ ਨੇ ਰੂਸ ਦੇ ਕਬਜ਼ੇ ਵਾਲੇ ਦੱਖਣੀ ਖੇਤਰ 'ਚ ਸੰਘਰਸ਼ ਵਧਣ ਦਰਮਿਆਨ ਪੁੱਲਾਂ ਅਤੇ ਹਥਿਆਰਾਂ ਦੇ ਭੰਡਾਰਾਂ ਨੂੰ ਤਬਾਹ ਕਰਨ ਅਤੇ ਕਮਾਂਡ ਚੌਕੀਆਂ ਨੂੰ ਘੇਰਨ ਦਾ ਦਾਅਵਾ ਕੀਤਾ ਹੈ ਜਿਸ ਤੋਂ ਬਾਅਦ ਮੰਗਲਵਾਰ ਨੂੰ ਇਨ੍ਹਾਂ ਅਟਕਲਾਂ ਨੂੰ ਬਲ ਮਿਲਿਆ ਕਿ ਜੰਗ ਦੀ ਦਿਸ਼ਾ ਮੋੜਨ ਦੀ ਯੂਕ੍ਰੇਨ ਦੀ ਕੋਸ਼ਿਸ਼ ਜਾਰੀ ਹੈ। ਰੂਸ ਨੇ ਕਿਹਾ ਕਿ ਉਸ ਨੇ ਹਮਲੇ ਦਾ ਜਵਾਬ ਦਿੱਤਾ ਹੈ ਅਤੇ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਇਆ ਹੈ। ਦੇਸ਼ ਦੇ ਖੇਰਸਾਨ ਖੇਤਰ 'ਚ ਇਹ ਸੰਘਰਸ਼ ਹੋਇਆ ਜਿਥੇ ਮਾਸਕੋ ਦੀਆਂ ਫੌਜਾਂ ਨੇ ਯੁੱਧ ਦੇ ਸ਼ੁਰੂਆਤੀ ਦੌਰ 'ਚ ਵੱਡੀ ਬੜ੍ਹਤ ਬਣਾ ਲਈ ਸੀ।

 ਇਹ ਵੀ ਪੜ੍ਹੋ : ਫਿਲੀਪੀਨ : ਸ਼ੱਕੀ ਵਿਦਰੋਹੀਆਂ ਨੇ ਪੁਲਸ ਮੁਖੀ ਦਾ ਕੀਤਾ ਕਤਲ

ਯੁੱਧ ਨੂੰ ਲੈ ਕੇ ਸੁਤੰਤਰ ਮੁਲਾਂਕਣ ਕਰਨਾ ਤਾਂ ਮੁਸ਼ਕਲ ਹੈ ਪਰ ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਇਕ ਖੁਫੀਆ ਰਿਪੋਰਟ 'ਚ ਕਿਹਾ ਕਿ ਯੂਕ੍ਰੇਨ ਦੇ ਕਈ ਬ੍ਰਿਗੇਡ ਨੇ ਦੱਖਣੀ ਯੂਕ੍ਰੇਨ 'ਚ ਆਪਣੇ ਹਥਿਆਰ ਵਧਾ ਦਿੱਤੇ ਹਨ। ਖੇਰਸਾਨ ਇਕ ਬੰਦਰਗਾਹ ਸ਼ਹਿਰ ਹੈ ਅਤੇ ਕਾਲਾ ਸਾਗਰ ਦੇ ਕਰੀਬ ਮਹੱਤਵਪੂਰਨ ਆਰਥਿਕ ਕੇਂਦਰ ਹੈ। ਇਹ 6 ਮਹੀਨੇ ਪਹਿਲਾਂ ਸ਼ੁਰੂ ਹੋਏ ਯੁੱਧ 'ਚ ਰੂਸ ਦੇ ਕੰਟਰੋਲ 'ਚ ਆਇਆ ਪਹਿਲਾ ਵੱਡਾ ਯੂਕ੍ਰੇਨੀ ਸ਼ਹਿਰ ਹੈ।

 ਇਹ ਵੀ ਪੜ੍ਹੋ : IDBI ਬੈਂਕ ’ਚ ਹਿੱਸੇਦਾਰੀ ਵੇਚਣ ਲਈ ਅਗਲੇ ਮਹੀਨੇ ਸ਼ੁਰੂਆਤੀ ਬੋਲੀਆਂ ਮੰਗ ਸਕਦੀ ਹੈ ਸਰਕਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar