ਬਿਜਨੈੱਸ ਫੋਰਮ ਦੇ ਨਾਲ ਕਾਮਨਵੈਲਥ ਸੰਮੇਲਨ ਦੀ ਸ਼ੁਰੂਆਤ

04/17/2018 1:24:08 AM

ਲੰਡਨ — ਬਿਜਨੈੱਸ ਫੋਰਮ ਦੇ ਨਾਲ ਕਾਮਨਵੈਲਥ ਸੰਮੇਲਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਹੋ ਗਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਦਾ ਸ਼ੁਭਆਰੰਭ ਕਰਨ ਤੋਂ ਬਾਅਦ ਉਮੀਦ ਜਤਾਈ ਕਿ 2020 ਤੱਕ ਕਾਮਨਵੈਲਥ ਦੇਸ਼ਾਂ ਦਾ ਕਾਰੋਬਾਰ 700 ਅਰਬ ਡਾਲਰ ਤੱਕ ਦਾ ਹੋ ਜਾਵੇਗਾ।
ਗਿਲਡ ਹਾਲ 'ਚ ਸੰਮੇਲਨ ਦੌਰਾਨ ਥੈਰੇਸਾ ਮੇਅ ਨੇ ਕਿਹਾ ਕਿ ਚੁਣੌਤੀਆਂ ਬੁਹਤ ਜ਼ਿਆਦਾ ਹਨ। ਗਲੋਬਲ ਅਰਥਵਿਵਸਥਾ ਜਿਸ ਤਰ੍ਹਾਂ ਨਾਲ ਵਧ ਰਹੀ ਹੈ ਉਸ 'ਚ ਟੀਚਾ ਹਾਸਲ ਕਰਨਾ ਮੁਸ਼ਕਿਲ ਹੋਵੇਗਾ ਪਰ ਫਿਰ ਵੀ ਉਮੀਦ ਹੈ ਕਿ ਸਾਰੇ ਦੇਸ਼ ਆਪਸ 'ਚ ਸਹਿਯੋਗ ਕਰਦੇ ਹੋਏ ਟੀਚੇ ਨੂੰ ਹਾਸਲ ਕਰਨਗੇ। ਜ਼ਿਕਰਯੋਗ ਹੈ ਕਿ ਕਾਮਨਵੈਲਥ ਦੇਸ਼ਾਂ ਤੋਂ ਭਾਰਤ ਦਾ ਸਾਲਾਨਾ ਕਾਰੋਬਾਰ ਲਗਭਗ 20 ਫੀਸਦੀ ਹੈ।
ਬਿਜਨੈੱਸ ਫੋਰਮ 'ਚ ਭਾਰਤ ਦੀ ਨੁਮਾਇੰਦਗੀ ਸੀ. ਆਈ. ਆਈ. ਦਾ 40 ਮੈਂਬਰੀ ਵਫਦ ਕਰ ਰਿਹਾ ਹੈ। ਇਸ ਦੀ ਅਗਵਾਈ ਭਾਰਤੀ ਗਰੁੱਪ ਦੇ ਉਪ ਪ੍ਰਮੁੱਖ ਸੁਨੀਲ ਮਿੱਤਲ ਕਰ ਰਹੇ ਹਨ। ਉਹ ਸੀ. ਆਈ. ਆਈ. ਦੇ ਵੀ ਪ੍ਰਧਾਨ ਹਨ। ਭਾਰਤ ਦੇ ਕਾਰੋਬਾਰੀਆਂ ਲਈ ਇਹ ਸੁਨਿਹਰੇ ਮੌਕੇ ਦੀ ਤਰ੍ਹਾਂ ਹੈ, ਕਿਉਂਕਿ ਨਵੀਂ ਤਕਨੀਕ ਨਾਲ ਰੂਬਰੂ ਹੋਣ ਦੇ ਨਾਲ ਉਨ੍ਹਾਂ ਨੂੰ ਦੂਜੇ ਦੇਸ਼ਾਂ ਦੇ ਘਰੇਲੂ ਉਦਮਾਂ ਨੂੰ ਸਮਝਣ ਦਾ ਮੌਕਾ ਵੀ ਮਿਲ ਸਕੇਗਾ। ਇਹੀ ਕਾਰਨ ਹੈ ਕਿ ਸੀ. ਆਈ. ਆਈ. ਨੇ ਹੁਣ ਤੱਕ ਦਾ ਸਭ ਤੋਂ ਪ੍ਰਤੀਨਿਧੀ ਮੰਡਲ ਬਿਜਨੈੱਸ ਫੋਰਮ 'ਚ ਭੇਜਿਆ ਹੈ।
ਸੰਸਥਾ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਦਾ ਕਹਿਣਾ ਹੈ ਕਿ ਨਵੇਂ ਯੁਗ 'ਚ ਕੀ ਚੀਜ਼ਾਂ ਸਾਰੇ ਦੇਸ਼ਾਂ ਵਿਚਾਲੇ ਕਾਰੋਬਾਰੀ ਪੱਧਰ 'ਤੇ ਇਕੋਂ ਜਿਹੀ ਰਹਿਣ ਵਾਲੀਆਂ ਹਨ, ਬਿਜਨੈੱਸ ਫੋਰਮ ਨਾਲ ਉਨ੍ਹਾਂ ਸਾਰਿਆਂ ਦਾ ਪਤਾ ਬਿਹਤਰ ਤਰੀਕੇ ਨਾਲ ਚੱਲੇਗਾ। ਸੰਮੇਲਨ ਨਾਲ ਭਾਰਤ ਦਾ ਫਿਰ ਤੋਂ ਜੁੜਾਅ ਰਣਨੀਤਕ ਮਾਮਲੇ 'ਚ ਇਕ ਬਦਲਾਅ ਹੈ। ਖਾਸ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 'ਚ ਹਿੱਸੇਦਾਰੀ ਕਰ ਰਹੇ ਹਨ।
ਸਿਟੀ ਆਫ ਲੰਡਨ ਦੇ ਲਾਰਡ ਮੇਅਰ ਚਾਰਲਸ ਬੋਮੇਨ ਦਾ ਕਹਿਣਾ ਹੈ ਕਿ ਮੈਂਬਰ ਦੇਸ਼ਾਂ ਵਿਚਾਲੇ ਕਾਰੋਬਾਰ ਦੀ ਦਾਰ 19 ਫੀਸਦੀ ਘੱਟ ਹੈ, ਪਰ ਇਸ ਦਾ ਫਾਇਦਾ ਕੁਝ ਮੈਂਬਰ ਦੇਸ਼ ਹੀ ਉਠਾ ਰਹੇ ਹਨ। ਇਸ ਦਾ ਫਾਇਦਾ ਸਾਰਿਆਂ ਨੂੰ ਮਿਲੇ, ਇਸ 'ਤੇ ਸੰਮੇਲਨ 'ਚ ਮੰਥਨ ਕੀਤਾ ਜਾ ਰਿਹਾ ਹੈ। ਉਥੇ ਸੰਮੇਲਨ ਦੀ ਅਗਵਾਈ ਕਰ ਰਹੇ ਬ੍ਰਿਟੇਨ ਨੇ ਕਾਮਨਵੈਲਥ ਸਟੈਂਡਰਡ ਨੈੱਟਵਰਕ, ਟ੍ਰੇਡ ਫੇਸੀਲੇਸ਼ਨ ਅਤੇ ਸ਼ੀ-ਟ੍ਰੇਡ ਪ੍ਰੋਗਰਾਮ ਦਾ ਖਰਚ ਖੁਦ ਚੁੱਕਣ ਦਾ ਐਲਾਨ ਕੀਤਾ। ਕਾਮਨਵੈਲਥ ਦੇਸ਼ਾਂ ਦੇ ਇੰਡੈਕਸ 'ਚ ਭਾਰਤ ਨੂੰ 10ਵਾਂ ਥਾਂ ਮਿਲਿਆ ਹੈ। ਇਸ 'ਚ ਕੁਲ 53 ਮੈਂਬਰ ਹਨ। ਇਸ 'ਚ ਬ੍ਰਿਟੇਨ ਸਿੰਗਾਪੁਰ ਅਤੇ ਕੈਨੇਡਾ ਸਭ ਤੋਂ ਉਪਰ ਹਨ।