ਪੰਜਾਬੀਆਂ ਲਈ ਮਾਣ ਵਾਲੀ ਗੱਲ: ਸੰਦੀਪ ਧਾਲੀਵਾਲ ਦੇ ਨਾਂ ''ਤੇ ਹੋਵੇਗੀ ਇਹ ਸੜਕ

12/18/2019 2:33:33 PM

ਹਿਊਸਟਨ- ਭਾਰਤੀ-ਅਮਰੀਕੀ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿਚ ਭਾਈਚਾਰੇ ਦੇ ਨੇਤਾ ਇਥੇ ਇਕ ਸਥਾਈ ਯਾਦਗਾਰੀ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।

ਹੈਰਿਸ ਕਾਊਂਟੀ ਕਮਿਸ਼ਨਰ ਕੋਰਟ ਨੇ ਮੰਗਲਵਾਰ ਨੂੰ ਸੈਮ ਹਿਊਟਨ ਟੋਲਵੇਅ ਦੇ ਇਕ ਹਿੱਸੇ ਦਾ ਨਾਂ ਧਾਲੀਵਾਲ ਦੇ ਨਾਲ 'ਤੇ ਰੱਖਣ ਦੀ ਸਿਫਾਰਿਸ਼ ਕੀਤੀ। ਕੋਰਟ ਦੇ ਮੈਂਬਰਾਂ ਨੇ ਪ੍ਰੇਸਿਨਕਟ-2 ਦੇ ਕਮਿਸ਼ਨਰ ਐਂਡ੍ਰੀਅਨ ਗਾਰਸੀਆ ਦੀ ਅਪੀਲ ਰਾਇਸ਼ੁਮਾਰੀ ਨਾਲ ਸਵਿਕਾਰ ਕਰ ਲਿਆ। ਉਹਨਾਂ ਨੇ ਟੈਕਸਾਸ 249 ਤੇ ਯੂ.ਐਸ. 290 ਦੇ ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ ਸੀ। ਹਾਲਾਂਕਿ ਇਸ ਅਪੀਲ ਨੂੰ ਅਜੇ ਟੈਕਸਾਸ ਪਰਿਵਾਹਨ ਵਿਭਾਗ ਤੋਂ ਮਨਜ਼ੂਰੀ ਲੈਣਾ ਬਾਕੀ ਹੈ। ਇਸ ਕਦਮ ਦਾ ਸਵਾਗਤ ਕਰਦੇ ਹੋਏ ਭਾਰਤ-ਅਮਰੀਕਾ ਚੈਂਬਰ ਆਫ ਕਾਮਰਸ ਗ੍ਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਅਹਲੂਵਾਲੀਆ ਤੇ ਇਸ ਦੇ ਪ੍ਰਧਾਨ ਸਵਪਨ ਧੈਰਯਾਵਾਨ ਨੇ ਕਿਹਾ ਕਿ ਭਾਰਤੀ-ਅਮਰੀਕੀ ਨਾਇਕ ਨੂੰ ਇਹ ਸਨਮਾਨ ਦੇਣਾ ਸਹੀ ਹੋਵੇਗਾ। 

ਆਵਾਜਾਈ ਵਿਭਾਗ ਵਿਚ ਤਾਇਨਾਤ 42 ਸਾਲਾ ਧਾਲੀਵਾਲ ਹੈਰਿਸ ਕਾਊਂਟੀ ਵਿਚ ਸ਼ੈਰਿਫ ਦੇ ਸਹਾਇਕ ਦੇ ਰੂਪ ਵਿਚ ਤਾਇਨਾਤ ਸਨ। ਉਹ ਪਹਿਲੇ ਅਜਿਹੇ ਸਿੱਖ ਅਧਿਕਾਰੀ ਸਨ, ਜਿਹਨਾਂ ਨੂੰ ਡਿਊਟੀ 'ਤੇ ਆਪਣੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਸੀ, ਜਿਸ ਵਿਚ ਦਾੜ੍ਹੀ ਰੱਖਣਾ ਤੇ ਪਗੜੀ ਪਹਿਨਣਾ ਸ਼ਾਮਲ ਸੀ।


Baljit Singh

Content Editor

Related News