ਬੰਬ ਦੇ ਧਮਾਕੇ ਨਾਲ ਕੰਬਿਆ ਕੋਲੰਬੀਆ, 19 ਲੋਕ ਹੋਏ ਗੰਭੀਰ ਜ਼ਖ਼ਮੀ

03/27/2021 3:45:56 PM

ਬੋਗੋਟਾ/ਕੋਲੰਬੀਆ - ਪੱਛਮੀ ਕੋਲੰਬੀਆ ਦੇ ਇੱਕ ਸ਼ਹਿਰ ਵਿੱਚ ਹੋਏ ਕਾਰ ਬੰਬ ਧਮਾਕੇ ਵਿੱਚ 19 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਕੋਲੰਬੀਆ ਵਿੱਚ ਇਹ ਧਮਾਕਾ ਪੇਂਡੂ ਖੇਤਰਾਂ ਵਿੱਚ ਵੱਧ ਰਹੀ ਹਿੰਸਾ ਦੇ ਦੌਰਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ 30,000 ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਕੋਰਿੰਟੋ ਵਿੱਚ ਹੋਇਆ। ਇਸ ਸ਼ਹਿਰ 'ਚ ਕੋਲੰਬੀਆ ਦੀ ਫ਼ੋਜ ਅਤੇ ਵਿਦਰੋਹੀ ਸਮੂਹਾਂ ਵਿਚਕਾਰ ਲੰਬੇ ਸਮੇਂ ਤੋਂ ਲੜਾਈ ਚਲ ਰਹੀ ਹੈ।

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ਨੂੰ ਵਿਸ਼ਵ ਬੈਂਕ ਦੇਵੇਗਾ 1.336 ਅਰਬ ਡਾਲਰ ਦਾ ਕਰਜ਼ਾ

ਇਹ ਬਾਗੀ ਸਮੂਹ ਕੋਕੀਨ ਦੀ ਤਸਕਰੀ ਕਰਦੇ ਹਨ ਅਤੇ ਨੇੜਲੇ ਐਂਡੀਜ਼ ਪਹਾੜ 'ਤੇ ਲੁਕ ਜਾਂਦੇ ਹਨ। ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਕ ਕੋਰਿੰਟੋ 'ਚ ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਬਿਲਡਿੰਗ ਨੇੜੇ ਇਕ ਕਾਰ ਬੰਬ ਧਮਾਕਾ ਹੋਇਆ। ਡਿਪਟੀ ਮੇਅਰ ਲਿਓਨਾਰਡੋ ਰਿਵੇਰਾ ਨੇ ਦੱਸਿਆ ਕਿ ਜਿਸ ਵੇਲੇ ਧਮਾਕਾ ਹੋਇਆ ਉਸ ਸਮੇਂ ਮੇਅਰ ਬਿਲਡਿੰਗ ਦੇ ਅੰਦਰ ਮੌਜੂਦ ਨਹੀਂ ਸਨ ਪਰ ਨਗਰ ਨਿਗਮ ਦੇ 3 ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਕ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ: ਪਾਕਿ ਮੰਤਰੀ ਨੇ ਦਿੱਤੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਹੀਂ ਲਗਵਾਉਗੇ ਤਾਂ ਜਾਵੇਗੀ ਨੌਕਰੀ

ਇਸ ਦੇ ਨਾਲ ਹੀ ਦੱਸ ਦਈਏ ਕਿ ਸਾਲ 2016 ਵਿਚ, ਸਰਕਾਰ ਅਤੇ ਕੋਲੰਬੀਆ ਦੇ ਬਾਗੀ ਸਮੂਹਾਂ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਸੀ ਪਰ ਇਸ ਦੇ ਬਾਵਜੂਦ, ਇੱਥੇ ਹਿੰਸਾ ਨਹੀਂ ਰੁਕ ਰਹੀ। ਕੋਲੰਬੀਆ ਦੇ ਪੇਂਡੂ ਖੇਤਰਾਂ ਵਿੱਚ ਹਿੰਸਾ ਅਜੇ ਵੀ ਜਾਰੀ ਹੈ। ਵਿਦਰੋਹੀ ਸਮੂਹ ਇਥੇ ਸ਼ਾਂਤੀ ਸਮਝੌਤੇ ਵਿਚ ਸ਼ਾਮਲ ਨਹੀਂ ਹੋਏ ਹਨ। ਇਸ ਤੋਂ ਇਲਾਵਾ ਨਸ਼ਿਆਂ ਦੀ ਤਸਕਰੀ ਕਾਰਨ ਹਿੰਸਾ ਵੀ ਹੋ ਰਹੀ ਹੈ। ਕੋਕੀਨ ਤਸਕਰੀ ਦੀ ਇਥੇ ਹਿੰਸਾ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਸਮੁੰਦਰ ’ਚ ਜਾਮ, ਭਾਰਤ ’ਚ ਵਧਾ ਸਕਦੈ ਤੇਲ ਦੀਆਂ ਕੀਮਤਾਂ

cherry

This news is Content Editor cherry