ਬੱਚੇ ਪੈਦਾ ਕਰ ਕਮਾਈ ਕਰ ਰਿਹੈ ਇਹ ਜੋੜਾ, 20ਵੀਂ ਵਾਰ ਗਰਭਵਤੀ ਹੋਈ ਔਰਤ

02/07/2024 1:16:07 AM

ਇੰਟਰਨੈਸਨਲ ਡੈਸਕ - ਇੱਕ ਜੋੜੇ ਨੇ ਕਮਾਈ ਕਰਨ ਦਾ ਨਵਾਂ ਤਰੀਕੇ ਲੱਭਿਆ ਹੈ। ਦਰਅਸਲ ਜੋੜਾ ਬੱਚੇ ਪੈਦਾ ਕਰ ਕਮਾਈ ਕਰ ਰਿਹਾ ਹੈ। ਔਰਤ 19 ਬੱਚਿਆਂ ਨੂੰ ਜਨਮ ਦੇ ਚੁੱਕੀ ਹੈ ਅਤੇ ਹੁਣ 20ਵੀਂ ਵਾਰ ਗਰਭਵਤੀ ਹੋਈ ਹੈ। ਔਰਤ ਦਾ ਨਾਂ ਮਾਰਥਾ ਹੈ ਅਤੇ ਉਹ 39 ਸਾਲਾਂ ਦੀ ਹੈ। ਜਾਣਕਾਰੀ ਮੁਤਾਬਕ ਔਰਤ ਕੋਲੰਬੀਆ ਦੀ ਰਹਿਣ ਵਾਲੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਬੱਚੇ ਪੈਦਾ ਕਰਨਾ ਜਾਰੀ ਰੱਖੇਗੀ। ਉਹ ਮਾਂ ਬਣਨ ਨੂੰ ਇੱਕ ਬਿਜ਼ਨੈਸ ਦੇ ਤੌਰ 'ਤੇ ਦੇਖਦੀ ਹੈ। 

ਇਹ ਵੀ ਪੜ੍ਹੋ - ਹਰਦਾ ਪਟਾਕਾ ਫੈਕਟਰੀ ਧਮਾਕਾ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, ਦਿੱਲੀ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼

ਮਾਰਥਾ ਦਾ ਕਹਿਣਾ ਹੈ ਕਿ ਹਰ ਬੱਚੇ 'ਤੇ ਉਸ ਨੂੰ ਕੋਲੰਬੀਆ ਸਰਕਾਰ ਕੋਲੋਂ ਵਿੱਤੀ ਸਹਾਇਤਾ ਮਿਲਦੀ ਹੈ। 17 ਬੱਚੇ 18 ਸਾਲ ਦੀ ਉਮਰ ਤੋਂ ਘੱਟ ਦੇ ਹਨ ਅਤੇ ਪਰਿਵਾਰ ਤਿੰਨ ਕਮਰਿਆਂ ਦੇ ਇੱਕ ਛੋਟੇ ਅਪਾਰਟਮੈਂਟ ਵਿੱਚ ਰਹਿੰਦਾ ਹੈ। ਉਸ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਸਰਕਾਰ ਹਰ ਬੱਚੇ ਲਈ ਮੇਰੀ ਮਦਦ ਕਰਦੀ ਹੈ, ਮੈਨੂੰ ਹਰ ਬੱਚੇ ਲਈ ਥੋੜਾ-ਥੋੜਾ ਪੈਸਾ ਮਿਲਦਾ ਹੈ। 

ਇਹ ਵੀ ਪੜ੍ਹੋ - ਏਅਰ ਬੈਗ 'ਚ ਖਰਾਬੀ ਕਾਰਨ ਹੌਂਡਾ ਨੇ ਵਾਪਸ ਮੰਗਵਾਏ 750,000 ਅਮਰੀਕੀ ਵਾਹਨ

ਸਰਕਾਰ ਮਾਰਥਾ ਨੂੰ ਹਰ ਮਹੀਨੇ 42 ਹਜ਼ਾਰ ਰੁਪਏ ਦਿੰਦੀ ਹੈ। ਇਨ੍ਹਾਂ ਹੀ ਨਹੀਂ ਉਸ ਨੂੰ ਸਥਾਨਕ ਚਰਚ ਅਤੇ ਗੁਆਂਢੀਆਂ ਕੋਲੋਂ ਵੀ ਮਦਦ ਮਿਲਦੀ ਹੈ। ਹਾਲਾਂਕਿ ਉਸ ਨੂੰ ਜੋ ਪੈਸਾ ਮਿਲਦਾ ਹੈ ਉਹ ਬੱਚਿਆਂ ਦੇ ਪਾਲਨ ਪੋਸ਼ਣ ਵਿੱਚ ਘੱਟ ਪੈਂਦਾ ਹੈ। ਮਾਰਥਾ ਆਪਣੇ ਬੱਚਿਆਂ ਨੂੰ ਢਿੱਡ ਭਰ ਖਾਣਾ ਵੀ ਖੁਆ ਪਾਂਦੀ। ਮਾਰਥਾ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਬੱਚੇ ਪੈਦਾ ਕਰਦੀ ਰਹੇਗੀ ਜਦੋਂ ਤੱਕ ਉਸ ਦਾ ਸਰੀਰ ਇਸ ਦੀ ਮਨਜ਼ੂਰੀ ਦੇਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

Inder Prajapati

This news is Content Editor Inder Prajapati