ਆਸਟ੍ਰੇਲੀਆ : ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਸਿੱਖ ਭਾਈਚਾਰੇ ਵੱਲੋਂ ਕਰਵਾਏ ਗਏ ਮੁਕਾਬਲੇ

10/03/2022 4:09:40 PM

ਇੰਟਰਨੈਸ਼ਨਲ ਡੈਸਕ (ਸੱਜਣ ਸਿੰਘ ਸੈਣੀ): ਸਿੱਖ ਕੌਮ ਭਾਵੇਂ ਕਿਤੇ ਵੀ ਰਹੇ ਪ੍ਰੰਤੂ ਇਹ ਆਪਣੇ ਧਰਮ ਤੇ ਵਿਰਸੇ ਨੂੰ ਕਦੇ ਨਹੀਂ ਭੁੱਲਦੀ।  ਸੱਤ ਸਮੁੰਦਰ ਪਾਰ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਸਿੱਖ ਭਾਈਚਾਰੇ ਵੱਲੋਂ ਚਲਾਈ ਜਾ ਰਹੀ ਗੁਰਮਤਿ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਬੱਚਿਆਂ ਨੂੰ ਆਪਣੇ ਧਰਮ ਤੇ ਵਿਰਸੇ ਨਾਲੇ ਜੋੜੀ ਰੱਖਣ ਲਈ ਕਲਾਇਡ ਨੌਰਥ ਦੇ ਕੇ ਸੀ ਫਿਲਡ ਪਾਰਕ ਵਿਖੇ ਧਾਰਮਿਕ ਮੁਕਾਬਲੇ ਅਤੇ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿੱਚ ਮਾਪੇ ਅਤੇ ਬੱਚੇ ਸ਼ਾਮਲ ਹੋਏ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ :ਪੰਜਾਬੀ ਵਫਦ ਨੇ ਇਮੀਗ੍ਰੇਸ਼ਨ ਅਤੇ ਊਰਜਾ ਮੰਤਰੀ ਕੋਲ ਚੁੱਕਿਆ 'ਵੀਜ਼ਾ' ਦਾ ਮੁੱਦਾ

ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਧਾਰਮਿਕ ਮੁਕਾਬਲੇ, ਕੀਰਤਨ ਗਾਇਨ, ਗਤਕਾ ਅਤੇ ਵੱਖ ਵੱਖ ਖੇਡਾਂ ਕਰਵਾਈਆਂ ਗਈਆਂ। ਇਸਦੇ ਇਲਾਵਾ ਮਾਪਿਆਂ ਦੇ ਵੀ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿਚ ਪਹੁੰਚੇ ਵੱਖ-ਵੱਖ ਬੱਚਿਆਂ ਅਤੇ ਮਾਪਿਆਂ ਨੇ ਨਿਊਜ਼ ਟੀਮ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਮਾਗਮ ਸਬੰਧੀ ਜਾਣਕਾਰੀ ਦਿੱਤੀ ਗਈ।

Vandana

This news is Content Editor Vandana