''ਮੇਕ ਇਨ ਇੰਡੀਆ'' ''ਤੇ ਹਿਊਸਟਨ ''ਚ ਹੋਈ ਕਾਨਫਰੰਸ

03/25/2017 5:08:27 PM

ਹਿਊਸਟਨ— ਸ਼ੁੱਕਰਵਾਰ ਨੂੰ ਏਸ਼ੀਆ ਸੋਸਾਇਟੀ ਟੈਕਸਾਸ ਸੈਂਟਰ ਵਲੋਂ ਆਯੋਜਿਤ ਹਿਊਸਟਨ ਇੰਡੀਆ ਕਾਨਫਰੰਸ ਸ਼ੁਰੂ ਹੋਈ। ਇਹ ਦੋ ਦਿਨਾਂ ਪ੍ਰੋਗਰਾਮ ਭਾਰਤ ਸਰਕਾਰ ਦੀ ਮਹੱਤਵਪੂਰਨ ਯੋਜਨਾ ''ਮੇਕ ਇਨ ਇੰਡੀਆ'' ''ਤੇ ਕੇਂਦਰਿਤ ਹੈ। ਇਸ ਕਾਨਫਰੰਸ ''ਚ ਵੱਖ-ਵੱਖ ਗਰੁੱਪਾਂ ਨਾਲ ਭਾਰਤ ਦੇ ''ਮੇਕ ਇਨ ਇੰਡੀਆ'' ਸਮੇਤ ਦੇਸ਼ ਵਿਚ ਵਪਾਰ ਕਰਨ ਦੇ ਤਰੀਕਿਆਂ ''ਤੇ ਚਰਚਾ ਕੀਤੀ ਗਈ। ਟੈਕਸਾਸ ਵਿਚ ਭਾਰਤ-ਅਮਰੀਕੀ ਆਬਾਦੀ ਹੈ, ਜਿਸ ਨੇ ਸਿੱਖਿਆ, ਵਿਗਿਆਨ ਅਤੇ ਵਪਾਰ ਦੇ ਖੇਤਰ ਵਿਚ ਦੋਹਾਂ ਦੇਸ਼ਾਂ ਨੇ ਕਾਫੀ ਯੋਗਦਾਨ ਦਿੱਤਾ ਹੈ।
ਹਿਊਸਟਨ ਵਿਚ ਭਾਰਤ ਦੇ ਵਪਾਰਕ ਦੂਤ ਡਾ. ਅਨੁਪਮ ਰੇਅ ਨੇ ਟੈਕਸਾਸ ''ਚ ਭਾਰਤੀ-ਅਮਰੀਕੀ ਭਾਈਚਾਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨੇ ਦੋਹਾਂ ਦੇਸ਼ਾਂ ਵਿਚਾਲੇ ਸਮਝ ਬਣਾਉਣ ''ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕੀ ਰਿਸ਼ਤੇ 21ਵੀਂ ਸਦੀ ਦੀ ਮਹੱਤਵਪੂਰਨ ਹਿੱਸੇਦਾਰੀ ਹੋਵੇਗੀ। ਪ੍ਰੋਗਰਾਮ ਨੂੰ ਬੋਸਟਨ ਯੂਨੀਵਰਸਿਟੀ ''ਚ ਸਹਿ-ਪ੍ਰੋਫੈਸਰ ਮੰਜਰੀ ਚੈਟਰਜੀ ਮਿਲਰ, ਸਾਬਕਾ ਸਹਿ ਮੰਤਰੀ ਨਿਸ਼ਾ ਬਿਸਵਾਲ, ਵਿਦੇਸ਼ ਮੰਤਰਾਲੇ ''ਚ ਸੰਯੁਕਤ ਸਕੱਤਰ ਨਾਗਰਾਜ ਨਾਇਡੂ ਤੋਂ ਇਲਾਵਾ ਧਰੁਵ ਜੈਸ਼ੰਕਰ, ਐੱਸ. ਸੀ. ਗਰਗ ਅਤੇ ਕਲੀਕੇਸ਼ ਸਿੰਘ ਦੇਵ ਸ਼ਾਮਲ ਸਨ। ਆਯੋਜਕਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ''ਚ ਭਾਰਤ ਅਤੇ ਮੇਕ ਇਨ ਇੰਡੀਆ ''ਤੇ ਗੰਭੀਰ ਚਰਚਾ ਹੋਈ।

Tanu

This news is News Editor Tanu