ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਕੋਲੰਬੀਆ ਨੇ ਬਣਾਈ ਸਪੈਸ਼ਲ ਯੂਨਿਟ

01/11/2020 3:23:04 PM

ਬੋਗੋਟਾ- ਕੋਲੰਬੀਆ ਨੇ ਦੇਸ਼ ਦੇ ਦੱਖਣ-ਪੱਛਮ ਹਿੱਸੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਲੜਨ ਲਈ ਇਕ ਵਿਸ਼ੇਸ਼ ਫੌਜੀ ਇਕਾਈ ਦਾ ਗਠਨ ਕੀਤਾ ਹੈ। ਰਾਸ਼ਟਰਪਤੀ ਇਵਾਨ ਡੁਰੇ ਨੇ ਕਿਹਾ ਕਿ ਕੋਲੰਬੀਆ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਹੇ ਵੱਡੇ ਖਤਰੇ ਨਾਲ ਲੜਨ ਲਈ ਇਸ ਇਕਾਈ ਦਾ ਗਠਨ ਕੀਤਾ ਗਿਆ ਹੈ।

ਸ਼੍ਰੀ ਡੁਕੇ ਨੇ ਕਿਹਾ ਕਿ ਦੇਸ਼ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੁਣ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੋਲੰਬੀਆ ਵਿਸ਼ਵ ਵਿਚ ਕੋਕੀਨ ਦੇ ਪ੍ਰਮੁੱਖ ਉਤਪਾਦਕ ਦੇਸ਼ਾਂ ਵਿਚੋਂ ਇਕ ਹੈ। ਸ਼੍ਰੀ ਡੁਕੇ ਦੇ ਮੁਤਾਬਕ ਕੋਲੰਬੀਆਈ ਅਧਿਕਾਰੀਆਂ ਨੇ 2019 ਵਿਚ 1 ਲੱਖ ਹੈਕਟੇਅਰ ਤੋਂ ਵਧੇਰੇ ਨਸ਼ੀਲੇ ਪਦਾਰਥ ਦੇ ਪੌਦੇ ਨਸ਼ਟ ਕੀਤੇ ਸਨ ਤੇ 434.7 ਟਨ ਕੋਕੀਨ ਜ਼ਬਤ ਕੀਤੀ ਸੀ।

Baljit Singh

This news is Content Editor Baljit Singh