ਇਨ੍ਹਾਂ ਸ਼ਾਨਦਾਰ ਤਸਵੀਰਾਂ ਨੂੰ ਦੇਖ ਤੁਸੀਂ ਰਹਿ ਜਾਓਗੇ ਹੱਕੇ-ਬੱਕੇ

08/03/2017 12:52:39 PM

ਵਾਸ਼ਿੰਗਟਨ— ਸਾਲ 2017 ਦੇ 'ਨੈਸ਼ਨਲ ਜਿਯੋਗ੍ਰਾਫਿਕ ਟ੍ਰੈਵਲ ਫੋਟੋਗ੍ਰਾਫਰ ਆਫ ਦ ਈਅਰ' ਮੁਕਾਬਲੇ ਵਿਚ ਕੋਲਿਮਾ ਵੋਲਕੈਨੋ ਜਵਾਲਾਮੁਖੀ ਦੀ ਇਹ ਤਸਵੀਰ ਪਹਿਲੇ ਨੰਬਰ 'ਤੇ ਰਹੀ। ਇਸ ਤਸਵੀਰ ਨੂੰ ਸੇਰਗਿਓ ਟੈਪੀਰੋ ਵੈਲਾਸਕੋ ਨੇ 13 ਦਸੰਬਰ 2015 ਵਿਚ ਖਿੱਚਿਆ ਸੀ। ਉਹ ਬੀਤੇ ਇਕ ਦਹਾਕੇ ਤੋਂ ਮੈਕਸੀਕੋ ਦੇ ਕਾਲਿਮਾ ਜਵਾਲਾਮੁਖੀ ਦੀਆਂ ਤਸਵੀਰਾਂ ਖਿੱਚ ਰਹੇ ਹਨ। ਉਨ੍ਹਾਂ ਨੇ ਦੱਸਿਆ,''ਤਸਵੀਰ ਖਿੱਚਣ ਮਗਰੋਂ ਮੈਂ ਇਸ ਦਾ ਡਿਸਪਲੇ ਦੇਖਦਾ ਹੀ ਰਹਿ ਗਿਆ। ਮੇਰੇ ਲਈ ਇਹ ਜ਼ਿੰਦਗੀ ਦਾ ਸਭ ਤੋਂ ਬਿਹਤਰੀਨ ਪਲ ਸੀ।''


1. ਮੁਕਾਬਲੇ ਦੇ ਜੇਤੂ ਦੀ ਚੋਣ ਤਿੰਨ ਸ਼੍ਰੇਣੀਆਂ ਵਿਚ ਕੀਤੀ ਗਈ- ਲੋਕ, ਸ਼ਹਿਰ ਅਤੇ ਕੁਦਰਤ।

ਹਿਰੋਮੀ ਕੈਨੋ 'ਕੁਦਰਤ' ਦੀ ਸ਼੍ਰੇਣੀ ਵਿਚ ਉੱਡਦੇ ਹੋਏ ਹੰਸਾਂ ਦੀ ਤਸਵੀਰ ਲਈ ਦੂਜੇ ਨੰਬਰ 'ਤੇ ਰਹੇ।
2. ਕੋਸਟਾਰਿਕਾ ਵਿਚ ਇਕ ਪੁੱਲ ਪਾਰ ਕਰਦੇ ਸਮੇਂ ਇਕੱਠੇ 35 ਮਗਰਮੱਛਾਂ ਨੂੰ ਕੈਮਰੇ ਵਿਚ ਕੈਦ ਕਰਨ ਵਾਲੇ ਤਰੂਣ ਸਿਨਹਾ ਤੀਜੇ ਨੰਬਰ 'ਤੇ ਰਹੇ।

ਉਨ੍ਹਾਂ ਨੇ ਕਿਹਾ,'' ਮੈਂ ਪਾਣੀ ਦੇ ਅੰਦਰ ਅਤੇ ਬਾਹਰ ਮਗਰਮੱਛਾਂ ਦੀ ਮੌਜੂਦਗੀ ਵਿਚ ਅੰਤਰ ਨੂੰ ਕੈਮਰੇ ਵਿਚ ਕੈਦ ਕਰਨਾ ਚਾਹੁੰਦਾ ਸੀ।''
3. ਦੱਖਣੀ ਅਮਰੀਕਾ ਦੇ ਦੱਖਣੀ ਸਿਰੇ ਪੇਂਟਾਗੋਨੀਆ 'ਤੇ ਸਥਿਤ ਇਨ੍ਹਾਂ ਪੱਥਰਾਂ ਦੀਆਂ ਗੁਫਾਫਾਂ ਨੂੰ ਕਲੈਨ ਗੇਸੇਲ ਨੇ ਕੈਮਰੇ ਵਿਚ ਕੈਦ ਕੀਤਾ।


4. ਜਾਪਾਨ ਦੇ ਤਾਂਬਾ ਇਲਾਕੇ ਦੇ ਇਕ ਪਿੰਡ ਦੀ ਇਹ ਤਸਵੀਰ ਯੁਤਾਕਾ ਤਾਕਾਫੁਜੀ ਨੇ ਖਿੱਚੀ ਹੈ। ਇਹ ਇਕ ਆਸ਼ਰਮ ਵੱਲ ਜਾਣ ਵਾਲੇ ਰਸਤੇ ਦਾ ਨਜ਼ਾਰਾ ਹੈ।


5. 'ਸ਼ਹਿਰਾਂ' ਦੀ ਸ਼੍ਰੇਣੀ ਵਿਚ ਨੋਰਬਰਟ ਫ੍ਰਿਟਜ਼ ਨੇ ਬਾਜ਼ੀ ਮਾਰੀ। ਉਨ੍ਹਾਂ ਨੇ ਸਟਟਗਰਟ ਦੀ ਸਿਟੀ ਲਾਇਬ੍ਰੇਰੀ ਦੇ ਅੰਦਰੂਨੀ ਢਾਂਚੇ ਨੂੰ ਕੈਮਰੇ ਵਿਚ ਕੈਦ ਕੀਤਾ।

ਉਨ੍ਹਾਂ ਨੇ ਦੱਸਿਆ,''ਇੱਥੋਂ ਦਾ ਮਾਹੌਲ ਕਾਫੀ ਬਿਹਤਰ ਹੈ, ਜਿੱਥੇ ਤੁਸੀਂ ਆਪਣਾ ਗਿਆਨ ਵਧਾ ਸਕਦੇ ਹੋ।''
6. ਹਾਂਗ-ਕਾਂਗ ਵਿਚ ਕੋਵਲੂਨ ਵਾਲਡ ਸਿਟੀ ਦੀ ਏਰੀਅਲ ਤਸਵੀਰ ਏਂਡੀ ਯੇਉਂਗ ਨੇ ਖਿੱਚੀ। ਇਹ ਤਸਵੀਰ 'ਸਿਟੀ' ਕੈਟੇਗਰੀ ਵਿਚ ਦੂਜੇ ਨੰਬਰ 'ਤੇ ਰਹੀ। ਇਹ ਸਾਲ 1990 ਦੇ ਦਹਾਕੇ ਵਿਚ ਨਸ਼ਟ ਕੀਤੇ ਗਏ ਕੋਵਲੂਨ ਸ਼ਹਿਰ ਦੀ ਤਰਜ਼ 'ਤੇ ਸੀ।

ਏਂਡੀ ਨੇ ਕਿਹਾ,''ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਾਉਗੇ ਕਿ ਇਹ ਸ਼ਹਿਰ ਮਰਿਆ ਨਹੀਂ ਹੈ, ਇਸ ਦਾ ਕੁਝ ਹਿੱਸਾ ਹਾਲੇ ਵੀ ਮੌਜੂਦ ਹੈ।''
7. ਨਾਰਵੇ ਦੇ ਲੋਫ਼ੋਟਨ ਟਾਪੂ 'ਤੇ ਬਣੇ ਫੁੱਟਬਾਲ ਮੈਦਾਨ ਦੀ ਇਹ ਹਵਾਈ ਤਸਵੀਰ ਮਿਸ਼ਾ ਡੀ-ਸਤਰੋਏਵ ਨੇ ਕਰੀਬ 394 ਫੁੱਟ ਉੱਪਰੋਂ ਦੀ ਖਿੱਚੀ ਹੈ।

ਇਸ ਤਸਵੀਰ ਨੂੰ ਡ੍ਰੋਨ ਦੀ ਮਦਦ ਨਾਲ ਖਿੱਚਿਆ ਗਿਆ।
8. ਜਾਪਾਨ ਦੇ ਗਿਫੂ ਪ੍ਰੀਫੈਕਚਰ ਵਿਚ ਇਸ ਚਮਕੀਲੀ ਰੰਗਾਂ ਵਾਲੀ ਇਮਾਰਤ ਨੂੰ ਤੇਤਸੁਵਾ ਹਸ਼ਿਮੋਤੋ ਨੇ ਖਿੱਚਿਆ। ਸ਼ਹਿਰਾਂ ਦੀ ਕੈਟੇਗਰੀ ਵਿਚ ਇਸ ਤਸਵੀਰ ਦੀ ਬਹੁਤ ਤਰੀਫ ਕੀਤੀ ਗਈ।


9. 'ਪੀਪੁਲ' ਕੈਟੇਗਰੀ ਵਿਚ ਆਪਣੀਆਂ ਬਾਹਾਂ ਫੈਲਾਏ ਹੋਏ ਦਰਵੇਸ਼ ਦੀ ਇਹ ਤਸਵੀਰ ਪਹਿਲੇ ਨੰਬਰ 'ਤੇ ਰਹੀ। ਇਸ ਤਸਵੀਰ ਨੂੰ ਡਿਲੇਕ ਅੋਯਾਰ ਨੇ ਤੁਰਕੀ ਦੇ ਕੋਨਯਾ ਵਿਚ ਸਥਿਤ ਸਿਲੇ ਟਾਊਨ ਵਿਚ ਖਿੱਚਿਆ।


10. ਇਸ ਕੈਟੇਗਰੀ ਵਿਚ ਦੂਜਾ ਸਥਾਨ ਪਾਉਣ ਵਾਲੀ ਤਸਵੀਰ ਜੂਲੀਅਸ ਵਾਈ ਨੇ ਖਿੱਚੀ। ਇਸ ਤਸਵੀਰ ਵਿਚ ਇਕ ਪੇਟਿੰਗ ਨੂੰ ਦੇਖਦੇ ਹੋਏ ਦਰਸ਼ਕਾਂ ਨੂੰ ਕੈਮਰੇ ਵਿਚ ਕੈਦ ਕੀਤਾ ਗਿਆ ਹੈ।

ਜੂਲੀਅਸ ਨੇ ਕਿਹਾ,''ਤਸਵੀਰ ਦੇਖ ਕੇ ਇਕ ਤਰਾਂ ਦਾ ਭਰਮ ਆਉਂਦਾ ਹੈ ਕਿ ਪੇਟਿੰਗ ਵਿਚ ਮੌਜੂਦ ਲੋਕ ਵੀ ਦਰਸ਼ਕਾਂ ਨੂੰ ਧਿਆਨ ਨਾਲ ਦੇਖ ਰਹੇ ਹਨ।''
11. ਪਾਣੀ ਅੰਦਰ ਸੰਟਟ ਕਰ ਰਹੇ ਇਸ ਵਿਅਕਤੀ ਦੀ ਤਸਵੀਰ ਰਾਡਨੀ ਬਰਸੀਲ ਨੇ ਫਿਜ਼ੀ ਵਿਚ ਖਿੱਚੀ ਹੈ।

ਉਨ੍ਹਾਂ ਨੇ ਕਿਹਾ,''ਮੈਂ ਹਮੇਸ਼ਾ ਨਵੇਂ ਏਂਗਲ ਅਤੇ ਨਜ਼ਰੀਏ ਲੱਭਦਾ ਹਾਂ।''
12. ਬੰਗਲਾ ਦੇਸ਼ ਦੇ ਗਾਜ਼ੀਪੁਰ ਵਿਚ ਪੈਂਦੇ ਮੀਂਹ ਵਿਚ ਗੱਡੀ ਅੰਦਰੋਂ ਦੇਖਦੇ ਹੋਏ ਇਕ ਵਿਅਕਤੀ ਦੀ ਤਸਵੀਰ ਮੋਇਨ ਅਹਿਮਦ ਨੇ ਖਿੱਚੀ।

ਉਨ੍ਹਾਂ ਨੇ ਕਿਹਾ,'' ਅਚਾਨਕ ਮੈਂ ਨੋਟਿਸ ਕੀਤਾ ਕਿ ਗੱਡੀ ਦੀ ਖਿੜਕੀ ਵਿਚੋਂ ਦੋ ਅੱਖਾਂ ਬਹੁਤ ਧਿਆਨ ਨਾਲ ਮੈਨੂੰ ਦੇਖ ਰਹੀਆਂ ਹਨ ਅਤੇ ਉਸ ਦੇ ਖੱਬੇ ਪਾਸੇ ਇਕ ਖਿੜਕੀ 'ਤੇ ਛੱਤਰੀ ਲਗਾ ਕੇ ਮੀਂਹ ਤੋਂ ਬਚਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ।''
13. ਭਾਰਤ ਦੀ ਰਾਜਧਾਨੀ ਦਿੱਲੀ ਵਿਚ ਈਦ ਦੇ ਮੌਕੇ 'ਤੇ ਆਪਣੇ ਬੇਟੇ ਨਾਲ ਬੈਠੇ ਇਕ ਵਿਅਕਤੀ ਦੀ ਤਸਵੀਰ ਜੋਬਿਤ ਜਾਰਜ ਨੇ ਖਿੱਚੀ।

ਉਨ੍ਹਾਂ ਨੇ ਕਿਹਾ,''ਇਹ ਤਸਵੀਰ ਦੋ ਪੀੜ੍ਹੀਆਂ ਵਿਚਲੇ ਪਿਆਰ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਹੈ।''