ਟੱਕਰ ਤੋਂ ਬਾਅਦ ਸੜਕ ਵਿਚਾਲੇ ਧੂ-ਧੂ ਕਰਕੇ ਸੜ ਗਏ ਦੋ ਵਾਹਨ, ਇੱਕ ਵਿਅਕਤੀ ਜ਼ਖ਼ਮੀ

01/31/2017 3:21:52 PM

ਸਿਡਨੀ— ਸਿਡਨੀ ਦੇ ਉੱਤਰ ''ਚ ਪੈਂਦੇ ਸ਼ਹਿਰ ਬਰੁੱਕਲਿਨ ''ਚ ਮੰਗਲਵਾਰ ਨੂੰ ਇੱਕ ਟਰੱਕ ਅਤੇ ਮੋਬਾਇਲ ਕਰੇਨ ਵਿਚਾਲੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਸੜਕ ਵਿਚਾਲੇ ਹੀ ਭਿਆਨਕ ਅੱਗ ਦੀ ਲਪੇਟ ''ਚ ਆ ਗਏ। ਹਾਦਸੇ ''ਚ ਇੱਕ ਵਾਹਨ ਚਾਲਕ ਜ਼ਖ਼ਮੀ ਹੋ ਗਿਆ। ਉਸ ਨੂੰ ਗੋਸਫੋਰਡ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ। ਉੱਥੇ ਦੂਜਾ ਚਾਲਕ ਇਸ ਦੌਰਾਨ ਵਾਲ-ਵਾਲ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਤੜਕੇ 4 ਵਜੇ ਦੇ ਕਰੀਬ ਐੱਮ. 1 ਮੋਟਰਵੇਅ ''ਤੇ ਵਾਪਰਿਆ। ਇਸ ਪਿੱਛੋਂ ਦੋਹਾਂ ਵਾਹਨਾਂ ਦਾ ਮਲਬਾ ਹਾਈਵੇਅ ''ਤੇ ਖਿੱਲ੍ਹਰ ਗਿਆ, ਜਿਸ ਕਾਰਨ ਇੱਥੇ ਕਾਫੀ ਲੰਬਾ ਟ੍ਰੈਫਿਕ ਜਾਮ ਵੀ ਲੱਗ ਗਿਆ। ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।